ਨਵੀਂ ਦਿੱਲੀ: ਸਾਲ 2018 ਵਿੱਚ ਐੱਪਲ ਆਪਣੇ ਲੌਂਚ ਸਮਾਗਮ ਲਈ ਤਿਆਰ ਹੈ। ਇਸ ਸਬੰਧੀ ਰੋਜ਼ਾਨਾ ਨਵੀਆਂ-ਨਵੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ। ਤਾਜ਼ਾ ਜਾਣਕਾਰੀ ਵਿੱਚ ਇਹ ਸਾਹਮਣੇ ਆਈ ਹੈ ਕਿ ਆਈਫ਼ੋਨ ਦੇ ਨਾਲ ਐੱਪਲ ਦੋ ਟੈਬਲੇਟ ਵੀ ਜਾਰੀ ਕਰ ਸਕਦਾ ਹੈ। ਦੋਵੇਂ ਆਈਪੈਡਜ਼ ਪ੍ਰੋ ਸੀਰੀਜ਼ ਤਹਿਤ ਜਾਰੀ ਕੀਤੇ ਜਾਣਗੇ। ਪਰ ਨਾਲ ਹੀ ਵੱਡੀ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਐੱਪਲ ਆਪਣੇ ਆਈਪੈਡ ਮਿਨੀ ਨੂੰ ਇਸ ਸਾਲ ਸ਼ਾਇਦ ਹੀ ਅਪਡੇਟ ਕਰੇ। ਉੱਥੇ ਹੀ ਇਸ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ 7.9 ਇੰਚ ਵਾਲੇ ਆਈਪੈਡ ਮਿਨੀ ਟੈਬਲੇਟ, 12.9 ਇੰਚ ਵਾਲੇ ਤੇ 11 ਇੰਚ ਵਾਲੇ ਮਾਡਲ ਦੇ ਆਉਣ ਤੋਂ ਬਾਅਦ ਵੀ ਮਾਰਕਿਟ ਵਿੱਚ ਬਣਿਆ ਹੋਇਆ ਹੈ।
ਨਵਾਂ 11 ਇੰਚ ਦਾ ਆਈਪੈਡ ਪ੍ਰੋ 10.5 ਇੰਚ ਦੇ ਵੇਰੀਐਂਟ ਦੀ ਥਾਂ 'ਤੇ ਉਤਾਰਿਆ ਜਾ ਸਕਦਾ ਹੈ। ਇਸ ਡਿਵਾਈਸ ਦਾ ਸਕ੍ਰੀਨ ਸਾਈਜ਼ ਥੋੜ੍ਹਾ ਵੱਡਾ ਹੋ ਸਕਦਾ ਹੈ। ਉੱਥੇ ਹੀ ਨਵੇਂ ਆਈਪੈਡ ਪ੍ਰੋ ਮਾਡਲ ਵਿੱਚ ਯੂਐਸਬੀ ਟਾਈਪ ਸੀ ਪੋਰਟ ਤੇ 18 ਵਾਟ ਦਾ ਪਾਵਰ ਅਡੈਪਟਰ ਦਿੱਤਾ ਜਾ ਸਕਦਾ ਹੈ। ਹਾਲਾਂਕਿ, ਨਵੀਂ ਰਿਪੋਰਟ ਵਿੱਚ ਐੱਪਲ ਆਈਫ਼ੋਨ ਬਾਰੇ ਕਿਹਾ ਜਾ ਰਿਹਾ ਹੈ ਕਿ ਇਸ ਸਾਲ ਲਾਂਚ ਹੋਣ ਵਾਲੇ ਤਿੰਨ ਮਾਡਲਾਂ ਵਿੱਚੋਂ ਦੋ ਸਟਾਈਲਸ ਸਪੋਰਟ ਨਾਲ ਆਉਣਗੇ। ਹਾਲਾਂਕਿ, ਇਹ ਫ਼ੀਚਰ ਪਹਿਲਾਂ ਹੀ ਸੈਮਸੰਗ ਗੈਲਕਸੀ ਨੋਟ ਸੀਰੀਜ਼ ਵਿੱਚ ਆ ਚੁੱਕਿਆ ਹੈ।