ਨਵੀਂ ਦਿੱਲੀ: ਹਰ ਸਾਲ ਐਪਲ ਕੰਪਨੀ ਆਈਫੋਨ ਲਾਂਚ ਕਰਦੀ ਹੈ ਪਰ ਇਸ ਸਾਲ ਲੋਕਾਂ ਦੀਆਂ ਨਜ਼ਰਾਂ ਆਈਫੋਨ ਐਸਈ-2 'ਤੇ ਹਨ ਕਿਉਂਕਿ ਇਹ ਫੋਨ ਸਸਤਾ ਹੋਣ ਦੇ ਨਾਲ-ਨਾਲ ਕਮਾਲ ਦੇ ਫੀਚਰਸ ਯੂਜ਼ਰਸ ਨੂੰ ਦੇਣ ਵਾਲਾ ਹੈ। ਉਂਝ ਇਸ ਦਾ ਅਜੇ ਤਕ ਆਫੀਸ਼ੀਅਲ ਐਲਾਨ ਨਹੀਂ ਹੋਇਆ ਪਰ ਜਿਵੇਂ-ਜਿਵੇਂ ਲੀਕ ਹੋਈ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਤੋਂ ਸਾਫ਼ ਹੈ ਹੈ ਕਿ ਇਹ ਫੋਨ ਨਾ ਸਿਰਫ ਸਸਤਾ ਸਗੋਂ ਨਵੀਂ ਤਕਨੀਕਾਂ ਨਾਲ ਲੈਸ ਵੀ ਹੋਵੇਗਾ।


ਇਸ ਫੋਨ ਦਾ ਸਾਈਜ਼ ਆਈਫੋਨ-8 ਦੇ ਬਰਾਬਰ ਹੋ ਸਕਦਾ ਹੈ ਯਾਨੀ ਕੰਪਨੀ ਇਸ '5.4 ਇੰਚ ਦੀ ਸਕਰੀਨ ਦੇ ਸਕਦੀ ਹੈ। ਇਸ 'ਚ ਫੇਸ ਅਨਲੌਕ ਫੀਚਰ ਵੀ ਹੋਵੇਗਾ। ਕੰਪਨੀ ਇੱਕ ਦਮਦਾਰ ਫੋਨ ਨਾਲ ਬਾਜ਼ਾਰ 'ਚ ਦਸਤਕ ਦਵੇਗੀ। ਦੱਸਿਆ ਜਾ ਰਿਹਾ ਹੈ ਕਿ ਨਵੇਂ ਮਾਡਲ ਦੇ ਨਾਂ ਆਈਫੋਨ-9 ਤੇ ਆਈਫੋਨ-9 ਪਲੱਸ ਹੋ ਸਕਦੇ ਹਨ।


ਟੈਕ ਵੈਬਸਾਈਟ 'ਤੇ ਆਈ ਰਿਪੋਟਰਸ ਮੁਤਾਬਕ ਐਪਲ ਨੇ ਦੋ ਵੱਖ-ਵੱਖ ਸਕਰੀਨ ਲਈ ਆਪਣੀ ਸਪਲਾਈ ਚੇਨ ਨੂੰ ਕਿਹਾ ਹੈ। ਅਜਿਹੀਆਂ ਚਰਚਾਵਾਂ ਵੀ ਹਨ ਕਿ ਇਨ੍ਹਾਂ ਦੋਵੇਂ ਮਾਡਲਸ ਦੀ ਕੀਮਤ ਕਾਫੀ ਘੱਟ ਹੋ ਸਕਦੀ ਹੈ ਤਾਂ ਜੋ ਭਾਰਤੀ ਬਾਜ਼ਾਰ 'ਚ ਐਪਲ ਆਪਣਾ ਵਿਸਥਾਰ ਕਰ ਸਕੇ।

ਇਸ ਦੇ ਨਾਲ ਚਰਚਾ ਤਾਂ ਇਹ ਵੀ ਹੈ ਕਿ ਐਪਲ ਆਪਣਾ ਇੱਕ ਫੋਨ 2020 'ਚ ਤੇ ਦੂਜਾ 2021 'ਚ ਲਾਂਚ ਕਰ ਸਕਦੀ ਹੈ। ਜਦਕਿ ਦੂਜੇ ਪਾਸੇ ਸੁਰਖੀਆਂ ਹਨ ਕਿ ਇਸ ਸਾਲ ਕੰਪਨੀ ਆਪਣੇ ਛੇ ਵੱਡੇ ਪ੍ਰੋਡਕਟਸ ਇਸੇ ਸਾਲ ਲਾਂਚ ਕਰੇਗੀ।