ਨਵੀਂ ਦਿੱਲੀ: ਕੋਰੋਨਾ ਕਾਲ 'ਚ ਕਈ ਲੋਕਾਂ ਦੀਆਂ ਨੌਕਰੀਆਂ ਗਈਆਂ ਹਨ। ਹਾਲਾਤ ਇਹ ਹਨ ਕਿ ਅਜਿਹੇ ਹਾਲਾਤ 'ਚ ਹੁਣ ਲੋਕ ਧੋਖਾਧੜੀ ਦਾ ਸ਼ਿਕਾਰ ਹੋ ਰਹੇ ਹਨ। ਲੋਕਾਂ ਨੂੰ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਹਵਾਲਾ ਦੇਕੇ ਠੱਗੀ ਦਾ ਸ਼ਿਕਾਰ ਬਣਾ ਰਹੇ ਹਨ। ਇਸ ਦਰਮਿਆਨ ਸੋਸ਼ਲ ਮੀਡੀਆ 'ਤੇ ਇਕ ਪਰਿਵਾਰ ਇਕ ਨੌਕਰੀ ਨਾਂਅ ਦੀ ਇਕ ਕਥਿਤ ਸਰਕਾਰੀ ਯੋਜਨਾ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਸੋਸ਼ਲ ਮੀਡੀਆ 'ਤੇ ਕੁਝ ਲੋਕ ਇਸ ਯੋਜਨਾ ਦਾ ਜ਼ਿਕਰ ਕਰਦਿਆਂ ਕਹਿ ਰਹੇ ਹਨ ਕਿ ਕੇਂਦਰ ਸਰਕਾਰ ਇਸ ਤਹਿਤ ਹਰ ਪਰਿਵਾਰ ਦੇ ਇਕ ਵਿਅਕਤੀ ਨੂੰ ਰੋਜ਼ਗਾਰ ਮੁਹੱਈਆ ਕਰਵਾਏਗੀ। ਇਕ ਯੂਟਿਊਬ ਚੈਨਲ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਕ ਪਰਿਵਾਰ ਇਕ ਸਰਕਾਰੀ ਨੌਕਰੀ ਯੋਜਨਾ 2020। ਪ੍ਰਧਾਨ ਮੰਤਰੀ ਨੇ ਇਕ ਪਰਿਵਾਰ-ਇਕ ਨੌਕਰੀ ਯੋਜਨਾ ਲਾਗੂ ਕਰ ਦਿੱਤੀ। ਜਿਸ ਤਹਿਤ ਸੂਬੇ ਦੇ ਹਰ ਪਰਿਵਾਰ ਦੇ ਘੱਟੋ ਘੱਟ ਘੱਟ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਇਸ ਯੋਜਨਾ ਦੇ ਲਾਗੂ ਹੋਣ 'ਤੇ ਦੇਸ਼ ਦੇ ਨੌਜਵਾਨਾਂ 'ਚ ਖੁਸ਼ਖ਼ਬਰੀ ਦਾ ਮਾਹੌਲ ਹੈ।
ਆਖਿਰਕਾਰ ਕੀ ਹੈ ਇਸ ਦੀ ਸੱਚਾਈ?
ਇਸ ਖ਼ਬਰ ਦੀ ਪੜਤਾਲ ਕਰਦਿਆਂ ਪੀਆਈਬੀ ਫੈਕਟ ਚੈੱਕ ਨੇ ਟਵੀਟ ਕੀਤਾ ਹੈ। ਇਕ ਪਰਿਵਾਰ ਇਕ ਨੌਕਰੀ ਨਾਂਅ ਦੀ ਕੋਈ ਯੋਜਨਾ ਨਹੀਂ ਚਲਾ ਰਹੀ ਹੈ। ਕਿਸੇ ਵੀ ਸਰਕਾਰੀ ਵੈਬਸਾਈਟ 'ਤੇ ਸਾਨੂੰ ਇਸ ਯੋਜਨਾ ਦਾ ਬਿਓਰਾ ਨਹੀਂ ਮਿਲਿਆ। ਜੇਕਰ ਸਰਕਾਰ ਏਨੀ ਵੱਡੀ ਕਿਸੇ ਯੋਜਨਾ ਦਾ ਐਲਾਨ ਕਰੇਗੀ ਤਾਂ ਇਹ ਤੈਅ ਹੈ ਕਿ ਦੇਸ਼ ਦੇ ਤਮਾਮ ਮੀਡੀਆ ਤੇ ਅਖਬਾਰਾਂ 'ਚ ਇਸ ਦੀ ਚਰਚਾ ਹੋਵੇਗੀ। ਪਰ ਸਾਨੂੰ ਕਿਸੇ ਭਰੋਸੇਯੋਗ ਮੀਡੀਆ ਵੈਬਸਾਈਟ ਤੋਂ ਇਸ ਸਬੰਧੀ ਕੋਈ ਖ਼ਬਰ ਨਹੀਂ ਮਿਲੀ।
ਸਰਕਾਰੀ ਨੌਕਰੀ ਦੇਣ ਦਾ ਇਹ ਫਰਜੀ ਦਾਅਵਾ ਪਿਛਲੇ ਕੁਝ ਮਹੀਨਿਆਂ ਤੋਂ ਸੋਸ਼ਲ ਮੀਡੀਆ 'ਤੇ ਘੁੰਮ ਰਿਹਾ ਹੈ। ਇਸ ਲਈ ਪੀਆਈਬੀ ਫੈਕਟ ਚੈੱਕ ਦੇ ਸੂਚਨਾ ਵਿਭਾਗ ਨੇ ਵੀ ਮਾਰਚ 'ਚ ਇਸ ਦਾਅਵੇ ਦਾ ਖੰਡਨ ਕੀਤਾ ਸੀ।