ਨਵੀਂ ਦਿੱਲੀ: ਸੈਮਸੰਗ ਵੱਲੋਂ ਆਪਣਾ ਨਵਾਂ ਫੈਬਲੇਟ ਸੈਮਸੰਗ ਗੈਲੇਕਸੀ ਨੋਟ 9 ਨਿਊਯਾਰਕ 'ਚ ਹਾਲ ਹੀ 'ਚ ਹੋਏ ਇਵੈਂਟ 'ਚ ਲਾਂਚ ਕੀਤਾ ਗਿਆ। 7ਵਾਂ ਜੈਨਰੇਸ਼ਨ ਨੋਟ ਡਿਵਾਇਸ ਵੱਖਰੀ ਤਰ੍ਹਾਂ ਦੇ S ਪੈਨ ਸਟਾਇਲ ਨਾਲ ਆਇਆ ਹੈ। ਫੋਨ 'ਚ 6.4 ਇੰਚ ਦੇ QHD+ ਸੁਪਰ ਐਮੋਲੇਡ ਡਿਸਪਲੇਅ ਹੈ। ਸੈਮਸੰਗ ਨੇ ਆਪਣੇ ਲਾਂਚ ਦੌਰਾਨ ਇਹ ਐਲਾਨ ਕੀਤਾ ਸੀ ਕਿ ਗੈਲੇਕਸੀ ਨੋਟ 9 ਚਾਰ ਰੰਗਾਂ 'ਚ ਆਵੇਗਾ ਜਿਸ 'ਚ ਕਾਲਾ, ਕੌਪਰ, ਜਾਮਣ ਤੇ ਓਸ਼ੀਅਨ ਬਲੂ ਸ਼ਾਮਲ ਹੈ।


ਕਾਵਿਅਰ ਰੂਸੀ ਕੰਪਨੀ ਹੈ ਜੋ ਸਮਾਰਟਫੋਨ ਨੂੰ ਖਾਸ ਤੌਰ 'ਤੇ ਫਾਈਨ ਗੋਲਡ ਐਡੀਸ਼ਨ ਨਾਲ ਲੈ ਕੇ ਆਈ ਹੈ। ਐਡੀਸ਼ਨ 'ਚ ਇੱਕ ਕਿਲੋ ਫਾਈਨ ਸੋਨਾ ਹੈ ਜੋ ਰੀਅਰ ਪੈਨਲ 'ਤੇ ਦਿੱਤਾ ਗਿਆ ਹੈ। ਫੋਨ ਦਾ ਸਪੈਸੀਫਿਕੇਸ਼ਨ ਤੇ ਡਿਜ਼ਾਇਨ ਬਿਲਕੁਲ ਇਕੋ ਜਿਹਾ ਹੈ। ਫੋਨ ਦੀ ਕੀਮਤ 40.6 ਲੱਖ ਰੁਪਏ ਹੈ ਜੋ 128 ਜੀਬੀ ਵੇਰੀਏਂਟ ਨਾਲ ਆਇਆ ਹੈ ਜਦਕਿ 256 ਜੀਬੀ ਵੇਰੀਏਂਟ ਲਈ 40.8 ਲੱਖ ਰੁਪਏ ਦੇਣੇ ਪੈਣਗੇ।


ਫੋਨ ਦੇ ਸਪੈਸੀਫਿਕੇਸ਼ਨਜ਼


ਸੈਮਸੰਗ ਗੈਲੇਕਸੀ ਨੋਟ 9 ਐਂਡਰਾਇਡ ਔਰੀਓ ਬੇਸਡ ਸੈਮਸੰਗ ਐਕਸਪੀਰੀਅੰਸ UI 'ਤੇ ਕੰਮ ਕਰਦਾ ਹੈ ਜਿਸ 'ਚ 2.7 GHz 64 ਬਿਟ ਔਕਟਾ ਕੋਰ ਐਗਜਿਨਾਸ 9810 ਪ੍ਰਸੈਸਰ ਦੀ ਵਰਤੋਂ ਕੀਤੀ ਗਈ ਹੈ। ਫੋਨ 'ਚ 6.4 ਇੰਚ ਦਾ ਸੁਪਰ ਐਮੋਲੇਡ QHD+ ਡਿਸਪਲੇਅ ਹੈ ਤੇ ਫੋਨ ਦੀ ਬੈਟਰੀ 4000mAh ਦੀ ਹੈ। ਫੋਨ 'ਚ 12 ਮੈਗਾਪਿਕਸਲ ਦਾ ਵਾਇਡ ਐਂਗਲ ਸੈਂਸਰ ਹੈ ਤੇ ਬੈਕ 'ਚ 12 ਮੈਗਾਪਿਕਸਲ ਦਾ ਟੈਲੀਫੋਟੋ ਸੈਂਸਰ। ਫਰੰਟ ਦੀ ਗੱਲ ਕਰੀਏ ਤਾਂ ਫੋਨ 'ਚ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।