ਨਵੀਂ ਦਿੱਲੀ: ਜੀਓ ਫੋਨ ਦੀ ਦੂਜੀ ਫਲੈਸ਼ ਸੇਲ 30 ਅਗਸਤ ਨੂੰ ਸ਼ਰੂ ਹੋਵੇਗੀ ਜਿੱਥੇ ਯੂਜ਼ਰਸ ਕੋਲ ਜੀਓ ਡਾਟ ਕੌਮ ਤੋਂ ਫੋਨ ਲੈਣ ਦਾ ਸੁਨਹਿਰੀ ਮੌਕਾ ਹੋਵੇਗਾ। ਸੇਲ ਦੀ ਸ਼ੁਰੂਆਤ 12 ਵਜੇ ਹੋਵੇਗੀ। ਇਸ ਸਾਲ ਜੁਲਾਈ ਮਹੀਨੇ ਰਿਲਾਇੰਸ ਜੀਓ ਦੀ ਸਾਲਾਨਾ ਜਨਰਲ ਮੀਟਿੰਗ 'ਚ ਜਿਸ ਫੋਨ ਨੂੰ ਲੈਕੇ ਖੁਲਾਸਾ ਹੋਇਆ ਸੀ ਇਹ ਫੋਨ ਯੂਜ਼ਰਸ 2,999 ਰੁਪਏ 'ਚ ਖਰੀਦ ਸਕਦੇ ਹਨ।


ਕੰਪਨੀ ਆਪਣੇ ਪਹਿਲੇ ਫੋਨ ਦੀ ਤਰ੍ਹਾਂ ਇਸ 'ਤੇ ਵੀ ਕੋਈ ਰੀਫੰਡ ਦੀ ਸਕੀਮ ਨਹੀਂ ਦੇ ਰਹੀ। ਇਸ ਫੋਨ ਨੂੰ ਸਿਰਫ ਜੀਓ ਡਾਟ ਕੌਮ ਤੋਂ ਹੀ ਖਰੀਦਿਆ ਜਾ ਸਕਦਾ ਹੈ। ਜੋ ਗਾਹਕ ਫੋਨ ਖਰੀਦਣਾ ਚਾਹੁੰਦੇ ਹਨ ਉਨ੍ਹਾਂ ਲਈ ਟਿਪਸ ਹੈ ਕਿ 12 ਵਜੇ ਤੋਂ ਪਹਿਲਾਂ ਉਹ ਪੇਜ ਵਾਰ-ਵਾਰ ਰੀਫ੍ਰੈਸ਼ ਕਰਨ ਕਿਉਂਕਿ ਫੋਨ ਖਰੀਦਣ ਸਮੇਂ ਟ੍ਰੈਫਿਕ ਕਾਫੀ ਜ਼ਿਆਦਾ ਹੋਵੇਗਾ। ਕੰਪਨੀ ਜੀਓ ਫੋਨ 2 'ਤੇ 49 ਰੁਪਏ, 99 ਰੁਪਏ ਤੇ 153 ਰੁਪਏ ਦਾ ਪਲਾਨ ਦੇ ਰਹੀ ਹੈ।


ਫੋਨ ਦੇ ਸਪੈਸੀਫਿਕੇਸ਼ਨਜ਼


ਡਿਊਲ ਸਿਮ ਜੀਓ ਫੋਨ 2 ਕਾਈਓਐਸ 'ਤੇ ਕੰਮ ਕਰਦਾ ਹੈ। ਫੋਨ 'ਚ 2.4 ਇੰਚ ਦਾ OVGA ਡਿਸਪਲੇਅ ਦੀ ਸੁਵਿਧਾ ਦਿੱਤੀ ਗਈ ਹੈ। ਫੋਨ ਨੂੰ ਮਾਇਕ੍ਰੋ ਐਸਡੀ ਕਾਰਡ ਦੀ ਮਦਦ ਨਾਲ 128 ਜੀਬੀ ਤੱਕ ਵਧਾਇਆ ਜਾ ਸਕਦਾ ਹੈ। ਫੋਨ 'ਚ 2 ਮੈਗਾਪਿਕਸਲ ਦਾ ਰੀਅਰ ਤੇ VGA ਫਰੰਟ ਕੈਮਰੇ ਦੀ ਸੁਵਿਧਾ ਦਿੱਤੀ ਗਈ ਹੈ। ਕਨੈਕਟਿਵਿਟੀ ਲਈ 4 ਜੀ VoLte, ਵਾਈ-ਫਾਈ, ਬਲੂਟੁੱਥ, ਜੀਪੀਐਸ, ਐਨਐਫਸੀ ਤੇ ਐਫਐਮ ਰੇਡੀਓ ਦੀ ਸੁਵਿਧਾ ਹੈ। ਇਸ ਤੋਂ ਇਲਾਵਾ 2000mAh ਦੀ ਬੈਟਰੀ ਦਿੱਤੀ ਗਈ ਹੈ।