World Largest Truck: ਸੜਕਾਂ 'ਤੇ ਟਰੱਕ ਤਾਂ ਆਮ ਹੀ ਵੇਖੇ ਜਾਂਦੇ ਹਨ। ਇਹ ਟਰੱਕ ਦੇਸ਼ ਦੀ ਸਪਲਾਈ ਲਾਈਨ ਹੁੰਦੇ ਹਨ। ਟਰੱਕਾਂ ਦਾ ਚੱਕਾ ਜਾਮ ਹੋਣ ਨਾਲ ਪੂਰਾ ਦੇਸ਼ ਹੀ ਜਾਮ ਹੋ ਜਾਂਦਾ ਹੈ। ਉਂਝ ਟਰੱਕਾਂ ਦੀ ਦੁਨੀਆਂ ਹਮੇਸ਼ਾਂ ਹੀ ਦਿਲਚਸਪ ਤੇ ਵਿਲੱਖਣ ਰਹੀ ਹੈ ਪਰ ਹੁਣ ਨਵੇਂ-ਨਵੇਂ ਡਿਜ਼ਾਈਨ ਵਾਲੇ ਟਰੱਕ ਆਉਣ ਲੱਗੇ ਹਨ। ਕਈ ਟਰੱਕਾਂ ਦੇ 14 ਪਹੀਏ ਹੁੰਦੇ ਹਨ ਤੇ ਕਈਆਂ ਦੇ 16 ਹਨ।


ਭਾਰਤ ਵਿੱਚ, ਟਰੱਕ ਨੂੰ ਦੁਲਹਨ ਵਾਂਗ ਸਜਾਇਆ ਜਾਂਦਾ ਹੈ। ਇਸ ਦੇ ਨਾਲ ਹੀ ਸਾਈਡ ਉੱਪਰ ''ਹਮ ਦੋ ਹਮਾਰੇ ਦੋ'' ਤੇ ਪਿਛਲੇ ਪਾਸੇ ''ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ'' ਵਰਗੀਆਂ ਲਾਈਨਾਂ ਵੀ ਲਿਖੀਆਂ ਹੁੰਦੀਆਂ ਹਨ। ਕੀ ਤੁਸੀਂ ਕਦੇ ਸੋਚਿਆ ਹੈ ਕਿ ਸਭ ਤੋਂ ਵੱਡਾ ਟਰੱਕ ਕਿਹੜਾ ਹੈ? ਜੇਕਰ ਤੁਸੀਂ ਸੋਚਿਆ ਵੀ ਹੋਵੇ ਤਾਂ ਸ਼ਾਇਦ ਤੁਸੀਂ ਇਹ ਨਹੀਂ ਦੇਖਿਆ ਹੋਵੇਗਾ, ਕਿਉਂਕਿ ਇਹ ਟਰੱਕ ਭਾਰਤ ਦੀਆਂ ਸੜਕਾਂ 'ਤੇ ਨਹੀਂ ਚੱਲਦਾ।


ਦੁਨੀਆ ਦਾ ਸਭ ਤੋਂ ਵੱਡਾ ਟਰੱਕ- ਦੁਨੀਆ ਦਾ ਸਭ ਤੋਂ ਵੱਡਾ ਟਰੱਕ, ਜਿਸ ਦਾ ਨਾਮ Belaz 75710 ਹੈ, ਬੇਲਾਰੂਸ ਵਿੱਚ ਹੈ। ਆਓ ਜਾਣਦੇ ਹਾਂ ਇਸ ਟਰੱਕ ਨੂੰ ਬਣਾਉਣ ਪਿੱਛੇ ਥੋੜ੍ਹਾ ਜਿਹਾ ਇਤਿਹਾਸ। ਸੋਵੀਅਤ ਯੂਨੀਅਨ ਦੇ ਸਮੇਂ ਬੇਲਾਰੂਸ ਰੂਸ ਦਾ ਹੀ ਹਿੱਸਾ ਸੀ। ਉਸ ਸਮੇਂ ਬੇਲਾਰੂਸ ਦੇ ਇੱਕ ਸ਼ਹਿਰ ਜ਼ੋਡੀਨੋ ਵਿੱਚ ਇੱਕ ਕੰਪਨੀ ਸੀ, ਜਿਸ ਦਾ ਨਾਮ ਬੇਲਾਜ਼ ਸੀ।


ਬੇਲਾਜ ਕੰਪਨੀ ਦੁਨੀਆ ਦੇ ਸਭ ਤੋਂ ਮਜ਼ਬੂਤ ਟਰੱਕ ਬਣਾਉਂਦੀ ਸੀ। ਸੋਵੀਅਤ ਯੂਨੀਅਨ ਟੁੱਟ ਗਿਆ ਤੇ ਫਿਰ ਬੇਲਾਜ਼ ਨੇ ਪੱਛਮੀ ਕੰਪਨੀਆਂ ਨਾਲੋਂ ਵੀ ਵਧੀਆ ਟਰੱਕ ਬਣਾਉਣੇ ਸ਼ੁਰੂ ਕਰ ਦਿੱਤੇ। ਦੱਸ ਦੇਈਏ ਕਿ ਕੈਟਰਪਿਲਰ ਵਰਗੇ ਪੱਛਮੀ ਨਿਰਮਾਤਾਵਾਂ ਨੇ ਆਪਣੇ ਵੱਖ-ਵੱਖ ਬ੍ਰਾਂਡਾਂ ਦੇ ਟਰੱਕਾਂ ਲਈ ਗਿਨੀਜ਼ ਵਰਲਡ ਰਿਕਾਰਡ ਆਪਣੇ ਨਾਂ ਕੀਤਾ ਸੀ ਪਰ, ਫਿਰ ਬੇਲਾਜ ਨੇ ਇਹ ਰਿਕਾਰਡ ਤੋੜ ਦਿੱਤਾ।


ਬੇਲਾਜ਼ 75710 ਦਾ ਵਜ਼ਨ ਸੁਣ ਹੋਸ਼ ਉੱਡ ਜਾਣਗੇ- ਬੇਲਾਜ਼ ਕੰਪਨੀ ਨੇ Belaz 75710 ਦਾ ਨਿਰਮਾਣ ਕੀਤਾ। ਇਸ ਨੂੰ ਦੁਨੀਆ ਦੇ ਸਭ ਤੋਂ ਵੱਡੇ ਟਰੱਕ ਦਾ ਖਿਤਾਬ ਮਿਲਿਆ। ਦਿਲਚਸਪ ਗੱਲ ਇਹ ਹੈ ਕਿ ਪਿਛਲੇ 10 ਸਾਲਾਂ ਵਿੱਚ ਕੋਈ ਵੀ ਬੇਲਾਜ਼ 75710 ਤੋਂ ਇਹ ਖਿਤਾਬ ਨਹੀਂ ਖੋਹ ਸਕਿਆ। ਬੇਲਾਜ਼ 75710 ਦਾ ਵਜ਼ਨ ਤੁਹਾਨੂੰ ਹੈਰਾਨ ਕਰ ਦੇਵੇਗਾ। ਇਸ ਦਾ ਭਾਰ 360 ਟਨ ਯਾਨੀ 3.6 ਲੱਖ ਕਿਲੋਗ੍ਰਾਮ ਹੈ।


ਇਹ ਵੀ ਪੜ੍ਹੋ: Weird Tradition: ਪਰੰਪਰਾ ਦੇ ਨਾਂ 'ਤੇ ਘਿਨਾਉਣੀ ਖੇਡ? ਇੱਥੇ ਇੱਕ ਔਰਤ ਦੇ ਹੁੰਦੇ ਕਈ ਪਤੀ , ਮਰਦ ਆਪਣੀ ਪਤਨੀ ਨੂੰ ਆਪਣੇ ਛੋਟੇ ਭਰਾ ਨਾਲ ਕਰਦਾ ਹੈ ਸਾਂਝਾ


ਇਸ ਟਰੱਕ ਦੇ 8 ਟਾਇਰ ਹਨ। ਟਰੱਕ ਦੇ ਇੱਕ ਟਾਇਰ ਦਾ ਭਾਰ 5500 ਕਿਲੋਗ੍ਰਾਮ ਹੈ। ਇਸ ਦੀ ਲੰਬਾਈ 20, ਚੌੜਾਈ 9.7 ਤੇ ਉਚਾਈ 8.2 ਮੀਟਰ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਟਰੱਕ 450 ਟਨ ਯਾਨੀ 4.5 ਲੱਖ ਕਿਲੋਗ੍ਰਾਮ ਦਾ ਭਾਰ ਚੁੱਕ ਸਕਦਾ ਹੈ। ਖਾਲੀ ਟਰੱਕ 60 kmph ਦੀ ਰਫਤਾਰ ਨਾਲ ਦੌੜ ਸਕਦੀ ਹੈ ਤੇ ਜਦੋਂ ਭਰਿਆ ਹੋਏ ਤਾਂ ਇਹ 45 kmph ਦੀ ਰਫਤਾਰ ਨਾਲ ਦੌੜ ਸਕਦਾ ਹੈ।


ਇਹ ਵੀ ਪੜ੍ਹੋ: Air Conditioner: ਏਸੀ ਨਹੀਂ ਦੇ ਰਿਹਾ ਪੂਰੀ ਕੂਲਿੰਗ ਤਾਂ ਵਰਤੋਂ ਇਹ ਟਿਪਸ, ਸੈਕਿੰਡਾਂ 'ਚ ਕਮਰਾ ਬਣ ਜਾਏਗਾ 'ਸ਼ਿਮਲਾ'