How to maintenance air conditioner: ਗਰਮੀਆਂ ਦੇ ਮੌਸਮ ਵਿੱਚ ਏਅਰ ਕੰਡੀਸ਼ਨਰ (air conditioner) ਦੀ ਵੈਲਿਊ ਤੁਸੀਂ ਚੰਗੀ ਤਰ੍ਹਾਂ ਸਮਝਦੇ ਹੋ। ਕਈ ਵਾਰ ਏਸੀ ਕਮਰੇ ਨੂੰ ਪੂਰਾ ਠੰਢਾ ਨਹੀਂ ਕਰਦਾ ਜਿਸ ਕਰਕੇ ਸਾਨੂੰ ਗੁੱਸਾ ਆਉਂਦਾ ਹੈ ਕਿ ਇੰਨੇ ਪੈਸੇ ਖਰਚਣ ਦੇ ਬਾਵਜੂਦ ਕੋਈ ਫਾਇਦਾ ਨਹੀਂ ਹੋਇਆ। ਅਸਲ ਵਿੱਚ ਇਹ ਏਸੀ ਦੀ ਦਿੱਕਤ ਨਹੀਂ ਸਗੋਂ ਤੁਹਾਡੀਆਂ ਗਲਤੀਆਂ ਹਨ ਜਿਸ ਕਰਕੇ ਕਮਰਾ ਪੂਰਾ ਠੰਢਾ ਨਹੀਂ ਹੁੰਦਾ।


ਦਰਅਸਲ ਜੇ ਤੁਸੀਂ ਘਰ ਵਿੱਚ AC ਲਗਾਇਆ ਹੈ ਤਾਂ ਇਸ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ। AC ਦੀ ਪਰਫਾਰਮੈਂਸ ਨੂੰ ਬਿਹਤਰ ਰੱਖਣ ਲਈ ਇਸ ਦੇ ਮੇਨਟੇਨੈਂਸ (how to maintenance air conditioner) 'ਤੇ ਧਿਆਨ ਦੇਣਾ ਜ਼ਰੂਰੀ ਹੈ। ਜੇਕਰ ਤੁਸੀਂ ਇਸ 'ਚ ਲਾਪ੍ਰਵਾਹੀ ਕਰਦੇ ਹੋ ਤਾਂ ਤੁਹਾਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਓ, ਕੁਝ ਜ਼ਰੂਰੀ ਗੱਲਾਂ ਤੇ ਤਰੀਕਿਆਂ 'ਤੇ ਚਰਚਾ ਕਰੀਏ ਤਾਂ ਕਿ AC ਦੀ ਠੰਢੀ ਹਵਾ ਦਿੰਦਾ ਰਹੇ।


ਨਿਯਮਤ ਸਫਾਈ ਜ਼ਰੂਰੀ- AC ਯੂਨਿਟ ਨੂੰ ਨਿਯਮਿਤ ਤੌਰ 'ਤੇ ਸਾਫ਼ ਕਰੋ। ਇਸ ਨੂੰ ਝਾੜੋ ਤੇ ਬਾਹਰੀ ਸਤ੍ਹਾ ਨੂੰ ਪੂੰਝ ਕੇ ਸਾਫ਼ ਰੱਖੋ। ਹਵਾ ਦੇ ਉਚਿਤ ਵਹਾਅ ਨੂੰ ਯਕੀਨੀ ਬਣਾਉਣ ਲਈ ਏਅਰ ਕੰਡੀਸ਼ਨਰ ਦੇ ਆਲੇ ਦੁਆਲੇ ਕਿਸੇ ਵੀ ਮਲਬੇ ਜਾਂ ਰੁਕਾਵਟਾਂ ਨੂੰ ਹਟਾਓ।


ਫਿਲਟਰ ਦੀ ਵੱਡੀ ਭੂਮਿਕਾ- ਤੁਸੀਂ ਜੋ ਵੀ ਬ੍ਰਾਂਡ ਦਾ AC ਖਰੀਦਿਆ ਹੈ, ਨਿਰਮਾਤਾ ਕੰਪਨੀ ਦੁਆਰਾ ਸਿਫ਼ਾਰਸ਼ ਕੀਤੇ ਅਨੁਸਾਰ ਏਅਰ ਫਿਲਟਰ ਨੂੰ ਸਾਫ਼ ਕਰੋ ਜਾਂ ਬਦਲੋ। ਬੰਦ ਫਿਲਟਰ ਹਵਾ ਦੇ ਪ੍ਰਵਾਹ ਨੂੰ ਰੋਕ ਸਕਦੇ ਹਨ ਤੇ AC ਦੀ ਕੂਲਿੰਗ ਸਮਰੱਥਾ ਨੂੰ ਘਟਾ ਸਕਦੇ ਹਨ। ਸਾਫ਼ ਫਿਲਟਰ ਚੰਗੀ ਅੰਦਰੂਨੀ ਹਵਾ ਦੀ ਗੁਣਵੱਤਾ ਬਣਾਈ ਰੱਖਣ ਵਿੱਚ ਮਦਦ ਕਰਦੇ ਹਨ।


ਰੈਫ੍ਰਿਜਰੈਂਟ ਲੀਕ ਦੀ ਜਾਂਚ ਕਰੋ- ਜੇਕਰ ਤੁਸੀਂ AC (how to maintenance air conditioner) ਦੀ ਕੂਲਿੰਗ ਵਿੱਚ ਕਮੀ ਮਹਿਸੂਸ ਕਰਦੇ ਹੋ, ਤਾਂ ਰੈਫ੍ਰਿਜਰੈਂਟ ਲੀਕ ਦੀ ਜਾਂਚ ਕਰੋ। ਰੈਫ੍ਰਿਜਰੈਂਟ ਦਾ ਘੱਟ ਪੱਧਰ AC ਦੀ ਕੂਲਿੰਗ ਸਮਰੱਥਾ ਨੂੰ ਪ੍ਰਭਾਵਿਤ ਕਰ ਸਕਦਾ ਹੈ। ਜੇ ਤੁਹਾਨੂੰ ਲੀਕ ਹੋਣ ਦਾ ਸ਼ੱਕ ਹੈ, ਤਾਂ ਸਮੱਸਿਆ ਨੂੰ ਹੱਲ ਕਰਨ ਲਈ ਕਿਸੇ ਪੇਸ਼ੇਵਰ ਤਕਨੀਸ਼ੀਅਨ ਨੂੰ ਕਾਲ ਕਰਨਾ ਸਭ ਤੋਂ ਵਧੀਆ ਰਹੇਗਾ।


ਕੰਡੈਂਸੇਟ ਡਰੇਨ ਲਾਈਨ ਸਾਫ਼ ਕਰੋ- ਕੰਡੈਂਸੇਟ ਡਰੇਨ ਲਾਈਨ AC ਯੂਨਿਟ ਤੋਂ ਨਮੀ ਨੂੰ ਦੂਰ ਲੈ ਕੇ ਜਾਂਦੀ ਹੈ। ਸਮੇਂ ਦੇ ਨਾਲ, ਇਹ ਲਾਈਨ ਗੰਦਗੀ ਜਾਂ ਮਲਬੇ ਨਾਲ ਭਰ ਸਕਦੀ ਹੈ, ਜਿਸ ਨਾਲ ਪਾਣੀ ਲੀਕ ਹੋ ਸਕਦਾ ਹੈ। ਰੁਕਾਵਟਾਂ ਨੂੰ ਰੋਕਣ ਲਈ ਕੰਡੈਂਸੇਟ ਡਰੇਨ ਲਾਈਨ ਦੀ ਨਿਯਮਤ ਤੌਰ 'ਤੇ ਜਾਂਚ ਕਰੋ ਤੇ ਸਾਫ਼ ਕਰੋ।


ਸਹੀ ਹਵਾਦਾਰੀ ਵੀ ਮਹੱਤਵਪੂਰਨ- ਤੁਹਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ AC ਯੂਨਿਟ ਵਿੱਚ ਸਹੀ ਹਵਾਦਾਰੀ ਹੋਵੇ ਤੇ ਫਰਨੀਚਰ ਜਾਂ ਪਰਦਿਆਂ ਦੁਆਰਾ ਰੁਕਾਵਟ ਨਾ ਹੋਵੇ। ਯੂਨਿਟ ਦੇ ਆਲੇ ਦੁਆਲੇ ਵਧੀਆ ਹਵਾ ਦਾ ਪ੍ਰਵਾਹ ਸਰਵੋਤਮ ਕੂਲਿੰਗ ਵਿੱਚ ਮਦਦ ਕਰਦਾ ਹੈ ਤੇ ਓਵਰਹੀਟਿੰਗ ਨੂੰ ਰੋਕਦਾ ਹੈ।


ਸ਼ੈਡਿਊਲਡ AC ਮੇਨਟੇਨੈਂਸ ਸਰਵਿਸ ਕਰਵਾਓ- ਸਾਲ ਵਿੱਚ ਘੱਟੋ-ਘੱਟ ਇੱਕ ਵਾਰ ਪੇਸ਼ੇਵਰ AC ਟੈਕਨੀਸ਼ੀਅਨ ਦੁਆਰਾ ਨਿਯਮਤ ਰੱਖ-ਰਖਾਅ ਦੀ ਸਰਵਿਸ ਕਰਵਾਉਣ ਦੀ ਕੋਸ਼ਿਸ਼ ਕਰੋ। ਇਸ ਵਿੱਚ ਏਸੀ ਇਸ ਦੇ ਨਾਲ ਹੀ ਅੰਦਰੂਨੀ ਹਿੱਸਿਆਂ ਨੂੰ ਵੀ ਸਾਫ਼ ਕੀਤਾ ਜਾਂਦਾ ਹੈ। ਇਲੈਕਟ੍ਰਿਕ ਕੁਨੈਕਸ਼ਨਾਂ ਦੀ ਜਾਂਚ ਕੀਤੀ ਜਾਂਦੀ ਹੈ ਤੇ ਕੁੱਲ ਕਾਰਗੁਜ਼ਾਰੀ ਨੂੰ ਯਕੀਨੀ ਬਣਾਇਆ ਜਾਂਦਾ ਹੈ।


ਇਹ ਵੀ ਪੜ੍ਹੋ: How to get rid of ants: ਗਰਮੀਆਂ 'ਚ ਕੀੜੀਆਂ ਦੀ ਫੌਜ ਤੋਂ ਪ੍ਰੇਸ਼ਾਨ, ਘਰ ਪਈਆਂ ਦੋ ਚੀਜ਼ਾਂ ਨਾਲ ਹੀ ਛੁਡਾਓ ਖਹਿੜਾ


ਏਸੀ ਨੂੰ ਸਮਝਦਾਰੀ ਨਾਲ ਵਰਤੋ- AC ਦਾ ਤਾਪਮਾਨ ਆਰਾਮਦਾਇਕ ਪੱਧਰ 'ਤੇ ਸੈੱਟ ਕਰੋ। ਜੇਕਰ AC ਵਿੱਚ ਐਨਰਜੀ ਸੇਵਿੰਗ ਮੋਡ ਹੈ ਤਾਂ ਇਸ ਦੀ ਵਰਤੋਂ ਜ਼ਰੂਰ ਕਰੋ। ਤਾਪਮਾਨ ਵਿੱਚ ਬਹੁਤ ਜ਼ਿਆਦਾ ਉਤਰਾਅ-ਚੜ੍ਹਾਅ ਤੋਂ ਬਚੋ। ਜਦੋਂ ਮੌਸਮ ਹਲਕਾ ਹੋਵੇ ਤਾਂ ਪੱਖੇ ਜਾਂ ਕੁਦਰਤੀ ਹਵਾਦਾਰੀ ਦੀ ਵਰਤੋਂ ਕਰਨ 'ਤੇ ਵਿਚਾਰ ਕਰੋ।


ਇਹ ਵੀ ਪੜ੍ਹੋ: Sidhu Moose Wala: ਸਿੱਧੂ ਮੂਸੇਵਾਲਾ ਦੇ ਜਨਮਦਿਨ ਮੌਕੇ ਹਵੇਲੀ ਪਹੁੰਚੇ ਫੈਨਜ਼, ਮਰਹੂਮ ਗਾਇਕ ਦੀ ਯਾਦ 'ਚ ਲਗਾਇਆ ਗਿਆ ਖੂਨਦਾਨ ਕੈਂਪ