ਨਵੀਂ ਦਿੱਲੀ: ਐਪਲ ਆਈਫੋਨ ਦਾ 6.1 ਇੰਚ ਵਾਲਾ ਐਲਸੀਡੀ ਵਰਸ਼ਨ ਲੀਕ ਹੋ ਗਿਆ ਹੈ। ਲੀਕ ਫੋਟੋ ਵਿੱਚ ਫੋਨ ਦੇ ਸਿੰਗਲ ਰੀਅਰ ਕੈਮਰੇ ਬਾਰੇ ਖੁਲਾਸਾ ਹੋਇਆ ਹੈ। ਕਿਹਾ ਜਾ ਰਿਹਾ ਹੈ ਆਈਫੋਨ 9 ਗਲਾਸ ਤੇ ਬਲੈਕ ਵੇਰੀਐਂਟ ਵਿੱਚ ਆਏਗਾ। ਇਸ ਤਸਵੀਰ ਨੂੰ ਸਲੈਸ਼ਲੀਕਸ ਨੇ ਸ਼ੇਅਰ ਕੀਤਾ ਹੈ।

ਲੀਕ ਤਸਵੀਰ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਆਈਫੋਨ ਦੇ ਇਸ ਵਰਸ਼ਨ ਦੀ ਕੀਮਤ ਬਾਕੀ ਦੋ ਆਈਫੋਨ X ਦੇ ਵਰਸ਼ਨਾਂ ਤੋਂ ਘੱਟ ਹੋਏਗੀ। ਹਾਲਾਂਕਿ ਇਹ ਫੁੱਲ ਸਕਰੀਨ ਡਿਸਪਲੇਅ ਨੌਚ ਨਾਲ ਲੈਸ ਹੋਏਗਾ। ਸਾਈਡਾਂ ’ਤੇ ਪਤਲੇ ਬੇਜੇਲਸ ਦਿੱਤੇ ਜਾਣਗੇ। ਇਸ ਵਿੱਚ ਫੇਸ ਆਈਡੀ ਦੀ ਵੀ ਸਹੂਲਤ ਹੋਏਗੀ। 6.1 ਇੰਚ ਵਾਲਾ ਆਈਫੋਨ 9 ਪਹਿਲੇ ਵਾਲੇ ਆਈਫੋਨ 8 ਨੂੰ ਰਿਪਲੇਸ ਕਰ ਦਏਗਾ।

ਆਈਫੋਨ X ਵਿੱਚ 5.8 ਇੰਚ ਦੀ ਸਕਰੀਨ ਹੋਏਗੀ ਜਿਵੇਂ 2017 ਵਾਲੇ ਵਰਸ਼ਨ ਵਿੱਚ ਦਿੱਤੀ ਗਈ ਸੀ। 2018 ਵਾਲੇ ਆਈਫੋਨ ਦੀ ਡਿਸਪਲੇਅ ਵੱਡੀ ਹੋਏਗੀ ਜੋ  6.5 ਇੰਚ ਦੀ ਹੋਏਗੀ। ਇਨ੍ਹਾਂ ਦੋਵਾਂ ਫੋਨਾਂ ਵਿੱਚ OLED ਤਕਨੀਕ ਦਾ ਇਸਤੇਮਾਲ ਕੀਤਾ ਜਾਏਗਾ ਜਿਸ ਕਾਰਨ ਦੋਵਾਂ ਦੀ ਕੀਮਤ ਵਧ ਜਾਏਗੀ। ਆਈਫੋਨ x ਦੀ ਕੀਮਤ 61 ਹਜ਼ਾਰ ਰੁਪਏ ਤੋਂ ਲੈ ਕੇ 68 ਹਜ਼ਾਰ ਰੁਪਏ ਤਕ ਹੋ ਸਕਦੀ ਹੈ।

ਐਪਲ ਨੇ ਇਸ ਸਾਲ ਆਈਫੋਨ ਦੇ ਵਰਸ਼ਨ ਵਿੱਚ ਡੂਅਲ ਸਿੰਮ ਫੀਚਰ ਲਿਆਉਣ ਦੀ ਵੀ ਗੱਲ ਕਹੀ ਹੈ। ਕਿਹਾ ਜਾ ਰਿਹਾ ਹੈ ਕਿ 6.1 ਇੰਚ ਵਾਲੇ LCD ਵਰਸ਼ਨ ਵਿੱਚ ਡੂਅਲ ਸਿੰਮ ਦੀ ਸੁਵਿਧਾ ਦਿੱਤੀ ਜਾ ਸਕਦੀ ਹੈ। ਪਰ ਨਵਾਂ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਫੋਨ ਵਿੱਚ ਡੂਅਲ ਸਿੰਮ ਨਹੀਂ ਦਿੱਤੀ ਜਾਏਗੀ।