ਨਵੀਂ ਦਿੱਲੀ: ਹੁਵਾਵੇ ਅਧਿਕਾਰਤ ਆਨਰ ਨੇ ਗੇਮ ਸ਼ੌਕੀਨਾਂ ਲਈ ਆਪਣਾ ਨਵਾਂ ਸਮਾਰਟਫੋਨ ਆਨਰ ਪਲੇਅ ਭਾਰਤ ਵਿੱਚ ਲਾਂਚ ਕਰ ਦਿੱਤਾ ਹੈ। ਫੋਨ ਦੀ ਕੀਮਤ 19,999 ਰੁਪਏ ਰੱਖੀ ਗਈ ਹੈ। ਫੋਨ 4GB ਰੈਮ ਤੇ 64GB ਸਟੋਰੇਜ ਨਾਲ ਲੈਸ ਹੈ। 6GB ਰੈਮ ਤੇ 64GB ਸਟੋਰੇਜ ਮਾਡਲ ਦੀ ਕੀਮਤ 23,999 ਰੁਪਏ ਹੈ। ਜੂਨ ਵਿੱਚ ਇਸ ਨੂੰ ਚੀਨ ਵਿੱਚ ਪਹਿਲਾਂ ਹੀ ਲਾਂਚ ਕੀਤਾ ਜਾ ਚੁੱਕਾ ਹੈ। ਇਸ ਫੋਨ ਨੂੰ ਅੱਜ ਸ਼ਾਮ 4 ਵਜੇ ਤੋਂ ਖਰੀਦਿਆ ਜਾ ਸਕਦਾ ਹੈ।
ਸਮਾਰਟਫੋਨ ਦੇ ਨਾਂ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਗੇਮਿੰਗ ਸਮਾਰਟਫੋਨ ਹੈ। ਫੋਨ ਵਿੱਚ ਜੀਪੀਯੂ ਟਰਬੋ ਸਾਫਟਵੇਅਰ ਦਾ ਇਸਤੇਮਾਲ ਕੀਤਾ ਗਿਆ ਹੈ ਜੇ ਕੁਝ ਗੇਮਜ਼ ਲਈ ਕੰਮ ਕਰਦਾ ਹੈ। ਬੈਟਰੀ ਲਾਈਫ ਤੇ ਉਸ ਦੀ ਕਾਰਜਕੁਸ਼ਲਤਾ ਨੂੰ ਹੋਰ ਦਮਦਾਰ ਬਣਾਉਂਦਾ ਹੈ। ਇਹ ਸਾਫਟਵੇਅਰ PUBG ਮੋਬਾਈਲ ਲਈ ਵੀ ਕੰਮ ਕਰੇਗਾ। ਇਸ ਨੂੰ ਹੁਵਾਵੇ ਨੇ ਹੀ ਤਿਆਰ ਕੀਤਾ ਹੈ।
ਫੋਨ ਵਿੱਚ ਹਾਈਸਿਲੀਕਾਨ ਕਿਰੀਨ 970 SoC ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਵਿੱਚ 4 ਤੇ 6 GB ਰੈਮ ਤੇ 64 GB ਸਟੋਰੇਜ ਦੀ ਸੁਵਿਧਾ ਹੈ। ਇਸ ਨੂੰ ਮਾਈਕਰੋ ਐਸਡੀ ਕਾਰਡ ਨਾਲ ਵਧਾਇਆ ਵੀ ਜਾ ਸਕਦਾ ਹੈ। ਫੋਨ ਵਿੱਚ ਡੂਅਲ ਸਿੰਮ ਸਲੌਟ ਦੀ ਵੀ ਸੁਵਿਧਾ ਹੈ।
ਇਸ ਵਿੱਚ 6.3 ਇੰਚ ਦੀ ਫੁੱਲ HD+ 1080×2340 ਪਿਕਸਲ ਦੀ IPS ਐਲਸੀਡੀ ਸਕਰੀਨ ਦਿੱਤੀ ਗਈ ਹੈ। ਫਰੰਟ ਕੈਮਰੇ ਵਿੱਚ ਨੌਚ ਫੀਚਰ ਦੀ ਸਹੂਲਤ ਹੈ। ਡੂਅਲ ਕੈਮਰਾ ਸੈੱਟਅੱਪ 16 MP ਦੇ ਪ੍ਰਾਈਮਰੀ ਸੈਂਸਰ ਤੇ 2 MP ਦੇ ਸੈਕੇਂਡਰੀ ਸੈਂਸਰ ਨਾਲ ਲੈਸ ਹੈ। ਇਸ ਵਿੱਚ ਯੂਜ਼ਰ ਨੂੰ ਫੇਸ ਅਨਲਾਕ ਤੇ ਫਿੰਗਰਪ੍ਰਿੰਟ ਸੈਂਸਰ ਦੀ ਸੁਵਿਧਾ ਵੀ ਮਿਲਦੀ ਹੈ।