Battlegrounds Mobile India Pre-registration: PUBG Mobile ਦੇ ਭਾਰਤ 'ਚ ਲੱਖਾਂ ਦੀਵਾਨੇ ਹਨ, ਜੋ ਇਸ ਖੇਡ ਦੀ ਵਾਪਸੀ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਇਹ ਗੇਮ ਹੁਣ ਨਵੇਂ ਰੂਪ Battlegrounds Mobile India ਦੇ ਨਾਮ ਨਾਲ ਭਾਰਤ 'ਚ ਵਾਪਸੀ ਕਰਨ ਜਾ ਰਹੀ ਹੈ। ਗੇਮ ਲਈ ਪ੍ਰੀ-ਰਜਿਸਟ੍ਰੇਸ਼ਨ ਅੱਜ ਤੋਂ ਗੂਗਲ ਪਲੇ ਸਟੋਰ 'ਤੇ ਲਾਈਵ ਹੋਵੇਗੀ। ਹਾਲਾਂਕਿ ਗੇਮ ਕਦੋਂ ਜਾਰੀ ਕੀਤੀ ਜਾਵੇਗੀ, ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ ਪ੍ਰੀ-ਰਜਿਸਟ੍ਰੇਸ਼ਨ ਲਿੰਕ ਦੇ ਲਾਈਵ ਹੋਣ ਤੋਂ ਬਾਅਦ ਇਸ ਨੂੰ ਛੇਤੀ ਹੀ ਲਾਂਚ ਕੀਤਾ ਜਾ ਸਕਦਾ ਹੈ।


ਦੱਖਣੀ ਕੋਰਿਆਈ ਗੇਮ ਡਿਵੈਲਪਰ ਕੰਪਨੀ Krafton ਨੇ ਇਸ ਤੋਂ ਪਹਿਲਾਂ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਪ੍ਰੀ-ਰਜਿਸਟ੍ਰੇਸ਼ਨ ਕਰਨ ਵਾਲੇ ਫੈਨਸ ਸਪੈਸਿਫਿਕ ਰਿਵਾਰਡ ਲਈ ਕਲੇਮ ਕਰ ਸਕਣਗੇ। ਇਹ ਐਵਾਰਡ ਸਿਰਫ਼ ਭਾਰਤੀ ਖਿਡਾਰੀਆਂ ਲਈ ਹੋਣਗੇ। ਪ੍ਰੀ-ਰਜਿਸਟਰ ਕਰਨ ਲਈ ਯੂਜਰਾਂ ਨੂੰ ਗੂਗਲ ਪਲੇ ਸਟੋਰ 'ਤੇ ਜਾ ਕੇ "ਪ੍ਰੀ-ਰਜਿਸਟਰ" ਬਟਨ 'ਤੇ ਕਲਿੱਕ ਕਰਨਾ ਪਵੇਗਾ। ਗੇਮ ਲਾਂਚ ਹੋਣ ਤੋਂ ਬਾਅਦ ਕਲੇਮ ਕਰਨ ਲਈ ਰਿਵਾਰਡ ਆਪਣੇ ਆਪ ਹੀ ਉਪਲੱਬਧ ਹੋ ਜਾਣਗੇ। ਪਬਜੀ ਮੋਬਾਈਲ ਦੀ ਤਰ੍ਹਾਂ ਯੂਜਰ ਇਸ ਗੇਮ ਨੂੰ ਮੁਫ਼ਤ 'ਚ ਖੇਡ ਸਕਣਗੇ।

ਡਾਟਾ ਸੁਰੱਖਿਆ ਦਾ ਧਿਆਨ ਰੱਖਿਆ ਜਾਵੇਗਾ
ਕੰਪਨੀ ਨੇ ਕਿਹਾ ਹੈ ਕਿ ਇਸ ਵਾਰ ਡਾਟਾ ਸੁਰੱਖਿਆ ਅਤੇ ਨਿੱਜਤਾ ਲਈ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ। ਕ੍ਰਾਫਟਨ ਨੇ ਕਿਹਾ ਹੈ ਕਿ ਇਸ ਵਾਰ ਕਾਨੂੰਨ-ਨਿਯਮ ਦਾ ਵੀ ਧਿਆਨ ਰੱਖਿਆ ਜਾਵੇਗਾ। ਕ੍ਰਾਫਟਨ ਦੇ ਅਨੁਸਾਰ ਇਸ ਵਾਰ ਨਿਯਮਾਂ ਨੂੰ 18 ਸਾਲ ਤੋਂ ਘੱਟ ਉਮਰ ਵਾਲੇ ਯੂਜਰਾਂ ਲਈ ਥੋੜਾ ਸਖਤ ਬਣਾਇਆ ਜਾਵੇਗਾ। ਬੈਟਲਗ੍ਰਾਉਂਡ ਮੋਬਾਈਲ ਇੰਡੀਆ ਗੇਮ ਖੇਡਣ ਲਈ ਉਨ੍ਹਾਂ ਨੂੰ ਮਾਪਿਆਂ ਦੀ ਮਨਜ਼ੂਰੀ ਦੀ ਜ਼ਰੂਰਤ ਹੋਵੇਗੀ ਅਤੇ ਉਨ੍ਹਾਂ ਨੂੰ ਮਾਪਿਆਂ ਦਾ ਮੋਬਾਈਲ ਨੰਬਰ ਵੀ ਦੇਣਾ ਪਏਗਾ ਤਾਂ ਜੋ ਉਹ ਜਾਣ ਸਕਣ ਕਿ ਉਹ ਖੇਡ ਖੇਡਣ ਦੇ ਯੋਗ ਹਨ ਜਾਂ ਨਹੀਂ। ਇਸ ਤੋਂ ਇਲਾਵਾ ਉਹ ਇਕ ਦਿਨ 'ਚ ਸਿਰਫ਼ 3 ਘੰਟੇ ਇਸ ਖੇਡ ਨੂੰ ਖੇਡ ਸਕਣਗੇ।

ਬੈਟਲਗ੍ਰਾਉਂਡ ਮੋਬਾਈਲ ਇੰਡੀਆ ਸਿਰਫ਼ ਭਾਰਤ 'ਚ ਉਪਲੱਬਧ ਹੋਵੇਗਾ
ਕ੍ਰਾਫਟਨ ਨੇ ਘੋਸ਼ਣਾ ਕੀਤੀ ਹੈ ਕਿ ਬੈਟਲਗ੍ਰਾਉਂਡ ਮੋਬਾਈਲ ਇੰਡੀਆ ਗੇਮ ਐਕਸਕਲੂਸਿਵ ਇਨ-ਗੇਮ ਇਵੈਂਟਸ ਜਿਹੇ ਆਊਟਫਿਟਸ ਤੇ ਫੀਚਰਸ ਦੇ ਨਾਲ ਰਿਲੀਜ਼ ਹੋਵੇਗਾ। ਟੂਰਨਾਮੈਂਟ ਤੇ ਲੀਗ ਦੇ ਨਾਲ ਇਕ ਦਾ ਖੁਦ ਦਾ ਐਕਸਪੋਰਟ ਇਕੋਸਿਸਟਮ ਵੀ ਹੋਵੇਗਾ। ਇਹ ਘੋਸ਼ਣਾ ਕੀਤੀ ਗਈ ਹੈ ਕਿ ਬੈਟਲਗ੍ਰਾਊਂਡ ਮੋਬਾਈ ਇੰਡੀਆ ਗੇਮ ਮੋਬਾਈ ਡਿਵਾਈਸ 'ਤੇ ਇਸ ਫ੍ਰੀ ਟੂਲ ਪਲੇਅ ਫੀਜਰ ਵਜੋਂ ਲਾਂਜ ਹੋਵੇਗਾ। ਬੈਲਟਗ੍ਰਾਊਂਡ ਮੋਬਾਈ ਇੰਡੀਆ ਸਿਰਫ਼ ਭਾਰਤ 'ਚ ਉਪਲੱਬਧ ਹੋਵੇਗਾ।

 

 

 



 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ