Loan at Pan Card: ਪੈਨ ਕਾਰਡ ਸਾਡੇ ਸਭ ਤੋਂ ਮਹੱਤਵਪੂਰਨ ਦਸਤਾਵੇਜ਼ਾਂ ਵਿੱਚੋਂ ਇੱਕ ਹੈ। ਪੈਨ ਕਾਰਡ ਤੋਂ ਬਿਨਾਂ ਸਾਡੇ ਵਿੱਤੀ ਲੈਣ-ਦੇਣ ਨਾਲ ਜੁੜੇ ਕਈ ਕੰਮ ਰੁਕ ਸਕਦੇ ਹਨ। ਲੋਨ ਲੈਣ, ਜਾਇਦਾਦ ਖਰੀਦਣ ਜਾਂ ਗਹਿਣੇ ਖਰੀਦਣ ਲਈ ਪੈਨ ਕਾਰਡ ਦੀ ਲੋੜ ਹੁੰਦੀ ਹੈ। ਇੰਨਾ ਹੀ ਨਹੀਂ, ਬੈਂਕ ਖਾਤਾ ਖੋਲ੍ਹਣ, ਨਵੀਂ ਬਾਈਕ ਜਾਂ ਕਾਰ ਖਰੀਦਣ ਤੇ ਕ੍ਰੈਡਿਟ-ਡੈਬਿਟ ਕਾਰਡ ਲਈ ਅਪਲਾਈ ਕਰਨ ਸਮੇਂ ਵੀ ਪੈਨ ਕਾਰਡ ਜ਼ਰੂਰੀ ਹੁੰਦਾ ਹੈ।


ਪਰ ਕੀ ਤੁਸੀਂ ਜਾਣਦੇ ਹੋ ਕਿ ਕਈ ਵਾਰ ਲੋਕਾਂ ਦੇ ਪੈਨ ਕਾਰਡ ਦੀ ਦੁਰਵਰਤੋਂ ਵੀ ਹੋ ਜਾਂਦੀ ਹੈ ਤੇ ਜਿਸ ਵਿਅਕਤੀ ਕੋਲ ਪੈਨ ਕਾਰਡ ਹੈ, ਉਸ ਨੂੰ ਇਸ ਦੀ ਜਾਣਕਾਰੀ ਵੀ ਨਹੀਂ ਹੁੰਦੀ। ਦਰਅਸਲ ਅਸੀਂ ਕਈ ਥਾਵਾਂ 'ਤੇ ਪੈਨ ਕਾਰਡ ਦੀ ਫੋਟੋ ਕਾਪੀ ਲਗਾਉਂਦੇ ਹਾਂ ਪਰ ਇਹ ਨਹੀਂ ਸੋਚਦੇ ਦਿ ਉਸ ਦੀ ਦੁਰਵਰਤੋਂ ਹੋ ਸਕਦੀ ਹੈ। ਅਜਿਹੇ 'ਚ ਇਹ ਜਾਣਨਾ ਜ਼ਰੂਰੀ ਹੈ ਕਿ ਕੋਈ ਤੁਹਾਡੇ ਪੈਨ ਕਾਰਡ ਦੇ ਵੇਰਵਿਆਂ ਨਾਲ ਧੋਖਾਧੜੀ ਕਰ ਰਿਹਾ ਹੈ ਜਾਂ ਨਹੀਂ।


ਵੱਡੇ ਸਿਤਾਰਿਆਂ ਨਾਲ ਵੀ ਹੋਇਆ ਫਰਾਡ- ਦੱਸ ਦੇਈਏ ਕਿ ਪੈਨ ਕਾਰਡ ਨੂੰ ਲੈ ਕੇ ਧੋਖਾਧੜੀ ਆਮ ਆਦਮੀ ਨਾਲ ਹੀ ਨਹੀਂ ਸਗੋਂ ਬਾਲੀਵੁੱਡ ਸਿਤਾਰਿਆਂ ਨਾਲ ਵੀ ਹੋ ਚੁੱਕੀ ਹੈ। ਪਿਛਲੇ ਸਾਲ ਬਾਲੀਵੁੱਡ ਅਦਾਕਾਰ ਰਾਜਕੁਮਾਰ ਰਾਓ ਨਾਲ ਵੀ ਪੈਨ ਕਾਰਡ ਨਾਲ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਸੀ। ਦਰਅਸਲ ਰਾਜਕੁਮਾਰ ਰਾਓ ਦੇ ਨਾਂ 'ਤੇ ਲੋਨ ਲੈਣ ਲਈ ਉਨ੍ਹਾਂ ਦੇ ਪੈਨ ਕਾਰਡ ਦੀ ਦੁਰਵਰਤੋਂ ਕੀਤੀ ਗਈ ਸੀ। ਰਾਓ ਨੇ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ ਸੀ। ਅਜਿਹੀ ਧੋਖਾਧੜੀ ਤੁਹਾਡੇ ਨਾਲ ਵੀ ਹੋ ਸਕਦੀ ਹੈ। ਅਜਿਹੀ ਸਥਿਤੀ ਵਿੱਚ, ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਤੁਸੀਂ ਕਿਵੇਂ ਪਤਾ ਲਗਾ ਸਕਦੇ ਹੋ ਕਿ ਤੁਹਾਡੇ ਪੈਨ ਕਾਰਡ ਦੀ ਦੁਰਵਰਤੋਂ ਹੋ ਰਹੀ ਹੈ ਜਾਂ ਨਹੀਂ।


ਇਸ ਤਰ੍ਹਾਂ ਪਤਾ ਲਾਓ- ਤੁਹਾਡੇ ਪੈਨ ਦੀ ਵਰਤੋਂ ਤੁਹਾਡੀ ਜਾਣਕਾਰੀ ਤੋਂ ਬਿਨਾਂ ਤਾਂ ਨਹੀਂ ਹੋਈ, ਇਸ ਦਾ ਤੁਸੀਂ ਆਪਣੇ CIBIL ਸਕੋਰ ਤੋਂ ਪਤਾ ਲਗਾ ਸਕਦੇ ਹੋ। ਪੇਟੀਐਮ ਜਾਂ ਪਾਲਿਸੀ ਬਾਜ਼ਾਰ ਵਰਗੀ ਕਿਸੇ ਵੀ ਫਿਨਟੇਕ ਕੰਪਨੀ ਤੋਂ ਆਪਣੇ CIBIL ਸਕੋਰ ਦੀ ਜਾਂਚ ਕਰੋ। ਤੁਸੀਂ ਕਿਸੇ ਵੀ ਨਜ਼ਦੀਕੀ ਬੈਂਕ ਵਿੱਚ ਜਾ ਕੇ CIBIL ਸਕੋਰ ਬਾਰੇ ਪਤਾ ਲਗਾ ਸਕਦੇ ਹੋ। ਬੈਂਕ ਨੂੰ ਪੁੱਛੋ ਕਿ ਤੁਹਾਡਾ ਸਕੋਰ ਚੰਗਾ ਹੈ ਜਾਂ ਨਹੀਂ। ਸ਼ੱਕ ਹੋਏ ਤਾਂ ਇਹ ਪਤਾ ਲਗਾਓ ਕਿ ਤੁਹਾਡੇ ਪੈਨ ਕਾਰਡ ਦੇ ਵੇਰਵਿਆਂ ਨਾਲ ਕਿਸੇ ਨੇ ਤੁਹਾਡੇ ਨਾਮ 'ਤੇ ਕਰਜ਼ਾ ਤਾਂ ਨਹੀਂ ਲਿਆ, ਜਿਸ ਦਾ ਭੁਗਤਾਨ ਨਹੀਂ ਕੀਤਾ ਗਿਆ।


ਬਚਣ ਲਈ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ- ਆਪਣੇ ਪੈਨ ਕਾਰਡ ਵੇਰਵਿਆਂ ਰਾਹੀਂ ਕਿਸੇ ਵੀ ਧੋਖਾਧੜੀ ਤੋਂ ਬਚਣ ਲਈ, ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ। ਆਪਣੇ ਪੈਨ ਕਾਰਡ ਦੀ ਫੋਟੋ ਕਾਪੀ ਕਿਸੇ ਅਣਜਾਣ ਵਿਅਕਤੀ ਨਾਲ ਸਾਂਝੀ ਨਾ ਕਰੋ। ਜੇਕਰ ਤੁਸੀਂ ਕਿਸੇ ਨਾਲ ਫੋਟੋਕਾਪੀ ਸਾਂਝੀ ਕਰਨੀ ਚਾਹੁੰਦੇ ਹੋ ਤਾਂ ਉਸ 'ਤੇ ਜ਼ਰੂਰ ਲਿਖੋ ਕਿ ਤੁਸੀਂ ਪੈਨ ਕਾਰਡ ਦੀ ਫੋਟੋਕਾਪੀ ਕਿਸ ਕਾਰਨ ਦੇ ਰਹੇ ਹੋ। ਉਦਾਹਰਨ ਲਈ, ਜੇਕਰ ਤੁਸੀਂ ਜ਼ਮੀਨ ਖਰੀਦਣ ਲਈ ਪੈਨ ਦੀ ਫੋਟੋ ਕਾਪੀ ਦੇ ਰਹੇ ਹੋ, ਤਾਂ ਉਸ 'ਤੇ ਲਿਖੋ ਕਿ ਇਸ ਦੀ ਵਰਤੋਂ ਸਿਰਫ ਜ਼ਮੀਨ ਖਰੀਦਣ ਲਈ ਕੀਤੀ ਜਾਣੀ ਚਾਹੀਦੀ ਹੈ।


ਇਹ ਵੀ ਪੜ੍ਹੋ: PAN-Aadhaar Linking: 30 ਜੂਨ ਤੱਕ ਕਰ ਲਵੋ ਪੈਨ-ਅਧਾਰ ਲਿੰਕ, ਨਹੀਂ ਤਾਂ ਹੋਣਗੇ ਵੱਡੇ ਵਿੱਤੀ ਨੁਕਸਾਨ


ਤੁਰੰਤ ਸ਼ਿਕਾਇਤ ਦਰਜ ਕਰੋ- ਇਸੇ ਤਰ੍ਹਾਂ ਆਪਣੇ ਆਧਾਰ ਕਾਰਡ ਬਾਰੇ ਵੀ ਪਤਾ ਲਗਾਓ। ਦੱਸ ਦੇਈਏ ਕਿ ਧੋਖਾਧੜੀ ਕਰਨ ਵਾਲੇ ਲੋਕ ਬਹੁਤ ਚਲਾਕ ਹਨ। ਅਜਿਹੀ ਸਥਿਤੀ ਵਿੱਚ, ਸਾਵਧਾਨ ਰਹੋ ਤੇ ਕਿਸੇ ਨਾਲ ਵੀ ਆਪਣੇ ਦਸਤਾਵੇਜ਼ ਸਾਂਝੇ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਸਮਝ ਲਓ। ਫਿਰ ਵੀ, ਜੇਕਰ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਹਾਡੇ ਪੈਨ ਨੰਬਰ ਦੀ ਮਦਦ ਨਾਲ ਤੁਹਾਡੇ ਬੈਂਕ ਖਾਤੇ ਨਾਲ ਛੇੜਛਾੜ ਕੀਤੀ ਗਈ ਹੈ, ਤਾਂ ਤੁਰੰਤ ਸ਼ਿਕਾਇਤ ਦਰਜ ਕਰੋ।


ਇਹ ਵੀ ਪੜ੍ਹੋ: World Largest Truck: ਦੁਨੀਆ ਦਾ ਸਭ ਤੋਂ ਵੱਡਾ ਟਰੱਕ! ਇੱਕ ਟਾਇਰ ਦਾ ਵਜ਼ਨ ਹੀ 5500 ਕਿਲੋ, ਪੂਰੇ ਟਰੱਕ ਦਾ ਭਾਰ ਜਾਣ ਉੱਡ ਜਾਣਗੇ ਹੋਸ਼