ਨਵੀਂ ਦਿੱਲੀ: ਚੀਨੀ ਮੋਬਾਈਲ ਮੇਕਰ ਸ਼ਿਓਮੀ 22 ਅਗਸਤ ਨੂੰ ਆਪਣੀ ਨਵੀਂ ਸੀਰੀਜ਼ Pocophone ਦਾ ਪਹਿਲਾ ਸਮਾਰਟਫੋਨ F1 ਲਾਂਚ ਕਰੇਗੀ। ਲਾਂਚ ਤੋਂ ਪਹਿਲਾਂ ਮਿਲੀ ਜਾਣਕਾਰੀ ਮੁਤਾਬਕ ਭਾਰਤ 'ਚ ਇਸ ਸਮਾਰਟਫੋਨ ਦੀ ਕੀਮਤ 25 ਤੋਂ 27 ਹਜ਼ਾਰ ਹੋ ਸਕਦੀ ਹੈ। ਸ਼ਿਓਮੀ ਆਪਣਾ F1 ਸਮਾਰਟਫੋਨ ਵਨ ਪਲੱਸ 6 ਨੂੰ ਟੱਕਰ ਦੇਣ ਲਈ ਲਾਂਚ ਕਰ ਰਹੀ ਹੈ। ਸਮਾਰਟਫੋਨ ਦੇ ਨਾਂ ਸਬੰਧੀ ਅਜੇ ਕੰਪਨੀ ਵੱਲੋਂ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ।
ਕੀ ਹੋਵੇਗੀ ਨਵੇਂ ਸਮਾਰਟਫੋਨ ਦੀ ਖਾਸੀਅਤ:
ਹੁਣ ਤੱਕ ਦੀ ਜਾਣਕਾਰੀ ਮੁਤਾਬਕ F1 'ਚ 5.99 ਇੰਚ ਨੌਚ ਡਿਸਪਲੇਅ ਹੋਵੇਗਾ ਜੋ ਫੁੱਲ ਐਚਡੀ ਰੈਜ਼ੋਲੁਸ਼ਨ ਨਾਲ ਆਵੇਗਾ। ਦਾਅਵਾ ਕੀਤਾ ਜਾ ਰਿਹਾ ਹੈ ਕਿ ਸਮਾਰਟਫੋਨ 'ਚ ਹੁਣ ਤੱਕ ਦਾ ਸਭ ਤੋਂ ਬਿਹਤਰ ਕੁਆਲਕਮ ਸਨੈਪਡ੍ਰੈਗਨ 845 ਪ੍ਰੋਸੈਸਰ ਹੋ ਸਕਦਾ ਹੈ। ਇਸ ਤੋਂ ਇਲਾਵਾ ਭਾਰਤ 'ਚ ਸਮਾਰਟਫੋਨ ਦੇ ਦੋ ਵੇਰੀਏਂਟ 6ਜੀਬੀ ਰੈਮ+64ਜੀਬੀ ਸਟੋਰੇਜ, 6ਜੀਬੀ ਰੈਮ+128ਜੀਬੀ ਸਟੋਰੇਜ ਨਾਲ ਲਾਂਚ ਕੀਤੇ ਜਾ ਸਕਦੇ ਹਨ।
ਕੈਮਰੇ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ 12 ਮੈਗਾਪਿਕਸਲ ਤੇ 5 ਮੈਗਾਪਿਕਸਲ ਸੈਂਸਰ ਵਾਲਾ ਡਿਊਲ ਸੈਟਅਪ ਦਿੱਤਾ ਜਾਵੇਗਾ। ਇਸ ਤੋਂ ਇਲਾਵਾ 20 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਜਾ ਸਕਦਾ ਹੈ। ਹੋਰ ਖੂਬੀਆਂ ਦੀ ਗੱਲ ਕਰੀਏ ਤਾਂ 4000mAh ਦੀ ਬੈਟਰੀ, ਬਲੂਟੁੱਥ 5.0, ਯੂਐਸਬੀ ਟਾਇਪ ਸੀ ਤੇ ਕੁਇਕ ਚਾਰਜ ਮਿਲ ਸਕਦਾ ਹੈ।