ਨਵੀਂ ਦਿੱਲੀ: ਨਵੇਂ ਸੂਚਨਾ ਤੇ ਤਕਨਾਲੋਜੀ ਮੰਤਰੀ ਅਸ਼ਵਿਨੀ ਵੈਸ਼ਣਵ ਨੇ ਐਤਵਾਰ ਸਵਦੇਸ਼ੀ ਸੋਸ਼ਲ ਮੀਡੀਆ ਪਲੇਟਫਾਰਮ 'ਕੂ' ਜੁਆਇਨ ਕਰ ਲਿਆ। ਅਸ਼ਵਿਨੀ ਵੈਸ਼ਣਵ ਨੇ 'ਕੂ' 'ਤੇ ਪਹਿਲੀ ਪੋਸਟ ਨਵੇਂ ਆਈਟੀ ਨਿਯਮਾਂ ਨੂੰ ਲੈਕੇ ਕੀਤੀ। ਜਿਸ 'ਚ ਉਨ੍ਹਾਂ ਨਿਯਮਾਂ ਨੂੰ ਸਸ਼ਕਤ ਤੇ ਯੂਜ਼ਰਜ਼ ਨੂੰ ਸੁਰੱਖਿਅਤ ਰੱਖਣ ਵਾਲਾ ਦੱਸਿਆ।
ਆਈਟੀ ਮੰਤਰੀ ਅਸ਼ਵਿਨੀ ਵੈਸ਼ਣਵ ਨੇ 'ਕੂ' 'ਤੇ ਕੀਤੀ ਪਹਿਲੀ ਪੋਸਟ 'ਚ ਲਿਖਿਆ, 'ਮੈਂ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਦੇ ਨਾਲ ਸੂਚਨਾ ਤਕਨਾਲੋਜੀ ਨਿਯਮ 2021 ਨੂੰ ਲਾਗੂ ਕਰਨ ਤੇ ਪਾਲਣ ਦੀ ਸਮੀਖਿਆ ਕੀਤੀ। ਨਵੇਂ ਨਿਯਮ ਯੂਜ਼ਰਸ ਨੂੰ ਸਸ਼ਕਤ ਤੇ ਸੁਰੱਖਿਅਤ ਕਰਨਗੇ। ਇਸ ਦੇ ਨਾਲ ਹੀ ਭਾਰਤ 'ਚ ਇਕ ਸੁਰੱਖਿਅਤ ਤੇ ਜ਼ਿੰਮੇਵਾਰ ਸੋਸ਼ਲ ਮੀਡੀਆ ਮਾਹੌਲ ਯਕੀਨੀ ਬਣਾਉਣਗੇ।
ਆਈਟੀ ਮੰਤਰੀ ਨੇ ਇਹ ਪੋਸਟ ਉਸ ਵੇਲੇ ਕੀਤੀ ਹੈ ਜਦੋਂ ਐਤਵਾਰ ਟਵਿਟਰ ਇੰਡੀਆ ਨੇ ਲੰਬੀ ਖਿੱਚੋਤਾਣ ਮਗਰੋਂ ਆਖਿਰਕਾਰ ਨਵੇਂ ਆਈਟੀ ਨਿਯਮਾਂ ਦਾ ਪਾਲਣ ਕਰਦਿਆਂ ਭਾਰਤ 'ਚ ਵਿਨਯ ਪ੍ਰਕਾਸ਼ ਨੂੰ ਸ਼ਿਕਾਇਤ ਅਧਿਕਾਰੀ ਨਿਯੁਕਤ ਕਰ ਦਿੱਤਾ।