ਨਵੀਂ ਦਿੱਲੀ: ਸਾਲ 2020 ਸਮਾਰਟਫੋਨ ਨਿਰਮਾਤਾ ਐਪਲ ਲਈ ਮਹੱਤਵਪੂਰਨ ਸਾਲ ਬਣਨ ਜਾ ਰਿਹਾ ਹੈ। ਕੰਪਨੀ ਇਸ ਸਾਲ ਦੇ ਪਹਿਲੇ ਅੱਧ ਤੱਕ ਆਪਣਾ ਸਸਤਾ iPhone ਲਾਂਚ ਕਰਨ ਜਾ ਰਹੀ ਹੈ। ਕੋਵੇਨ ਦੇ ਇੱਕ ਮਸ਼ਹੂਰ ਵਿਸ਼ਲੇਸ਼ਕ ਕ੍ਰਿਸ਼ਨ ਸ਼ੰਕਰ ਦੇ ਮੁਤਾਬਿਕ, Apple 1 ਜਨਵਰੀ ਤੋਂ 31 ਮਾਰਚ ਤੱਕ iPhone SE 2 ਦੇ ਛੇ ਮਿਲੀਅਨ ਯੂਨਿਟ ਤਿਆਰ ਕਰਨ ਜਾ ਰਿਹਾ ਹੈ ਜੋ ਜਲਦੀ ਹੀ ਬਾਜ਼ਾਰ ਵਿੱਚ ਗਾਹਕਾਂ ਦੇ ਵਿਚਕਾਰ ਲਾਂਚ ਕੀਤੀ ਜਾਏਗੀ।

ਸ਼ੰਕਰ ਦੇ ਮੁਤਾਬਕ, ਇਸ iPhone ਦੀ ਕੀਮਤ ਲੱਗਪਗ 475 ਡਾਲਰ (33,880 ਰੁਪਏ) ਹੋਵੇਗੀ। ਕੰਪਨੀ ਇਸ iPhone ਦੇ ਉਤਪਾਦਨ ਨੂੰ ਇਸ ਸਾਲ ਦੀ ਦੂਜੀ ਤਿਮਾਹੀ ਵਿੱਚ 12% ਵਧਾ ਸਕਦੀ ਹੈ।

ਸ਼ੰਕਰ ਨੇ ਖੁਲਾਸਾ ਕੀਤਾ ਕਿ Apple ਪਹਿਲੀ ਤਿਮਾਹੀ ਤੱਕ 70 ਮਿਲੀਅਨ ਯੂਨਿਟ ਆਈਫੋਨ ਤਿਆਰ ਕਰੇਗੀ ਜਿਸ ਵਿੱਚ iPhone 11 ਤੇ iPhone 11 pro ਦਾ ਉਤਪਾਦਨ ਕਰੇਗਾ। ਸ਼ੰਕਰ ਦਾ ਅਨੁਮਾਨ ਹੈ ਕਿ Apple ਇਸ ਸਾਲ ਦੀ ਦੂਜੀ ਤਿਮਾਹੀ ਵਿੱਚ ਤਕਰੀਬਨ 43 ਮਿਲੀਅਨ iPhone ਯੂਨਿਟ ਤਿਆਰ ਕਰੇਗਾ।