ਨਵੀਂ ਦਿੱਲੀ: ਐਪਲ ਆਈਫੋਨ ਦੇ 2018 ਵਾਲੇ ਮਾਡਲ ਨੂੰ ਲਾਂਚ ਤੋਂ ਪਹਿਲਾਂ ਪ੍ਰੀ ਬੁੱਕ ਵੀ ਕੀਤਾ ਜਾ ਸਕਦਾ ਹੈ। ਯੂਕੇ ਆਧਾਰਤ ਗੋਲਡ ਪਲੇਟਿੰਗ ਕੰਪਨੀ ਗੋਲਡਜਿਨੀ ਨੇ ਬਿਲੇਨੀਅਰ ਸਾਲਿੱਡ ਗੋਲਡ ਐਡੀਸ਼ਨ ਨੂੰ ਲਿਸਟ ਕੀਤਾ ਹੈ, ਜਿੱਥੇ ਆਉਣ ਵਾਲੇ ਆਈਫੋਨ Xs ਦੇ ਨਾਂ ਨਾਲ ਜਾਣਿਆ ਜਾਏਗਾ।
ਸਮਾਰਟਫੋਨ ਨੂੰ ਵੈਬਸਾਈਟ ’ਤੇ ਲਿਸਟ ਕੀਤਾ ਗਿਆ ਹੈ। ਇਸ ਦੀ ਬਾਡੀ ਉੱਤੇ 18 ਕੈਰਟ ਸੋਨੇ ਦੀ ਪਰਤ ਚੜ੍ਹਾਈ ਗਈ ਹੈ। ਫੋਨ ਦੀ ਕੀਮਤ 89,44,331 ਰੁਪਏ ਹੈ ਪਰ ਇਸ ਨੂੰ 44,72,165 ਰੁਪਏ ਦੀ ਅਦਾਇਗੀ ਕਰ ਕੇ ਪ੍ਰੀ ਬੁੱਕ ਕੀਤਾ ਜਾ ਸਕਦਾ ਹੈ।
2018 ਗੋਲਡ ਆਈਫੋਨ Xs ਬਿਲੇਨੀਅਰ ਸਾਲਿਡ ਗੋਲਡ ਐਡੀਸ਼ਨ 256 GB ਸਟੋਰੇਜ ਨਾਲ ਲੈਸ ਹੋਏਗਾ। ਫੋਨ ਖਰੀਦਣ ’ਤੇ ਗਾਹਕ ਨੂੰ ਲਗਜ਼ਰੀ ਚੇਰੀ ਫਿਨਿਸ਼ ਬਕਸਾ ਦਿੱਤਾ ਜਾਏਗਾ ਜਿਸ ਵਿੱਚ ਆਈਫੋਨ Xs ਬਿਲੇਨੀਅਰ ਐਡੀਸ਼ਨ ਰੱਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਗਾਹਕ ਨੂੰ 5 ਸਾਲਾਂ ਲਈ VIP ਕੰਸੀਰਜ ਸਰਵਿਸ ਦੀ ਮੈਂਬਰਸ਼ਿਪ ਦੀ ਵੀ ਸੁਵਿਧਾ ਦਿੱਤੀ ਜਾਏਗੀ। ਐਪਲ ਈਅਰਪੌਡ ਵਿੱਚ ਰਿਮੋਟ ਤੇ ਮਾਈਕ, ਲਾਈਟਮਿੰਗ ਤੋਂ ਲੈ ਕੇ USB ਕੇਬਲ ਤੇ 5W ਦ USB ਪਾਵਰ ਅਡੈਪਟਰ ਦਿੱਤਾ ਜਾਏਗਾ।
ਫੋਨ 5.8 ਇੰਚ ਜਾਂ 6.5 ਇੰਚ ਸੁਪਰ ਇਮੋਲੇਟਿਡ ਡਿਸਪਲੇਅ ਤੇ ਸਕਰੈਚ ਰਜ਼ਿਸਟੈਂਟ ਗਲਾਸ ਕੋਟਿੰਗ ਨਾਲ ਲੈਸ ਹੋਏਗਾ। ਫੋਨ ਡੂਅਲ ਰੀਅਰ ਕੈਮਰੇ ਤੇ 19 MP ਸੈਂਸਰ ਨਾਲ ਆਏਗਾ। ਫਰੰਟ ਕੈਮਰਾ 7 MP ਦਾ ਹੈ ਜੋ ਫੇਸ ਡਿਟੈਕਸ਼ਨ, HDR ਤੇ ਪੈਨੋਰਮਾ ਫੀਚਰ ਨਾਲ ਲੈਸ ਹੈ।
ਸਮਾਰਟਫੋਨ 64 GB ਤੇ 256 GB ਤੇ 512 GB ਸਟੋਰੇਜ ਨਾਲ ਆਉਂਦਾ ਹੈ। ਕੁਨੈਕਟੀਵਿਟੀ ਲਈ ਫੋਨ ਵਿੱਚ ਬਲੂਟੁੱਥ 5.0, A2DP, LE, GPS, GLONASS, BDS, GALILEO, NFC ਦੀ ਸੁਵਿਧਾ ਦਿੱਤੀ ਜਾਏਗੀ। ਫੋਨ ਵਿੱਚ 3.5mm ਦਾ ਜੈੱਕ ਨਹੀਂ ਦਿੱਤਾ ਜਾਏਗਾ ਪਰ ਡਿਵਾਇਸ ਵਿੱਚ 3.5mm ਦਾ ਹੈੱਡਫੋਨ ਜੈੱਕ ਅਡੈਪਟਰ ਜ਼ਰੂਰ ਦਿੱਤਾ ਜਾਏਗਾ।