ਚੰਡੀਗੜ੍ਹ: ਸੈਮਸੰਗ ਭਾਰਤ ਨੇ ਗੈਲੇਕਸੀ ਨੋਟ 9 ਨੂੰ ਲਾਂਚ ਕਰਨ ਤੋਂ 4 ਦਿਨ ਪਹਿਲਾਂ ਹੀ ਪਿਛਲੇ ਸਾਲ ਲਾਂਚ ਹੋਏ ਸੈਮਸੰਗ ਗੈਲੇਕਸੀ ਨੋਟ 8 ਦੀ ਕੀਮਤ ਵਿੱਚ 12 ਹਜ਼ਾਰ ਰੁਪਏ ਦੀ ਕਟੌਤੀ ਕਰ ਦਿੱਤੀ ਹੈ। ਇਸ ਦੀ ਕੀਮਤ 67,900 ਰੁਪਏ ਸੀ ਜੋ ਕਟੌਤੀ ਕਰਨ ਬਾਅਦ ਹੁਣ 55,900 ਰੁਪਏ ਕਰ ਦਿੱਤੀ ਗਈ ਹੈ। ਇਸ ਕਟੌਤੀ ਤੋਂ ਇਲਾਵਾ HDFC ਕਾਰਡ ਧਾਰਕਾਂ ਨੂੰ 4 ਹਜ਼ਾਰ ਰੁਪਏ ਦੀ ਵਾਧੂ ਛੋਟ ਦਿੱਤੀ ਜਾਏਗੀ।
ਸੈਮਸੰਗ ਗੈਲੇਕਸੀ ਨੋਟ 8 ਸੈਮਸੰਗ ਦਾ ਪਹਿਲਾ ਅਜਿਹਾ ਫੋਨ ਹੈ ਜੋ ਡੂਅਲ ਰੀਅਰ ਕੈਮਰੇ ਨਾਲ ਲੈਸ ਹੈ। ਰੀਅਰ ਕੈਮਰੇ ਵਿੱਚ 12 MP ਦਾ ਸੈਂਸਰ ਤੇ ਸੈਕੰਡਰੀ ਕੈਮਰੇ ਵਿੱਚ ਟੈਲੀਫੋਟੋ ਲੈਂਜ਼ ਦੀ ਸੁਵਿਧਾ ਦਿੱਤੀ ਗਈ ਹੈ। ਫੋਨ ਦੇ ਫਰੰਟ ਵਿੱਚ 8 MP ਦਾ ਕੈਮਰਾ ਦਿੱਤਾ ਗਿਆ ਹੈ।
ਗੈਲੇਕਸੀ ਨੋਟ 8 ਵਿੱਚ 6.3 ਦੀ ਕਵਾਡ HD+ ਇਮੋਲੇਟਿਡ ਇਨਫਿਨਟੀ ਡਿਸਪਲੇਅ ਦਿੱਤੀ ਗਈ ਹੈ ਜੋ 2960x1440 ਪਿਕਸਲਜ਼ ਨਾਲ ਆਉਂਦਾ ਹੈ। ਡਿਸਪਲੇਅ ਵਿੱਚ ਕਾਰਨਿੰਗ ਗੋਰੀਲਾ ਗਲਾਸ ਵੀ ਦਿੱਤਾ ਗਿਆ ਹੈ। ਫੋਨ ਐਂਡਰੌਇਡ ਨੋਗਾਟ ’ਤੇ ਕੰਮ ਕਰਦਾ ਹੈ। ਇਹ 6 GB ਰੈਮ ਤੇ 64 GB ਦੀ ਸਟੋਰੇਜ ਨਾਲ ਆਉਂਦਾ ਹੈ।
ਇਸ ਵੱਚ ਫਿਗੰਰਪ੍ਰਿੰਟ ਸੈਂਸਰ, ਫੇਸ ਆਈਡੀ ਤੇ ਆਈਰਿਸ ਸਕੈਨਰ ਦੀ ਸਹੂਲਤ ਵੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸੈਮਸੰਗ ਪੇਅ ਦੀ ਵੀ ਸਪੋਰਟ ਦਿੱਤੀ ਗਈ ਹੈ। ਇਹ 3300mAh ਦੀ ਬੈਟਰੀ ਨਾਲ ਲੈਸ ਹੈ।