ਨਵੀਂ ਦਿੱਲੀ: Apple iPhone ਦੇ ਚਾਹੁਣ ਵਾਲਿਆਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ। Apple ਨੇ ਆਪਣੇ ਹਾਈ ਸਪੀਡ ਇਵੈਂਟ ਦੌਰਾਨ 5G iPhone 12 ਸੀਰੀਜ਼ ਲੌਂਚ ਕੀਤੀ ਹੈ। Apple ਨੇ ਆਪਣੇ ਇਸ ਇਵੈਂਟ 'ਚ iPhone 12 ਸੀਰੀਜ਼ ਦੇ ਚਾਰ ਫੋਨ ਲੌਂਚ ਕੀਤੇ ਹਨ। ਇਨ੍ਹਾਂ 'ਚ iPhone 12 Mini, iPhone 12, iPhone 12 Pro ਅਤੇ iPhone 12 Pro Max ਸ਼ਾਮਲ ਹਨ। ਇਹ ਸਾਰੇ ਫੋਨ 5G ਕਨੈਕਟੀਵਿਟੀ ਨਾਲ ਲੌਂਚ ਕੀਤੇ ਹਨ।


iPhone 12 Pro ਅਤੇ iPhone 12 Pro Max 128GB, 256GB, ਅਤੇ 512GB ਮਾਡਲ 'ਚ ਗ੍ਰੇਫਾਈਟ, ਸਿਲਵਰ, ਗੋਲਡ ਅਤੇ ਪੇਸਿਬਲ ਬਲੂ 'ਚ ਉਪਲਬਧ ਹੋਣਗੇ। ਭਾਰਤ 'ਚ ਗਾਹਕ iPhone 12 Pro Max 1,29,900 ਰੁਪਏ 'ਚ Apple.com, ਐਪਲ ਸਟੋਰ ਐਪ ਅਤੇ ਐਪਲ ਸਟੋਰ ਸਥਾਨਾਂ 'ਤੇ ਵੀ ਪ੍ਰਾਪਤ ਕਰ ਸਕਦੇ ਹਨ। iPhone 12 Pro ਅਤੇ iPhone 12 Pro Max ਵੀ Apple ਅਧੀਨ ਰੀਸੇਲਰ ਅਤੇ ਚੋਣਵੇਂ ਕਰੀਅਰ ਰਾਹੀਂ ਉਪਲਬਧ ਹੋਣਗੇ।

iPhone 12 Pro Max
Apple ਦਾ iPhone 12 Pro ਅਤੇ iPhone 12 Pro Max 128GB, 256GB, ਅਤੇ 512GBx ਮਾਡ6.7 ਇੰਚ ਰੈਟਿਨਾ ਡਿਸਪਲੇਅ ਨਾਲ ਲੌਂਚ ਕੀਤਾ ਗਿਆ ਹੈ। ਇਹ 1284 x 2778 pixels ਅਤੇ 19.5:9 ratio 'ਚ ਡਿਸਪਲੇਅ ਆ ਰਿਹਾ ਹੈ। ਇਹ 6GB ਰੈਮ ਨਾਲ ਤਿੰਨ ਮੈਮਰੀ ਸਟੋਰੇਜ ਵੈਰੀਏਂਟ 'ਚ ਉੁਪਲਬਧ ਹੋਵੇਗਾ। ਜਿਸ 'ਚ 128GB ਇੰਟਰਨਲ ਮੈਮਰੀ ਨਾਲ 6GB RAM, 256GB ਇੰਟਰਨਲ ਮੈਮਰੀ ਨਾਲ 6GB RAM, 512GB ਇੰਟਰਨਲ ਮੈਮਰੀ ਨਾਲ 6GB RAM ਦੇ ਵੇਰੀਏਂਟ ਸ਼ਾਮਲ ਹਨ।

iPhone 12 Pro Max 12MP ਅਲਟ੍ਰਾਵਾਈਡ+12 ਵਾਈਡ ਐਂਗਲ ਲੈਂਸ+12 ਟੈਲੀਫੋਟੋ ਲੈਂਸ ਹੈ। iPhone 12 Pro Max 'ਚ ਡੀਪ ਫਿਊਜ਼ਨ ਕੈਮਰਾ ਫੀਚਰ ਵੀ ਹੈ। ਸੈਲਫੀ ਲਵਰਸ ਲਈ ਇਸ 'ਚ 12MP ਦਾ ਵਾਈਡ ਐਂਗਲ ਲੈਂਸ ਕੈਮਰਾ ਦਿੱਤਾ ਗਿਆ ਹੈ। ਹੋਰ ਫੀਚਰਸ 'ਚ ਇਸ 'ਚ ਫੇਸ ਆਈਡੀ, ਐਕਸੇਲੇਰੋਮੀਟਰ, ਜਾਇਰੋ, ਪ੍ਰੌਕਸੀਮਿਟੀ, ਕੰਪਾਸ, ਬੈਰੋਮੀਟਰ, ਸਿਰੀ ਨੈਚੂਰਲ ਲੈਂਗੁਏਜ਼ ਕਮਾਂਡ ਅਤੇ ਡਿਟੈਕਸ਼ਨ ਵੀ ਦਿੱਤਾ ਗਿਆ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ