PAN-Aadhaar Linking: ਸਰਕਾਰ ਵੱਲੋਂ ਪੈਨ ਕਾਰਡ ਤੇ ਆਧਾਰ ਕਾਰਡ ਨੂੰ ਲਿੰਕ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਦੀ ਆਖਰੀ ਮਿਤੀ 30 ਜੂਨ 2023 ਰੱਖੀ ਗਈ ਹੈ। ਜੇਕਰ ਤੁਸੀਂ ਇਸ ਮਿਤੀ ਤੱਕ ਆਪਣੇ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਨਹੀਂ ਕਰਦੇ, ਤਾਂ ਤੁਹਾਡਾ ਪੈਨ ਅਵੈਧ ਹੋ ਜਾਵੇਗਾ।


ਸਰਕਾਰ ਨੇ ਕੀ ਕਿਹਾ...- ਇਨਕਮ ਟੈਕਸ ਐਕਟ 1961 ਤਹਿਤ ਹਰੇਕ ਵਿਅਕਤੀ ਜਿਸ ਨੂੰ 1 ਜੁਲਾਈ 2017 ਨੂੰ ਪੈਨ ਕਾਰਡ ਅਲਾਟ ਕੀਤਾ ਗਿਆ ਹੈ ਤੇ ਜਿਸ ਕੋਲ ਆਧਾਰ ਕਾਰਡ ਵੀ ਹੈ, ਨੂੰ ਪੈਨ-ਆਧਾਰ ਨਾਲ ਲਿੰਕ ਕਰਨਾ ਲਾਜ਼ਮੀ ਹੈ। ਇਸ ਲਈ ਤੁਹਾਨੂੰ 1,000 ਰੁਪਏ ਦੀ ਫੀਸ ਦੇਣੀ ਪਵੇਗੀ। ਜੇਕਰ ਤੁਸੀਂ ਇਸ ਮਿਤੀ ਤੱਕ ਆਪਣੇ ਪੈਨ ਨੂੰ ਆਧਾਰ ਨਾਲ ਲਿੰਕ ਨਹੀਂ ਕਰਦੇ, ਤਾਂ ਤੁਹਾਡਾ ਪੈਨ ਅਵੈਧ ਹੋ ਜਾਵੇਗਾ ਤੇ ਤੁਹਾਨੂੰ ਕੁਝ ਗੰਭੀਰ ਨਤੀਜੇ ਭੁਗਤਣੇ ਪੈਣਗੇ। ਜੇਕਰ ਤੁਹਾਡਾ ਪੈਨ ਅਵੈਧ ਹੋ ਜਾਂਦਾ ਹੈ, ਤਾਂ ਤੁਹਾਨੂੰ ਉਸ ਮਿਆਦ ਲਈ ਇਨਕਮ ਟੈਕਸ ਰਿਫੰਡ 'ਤੇ ਕੋਈ ਵਿਆਜ ਨਹੀਂ ਦਿੱਤਾ ਜਾਵੇਗਾ।


ਇਸ ਦੇ ਨਾਲ ਹੀ, ਟੀਡੀਐਸ ਤੇ ਟੀਸੀਐਸ ਕਟੌਤੀ 'ਤੇ ਉੱਚ ਵਿਆਜ ਦਰ ਲਾਗੂ ਹੋਵੇਗੀ। ਇਸ ਤੋਂ ਇਲਾਵਾ, ਤੁਸੀਂ ਅਵੈਧ ਪੈਨ ਕਾਰਡ ਰਾਹੀਂ ਕੋਈ ਵਿੱਤੀ ਲੈਣ-ਦੇਣ ਨਹੀਂ ਕਰ ਸਕੋਗੇ। ਇਸ ਤੋਂ ਇਲਾਵਾ ਤੁਸੀਂ ਆਪਣੇ ਅਵੈਧ ਪੈਨ ਕਾਰਡ ਰਾਹੀਂ ਇਨਕਮ ਟੈਕਸ ਰਿਟਰਨ ਫਾਈਲ ਨਹੀਂ ਕਰ ਸਕੋਗੇ। ਜੇਕਰ ਤੁਹਾਡਾ ਪੈਨ ਅਵੈਧ ਹੋ ਜਾਂਦਾ ਹੈ, ਤਾਂ ਤੁਸੀਂ ਟੈਕਸ ਲਾਭ ਤੇ ਕ੍ਰੈਡਿਟ ਵਰਗੇ ਲਾਭਾਂ ਤੋਂ ਵੀ ਵਾਂਝੇ ਹੋ ਜਾਵੋਗੇ। ਇਸ ਤੋਂ ਇਲਾਵਾ ਤੁਸੀਂ ਬੈਂਕ ਖਾਤਾ ਵੀ ਨਹੀਂ ਖੋਲ੍ਹ ਸਕੋਗੇ। ਤੁਸੀਂ ਅਵੈਧ ਪੈਨ ਕਾਰਡ ਰਾਹੀਂ ਕੋਈ ਕਰਜ਼ਾ ਨਹੀਂ ਲੈ ਸਕੋਗੇ। ਇਹ ਤੁਹਾਡੀ ਕ੍ਰੈਡਿਟ ਸਥਿਤੀ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ।


ਪੈਨ-ਆਧਾਰ ਨੂੰ ਕਿਵੇਂ ਲਿੰਕ ਕਰਨਾ- ਪੈਨ-ਆਧਾਰ ਨੂੰ ਲਿੰਕ ਕਰਨ ਲਈ, ਪਹਿਲਾਂ ਤੁਹਾਨੂੰ ਇਨਕਮ ਟੈਕਸ ਦੀ ਵੈੱਬਸਾਈਟ 'ਤੇ ਜਾਣਾ ਹੋਵੇਗਾ ਤੇ ਲਿੰਕ ਆਧਾਰ ਦੇ ਵਿਕਲਪ 'ਤੇ ਕਲਿੱਕ ਕਰਨਾ ਹੋਵੇਗਾ।


ਇਸ ਤੋਂ ਬਾਅਦ ਤੁਹਾਨੂੰ ਆਪਣਾ ਪੈਨ ਨੰਬਰ ਤੇ ਆਧਾਰ ਨੰਬਰ ਦੇਣਾ ਹੋਵੇਗਾ। ਫਿਰ ਕੈਪਚਾ ਕੋਡ ਦਰਜ ਕਰਨ ਤੋਂ ਬਾਅਦ, ਤੁਹਾਨੂੰ ਸਬਮਿਟ ਬਟਨ 'ਤੇ ਕਲਿੱਕ ਕਰਨਾ ਹੋਵੇਗਾ। ਡੈਮੋਗ੍ਰਾਫਿਕ ਡਿਟੇਲ ਦਰਜ ਕਰਨ ਤੋਂ ਬਾਅਦ ਤੁਹਾਨੂੰ ਫੀਸਾਂ ਦਾ ਭੁਗਤਾਨ ਕਰਨ ਲਈ ਕਿਹਾ ਜਾਵੇਗਾ।


ਇਹ ਵੀ ਪੜ੍ਹੋ: World Largest Truck: ਦੁਨੀਆ ਦਾ ਸਭ ਤੋਂ ਵੱਡਾ ਟਰੱਕ! ਇੱਕ ਟਾਇਰ ਦਾ ਵਜ਼ਨ ਹੀ 5500 ਕਿਲੋ, ਪੂਰੇ ਟਰੱਕ ਦਾ ਭਾਰ ਜਾਣ ਉੱਡ ਜਾਣਗੇ ਹੋਸ਼


ਕੇਂਦਰ 'ਤੇ ਜਾ ਕੇ ਲਿੰਕ ਕਿਵੇਂ ਕਰੀਏ- ਸਭ ਤੋਂ ਪਹਿਲਾਂ ਪੈਨ-ਆਧਾਰ ਲਿੰਕ ਸੈਂਟਰ 'ਤੇ ਜਾਓ। ਇਸ ਤੋਂ ਬਾਅਦ ਤੁਹਾਨੂੰ ਪੈਨ ਆਧਾਰ ਲਿੰਕ ਫਾਰਮ ਭਰਨਾ ਹੋਵੇਗਾ। ਆਪਣੇ ਪੈਨ ਕਾਰਡ ਤੇ ਆਧਾਰ ਕਾਰਡ ਦੇ ਨਾਲ ਫਾਰਮ ਜਮ੍ਹਾਂ ਕਰੋ। ਕੇਂਦਰ ਤੁਹਾਡੇ ਵੇਰਵਿਆਂ ਦੀ ਪੁਸ਼ਟੀ ਕਰੇਗਾ ਤੇ ਤੁਹਾਡੇ ਪੈਨ ਤੇ ਆਧਾਰ ਨੂੰ ਲਿੰਕ ਕਰੇਗਾ।


ਇਹ ਵੀ ਪੜ੍ਹੋ: Weird Tradition: ਪਰੰਪਰਾ ਦੇ ਨਾਂ 'ਤੇ ਘਿਨਾਉਣੀ ਖੇਡ? ਇੱਥੇ ਇੱਕ ਔਰਤ ਦੇ ਹੁੰਦੇ ਕਈ ਪਤੀ , ਮਰਦ ਆਪਣੀ ਪਤਨੀ ਨੂੰ ਆਪਣੇ ਛੋਟੇ ਭਰਾ ਨਾਲ ਕਰਦਾ ਹੈ ਸਾਂਝਾ