ਚੰਡੀਗੜ੍ਹ: ਮੋਟੋਰੋਲਾ ਨੇ ਚੀਨ 'ਚ ਆਪਣਾ ਨਵਾਂ ਸਮਾਰਟਫੋਨ Motorola P30 ਲਾਂਚ ਕਰ ਦਿੱਤਾ ਹੈ। ਇਸ ਦਾ ਡਿਜ਼ਾਇਨ ਬਿਲਕੁਲ ਆਈਫੋਨ X ਜਿਹਾ ਹੈ। ਚੀਨ 'ਚ ਅੱਜ ਤੋਂ ਇਸ ਸਮਾਰਟਫੋਨ ਦੀ ਬੁਕਿੰਗ ਸ਼ੁਰੂ ਹੋ ਚੁੱਕੀ ਹੈ। ਹਾਲਾਂਕਿ ਕੰਪਨੀ ਨੇ ਇਸ ਸਮਾਰਟਫੋਨ ਦੇ ਭਾਰਤ 'ਚ ਲਾਂਚਿੰਗ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ।


ਇਸ ਸਮਾਰਟਫੋਨ 'ਚ 6.2 ਇੰਚ ਫੁੱਲ ਐਚਡੀ ਡਿਸਪਲੇਅ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਨੌਚ ਫੀਚਰ ਵੀ ਦਿੱਤਾ ਹੈ। ਮੋਟੋਰੋਲਾ ਦੇ ਇਸ ਸਮਾਰਟਫੋਨ 'ਚ ਕੰਪਨੀ ਨੇ 1.8GHz ਕੁਆਲਕਮ ਸਨੈਪਡ੍ਰੈਗਨ 636 ਪ੍ਰੋਸੈਸਰ ਲਾਇਆ ਹੈ। ਚੀਨ 'ਚ ਇਸ ਸਮਾਰਟਫੋਨ ਨੂੰ 6 ਜੀਬੀ ਰੈਮ ਦੇ ਨਾਲ-ਨਾਲ 64 ਜੀਬੀ ਤੇ 128 ਜੀਬੀ ਸਟੋਰੇਜ ਵੈਰੀਏਂਟ ਨਾਲ ਲਾਂਚ ਕੀਤਾ ਗਿਆ ਹੈ।


ਮਾਇਕ੍ਰੋ ਐਸਡੀ ਕਾਰਡ ਦੀ ਮਦਦ ਨਾਲ ਇਸ ਦੀ ਸਟੋਰੇਜ ਨੂੰ 256 ਜੀਬੀ ਤੱਕ ਵਧਾਇਆ ਜਾ ਸਕਦਾ ਹੈ। ਇਹ ਸਮਾਰਟਫੋਨ 3000mAh ਬੈਟਰੀ ਨਾਲ ਆਇਆ ਹੈ। ਕੰਪਨੀ ਨੇ 64 ਜੀਬੀ ਸਟੋਰੇਜ ਵਾਲੇ ਫੋਨ ਦੀ ਕੀਮਤ ਤਕਰੀਬਨ 20,000 ਰੁਪਏ ਤੱਕ ਹੈ ਜਦਕਿ 128 ਜੀਬੀ ਸਟੋਰੇਜ ਵਾਲੇ ਫੋਨ ਦੀ ਕੀਮਤ 21,000 ਰੁਪਏ ਹੈ।