ਐਪਲ ਨੇ ਭਾਰਤੀ ਗਾਹਕਾਂ ਲਈ ਕੀਤੀ ਖਾਸ ਤਿਆਰੀ, ਜਲਦੀ ਹੀ ਮਿਲੇਗਾ ਵੱਡਾ ਤੋਹਫਾ
ਏਬੀਪੀ ਸਾਂਝਾ | 27 Feb 2020 11:54 AM (IST)
ਸੈਮਸੰਗ ਤੇ ਵਨਪਲੱਸ ਦੀ ਚੁਣੌਤੀ ਨੂੰ ਪੂਰਾ ਕਰਨ ਲਈ ਐਪਲ ਜਲਦੀ ਤੋਂ ਜਲਦੀ ਭਾਰਤ 'ਚ ਆਪਣਾ ਪਹਿਲਾ ਰਿਟੇਲ ਸਟੋਰ ਖੋਲ੍ਹਣ ਦੀ ਕੋਸ਼ਿਸ਼ ਕਰ ਰਿਹਾ ਹੈ।
ਨਵੀਂ ਦਿੱਲੀ: ਤਕਨੀਕੀ ਦਿੱਗਜ ਐਪਲ ਨੇ ਅਗਲੇ ਸਾਲ ਭਾਰਤੀ ਯੂਜ਼ਰਸ ਲਈ ਵੱਡਾ ਕਦਮ ਚੁੱਕਣ ਦੀ ਤਿਆਰੀ ਕਰ ਲਈ ਹੈ। ਐਪਲ 2021 'ਚ ਭਾਰਤ ਵਿੱਚ ਆਪਣਾ ਪਹਿਲਾ ਰਿਟੇਲ ਸਟੋਰ ਖੋਲ੍ਹੇਗਾ। ਐਪਲ ਦੇ ਸੀਈਓ ਟਿਮ ਕੁੱਕ ਨੇ ਜਾਣਕਾਰੀ ਦਿੱਤੀ ਹੈ ਕਿ ਕੰਪਨੀ ਇਸ ਸਾਲ ਭਾਰਤ 'ਚ ਆਪਣਾ ਆਨਲਾਈਨ ਸਟੋਰ ਵੀ ਸ਼ੁਰੂ ਕਰੇਗੀ। ਟਿਮ ਕੁੱਕ ਨੇ ਭਾਰਤੀ ਬਾਜ਼ਾਰ ਦੇ ਆਪਣੇ ਸ਼ੇਅਰ ਧਾਰਕਾਂ ਨਾਲ ਮੁਲਾਕਾਤ ਵਿੱਚ ਇਨ੍ਹਾਂ ਸਾਰੀਆਂ ਗੱਲਾਂ ਦੀ ਜਾਣਕਾਰੀ ਦਿੱਤੀ ਹੈ। ਟਿੱਮ ਕੁੱਕ ਨੇ ਕਿਹਾ, "ਅਸੀਂ ਚੰਗੇ ਰਿਟੇਲ ਪਾਟਨਰ ਸਾਬਤ ਨਹੀਂ ਹੋ ਸਕਦੇ, ਅਸੀਂ ਆਪਣਾ ਕੰਮ ਆਪਣੇ ਤਰੀਕੇ ਨਾਲ ਕਰਨਾ ਚਾਹੁੰਦੇ ਹਾਂ।" ਹਾਲਾਂਕਿ, ਟਿਮ ਕੁੱਕ ਭਾਰਤ 'ਚ ਐਪਲ ਲਈ ਬਹੁਤ ਸਾਰੀਆਂ ਸੰਭਾਵਨਾਵਾਂ ਦੇਖਦੇ ਹਨ। ਟਿਮ ਕੁੱਕ ਦਾ ਮੰਨਣਾ ਹੈ ਕਿ ਆਬਾਦੀ ਦੇ ਲਿਹਾਜ਼ ਨਾਲ ਦੂਜਾ ਵੱਡਾ ਦੇਸ਼ ਹੋਣ ਕਾਰਨ ਭਾਰਤ 'ਚ ਬਹੁਤ ਸਾਰੀਆਂ ਸੰਭਾਵਨਾਵਾਂ ਹਨ। ਐਪਲ ਨੇ ਇਹ ਮੀਟਿੰਗ ਸਟੀਵ ਜਾਬਸ ਥੀਏਟਰ ਵਿਖੇ ਕੀਤੀ ਗਈ। ਕਿਸੇ ਵੀ ਰਿਪੋਰਟਰ ਨੂੰ ਇਸ ਮੀਟਿੰਗ 'ਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਸੀ। ਟਿੱਮ ਕੁੱਕ ਨੇ ਇਸ ਮੀਟਿੰਗ 'ਚ ਸਿਰਫ ਕੰਪਨੀ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਹੈ ਤੇ ਉਨ੍ਹਾਂ ਨੂੰ ਰਿਟੇਲ ਸਟੋਰ ਬਾਰੇ ਆਪਣੀਆਂ ਯੋਜਨਾਵਾਂ ਰੱਖਣ ਦਾ ਮੌਕਾ ਦਿੱਤਾ ਹੈ। ਇਸ ਤੋਂ ਇਲਾਵਾ ਕੋਰਨਾ ਵਾਇਰਸ ਕਾਰਨ ਬੰਦ ਐਪਲ ਨੇ ਆਪਣੇ 42 ਸਟੋਰਾਂ ਚੋਂ 30 ਖੋਲ੍ਹ ਦਿੱਤੇ ਹਨ। ਕੰਪਨੀ ਸੈਮਸੰਗ ਅਤੇ ਵਨਪਲੱਸ ਨਾਲ ਮੁਕਾਬਲਾ ਕਰਨ ਲਈ ਭਾਰਤ 'ਚ ਆਪਣਾ ਰਿਟੇਲ ਸਟੋਰ ਖੋਲ੍ਹਣਾ ਚਾਹੁੰਦੀ ਹੈ।