ਵਾਸ਼ਿੰਗਟਨ: ਅਮਰੀਕਾ ਦੇ ਲੁਸੀਆਨਾ ਵਿੱਚ 12 ਸਾਲ ਦੇ ਇੱਕ ਬੱਚੇ ਦੀ ਜਨਮ ਦਿਨ ਪਾਰਟੀ 'ਚ ਗੋਲੀਬਾਰੀ ਦੌਰਾਨ 9 ਬੱਚੇ ਜ਼ਖਮੀ ਹੋ ਗਏ। ਸੇਂਟ ਜਾਨ ਦੇ ਸ਼ੈਰਿਫ ਮਾਇਕ ਟ੍ਰੇਗਰੇ ਨੇ ਕਿਹਾ ਕਿ ਨੌਜਵਾਨਾਂ ਦੇ ਦੋ ਗਰੁੱਪਾਂ 'ਚ ਝਗੜਾ ਹੋ ਗਿਆ ਜੋ ਬਾਅਦ ਵਿੱਚ ਗੋਲੀਬਾਰੀ 'ਚ ਬਦਲ ਗਿਆ।
ਇਸ ਦੌਰਾਨ ਦੋਣਾਂ ਧੀਰਾਂ ਨੇ ਇਕ ਦੂਜੇ ਉੱਤੇ ਗੋਲੀਆਂ ਚਲਾਈਆਂ। ਇਸ ਘਟਨਾ 'ਚ ਨੌ ਬੱਚੇ ਜ਼ਖਮੀ ਹੋ ਗਏ। ਇਨ੍ਹਾਂ 'ਚੋਂ ਸੱਤ ਬੱਚਿਆਂ ਨੂੰ ਇਲਾਜ ਦੇ ਬਾਅਦ ਛੁੱਟੀ ਦੇ ਦਿੱਤੀ ਗਈ। ਦੋ ਬੱਚੇ ਅਜੇ ਹਸਪਤਾਲ 'ਚ ਭਰਤੀ ਹਨ।
ਪੀੜਤਾਂ 'ਚ 17 ਸਾਲ ਦਾ ਇਕ ਲੜਕਾ ਵੀ ਸ਼ਾਮਲ ਹੈ ਜਿਸ ਦੇ ਹੱਥ 'ਚ ਗੋਲੀ ਲੱਗੀ ਹੈ। 16 ਸਾਲ ਦੇ ਲੜਕੇ ਦੀ ਪਸਲੀ 'ਚ ਗੋਲੀ ਲੱਗੀ ਹੈ ਜਦਕਿ 15 ਸਾਲ ਦੇ ਲੜਕੇ ਦੇ ਪੈਰ 'ਚ ਜ਼ਖਮ ਆਇਆ ਹੈ। 12 ਸਾਲ ਦੇ ਲੜਕੇ ਦੇ ਦੋਣਾਂ ਪੈਰਾਂ ਵਿਚ ਗੋਲੀ ਲੱਗੀ ਹੈ।
16 ਸਾਲ ਦੇ ਇਕ ਲੜਕੇ ਦੇ ਪੇਟ 'ਚ ਗੋਲੀ ਲੱਗੀ ਹੈ ਜਦਕਿ 14 ਸਾਲ ਦਾ ਇਕ ਲੜਕੇ ਦਾ ਸਿਰ ਜ਼ਖਮੀ ਹੋਇਆ ਹੈ ਅਤੇ ਦੋਣੋਂ ਅਜੇ ਹਸਪਤਾਲ 'ਚ ਹਨ। ਇਹ ਵਾਰਦਾਤ ਲੁਸੀਆਨਾ 'ਚ ਵੀਕੈਂਡ 'ਤੇ ਹੋਈ ਹੈ ਜਦੋਂ ਪਹਿਲਾਂ ਤੋਂ ਹੀ ਇੱਥੇ ਗੋਲੀਬਾਰੀ ਦੀ ਲਗਾਤਾਰ ਘਟਨਾਵਾਂ ਹੋ ਰਹੀਆਂ ਹਨ।
ਐਤਵਾਰ ਨੂੰ ਵਿਸਕੋਂਸਿਨ ਦੇ ਕੇਨੋਸ਼ਾ 'ਚ ਗੋਲੀਬਾਰੀ ਹੋਈ ਜਿਸ 'ਚ ਤਿੰਨ ਲੋਕਾਂ ਦੀ ਮੌਤ ਹੋਈ ਸੀ। ਪੁਲਿਸ ਨੇ ਇਸ ਮਾਮਲੇ 'ਚ 24 ਸਾਲ ਦੇ ਰਕਾਇਓ ਵਿਨਸਨ ਨੂੰ ਗਿਰਫ਼ਤਾਰ ਕੀਤਾ ਸੀ।
ਉਸੇ ਦਿਨ ਸਾਬਕਾ ਸ਼ੈਰਿਫ ਡਿਟੈਕਟਿਵ ਸਟੀਫਨ ਬਰੂਡਰਿਕ ਨੇ ਕਥਿਤ ਤੌਰ 'ਤੇ ਗੋਲੀਬਾਰੀ ਕਰਦਿਆਂ ਆਪਣੀ ਪਤਨੀ, 16 ਸਾਲ ਦੀ ਧੀ ਤੇ ਉਸ ਦੇ ਬੁਆਏਫਰੈਂਡ ਨੂੰ ਮਾਰ ਦਿੱਤਾ ਸੀ। ਫਰਾਰ ਹੋਣ ਦੇ ਬਾਅਦ ਉਸ ਨੂੰ ਸੋਮਵਾਰ ਦੀ ਸਵੇਰ ਗ੍ਰਿਫ਼ਤਾਰ ਕੀਤਾ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904