ਨਵੀਂ ਦਿੱਲੀ: ਇਹ ਖ਼ਬਰ ਉਨ੍ਹਾਂ ਲੋਕਾਂ ਲਈ ਹੈ ਜੋ ਆਈਫੋਨ ਦੇ ਸ਼ੌਕੀਨ ਹਨ, ਕੰਪਨੀ iPhone 12 ਦੇ ਕਈ ਮਾਡਲਾਂ ਨੂੰ ਵੀ ਲਾਂਚ ਕਰ ਸਕਦੀ ਹੈ। ਜਿਥੇ Iphone 12 ਬਾਜ਼ਾਰ 'ਚ 5G ਟੈਕਨਾਲੋਜੀ ਦੇ ਨਾਲ ਆਵੇਗਾ, ਉਥੇ ਹੀ ਕੰਪਨੀ Iphone 12 ਦਾ 4 ਜੀ ਮਾਡਲ ਵੀ ਲਿਆਉਣ ਦੀ ਯੋਜਨਾ ਬਣਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੀਆਂ ਕੀਮਤਾਂ Iphone 12 ਦੇ 5G ਨਾਲੋਂ ਘੱਟ ਹੋਣਗੀਆਂ।
ਇਹ ਕੀਮਤ ਹੋ ਸਕਦੀ ਹੈ
ਖਬਰਾਂ ਅਨੁਸਾਰ, ਨਵੇਂ ਐਲਟੀਈ ਸਮਰਥਿਤ ਆਈਫੋਨ 12 ਦੀ ਸ਼ੁਰੂਆਤੀ ਕੀਮਤ ਲਗਭਗ 41,500 ਰੁਪਏ ਹੋ ਸਕਦੀ ਹੈ। ਇਸ ਦੇ ਨਾਲ ਹੀ ਆਈਫੋਨ 12 ਮੈਕਸ ਦੀ ਕੀਮਤ 49,000 ਰੁਪਏ ਤੱਕ ਹੋ ਸਕਦੀ ਹੈ। 4G Iphone 12 ਮਾਡਲਾਂ ਨੂੰ ਐਲਸੀਡੀ ਡਿਸਪਲੇਅ ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ।
ਤੁਹਾਨੂੰ ਬਹੁਤ ਸਾਰੇ ਵਿਕਲਪ ਪ੍ਰਾਪਤ ਹੋਣਗੇ
ਆਈਫੋਨ 12, ਆਈਫੋਨ 12 ਪ੍ਰੋ ਅਤੇ ਆਈਫੋਨ 12 ਮੈਕਸ ਦੇ ਨਾਲ 4G ਮਾਡਲਾਂ ਦੀ ਆਮਦ ਤੋਂ ਬਾਅਦ, ਗ੍ਰਾਹਕਾਂ ਨੂੰ ਬਹੁਤ ਸਾਰੇ ਵਿਕਲਪ ਮਿਲ ਸਕਦੇ ਹਨ।
ਇਹ ਵੀ ਪੜ੍ਹੋ: ਮਾੜੀ ਪੈਦਾਵਾਰ ਤੋਂ ਦੁਖੀ ਹੋ ਕਿਸਾਨਾਂ ਨੇ ਲੱਭਿਆ ਅਨੌਖਾ ਰਾਹ, ਇਸ ਫਸਲ ਤੋਂ ਕਮਾ ਰਿਹਾ 7 ਲੱਖ ਰੁਪਏ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ