ਚੰਡੀਗੜ੍ਹ: ਗਰਮੀਆਂ ਵਿੱਚ ਬਾਹਰ ਨਿਕਲਦਿਆਂ ਹੀ ਲੋਕ ਵਾਹਨ ਵਿੱਚ ਏਸੀ ਦੀ ਠੰਢਕ ਭਾਲਦੇ ਹਨ। ਆਦਤ ਇੰਨੀ ਮਾੜੀ ਪੈ ਚੁੱਕੀ ਹੈ ਕਿ ਇਸ ਬਿਨਾ ਗੁਜ਼ਾਰਾ ਹੀ ਨਹੀਂ ਹੁੰਦਾ। ਹਾਲਾਂਕਿ ਲੋਕਾਂ ਨੂੰ ਅਕਸਰ ਸ਼ਿਕਾਇਤ ਰਹਿੰਦੀ ਹੈ ਕਿ ਦੁਪਹਿਰ ਦੀ ਤੇਜ਼ ਧੁੱਪ ਕਰਕੇ ਉਨ੍ਹਾਂ ਦੀ ਕਾਰ ਦਾ ਏਸੀ ਕੰਮ ਕਰਨਾ ਬੰਦ ਕਰ ਦਿੰਦਾ ਹੈ। ਇਸ ਦੇ ਹੱਲ ਲਈ ਬਾਜ਼ਾਰ ਵਿੱਚ ਇੱਕ ਤਕਨੀਕ ਆ ਗਈ ਹੈ, ਜਿਸ ਦੇ ਇਸਤੇਮਾਲ ਨਾਲ ਕਾਰ ਵਿੱਚ ਇੱਕਦਮ ਸ਼ਿਮਲਾ ਵਰਗੀ ਠੰਢਕ ਦਾ ਅਹਿਸਾਸ ਹੋਏਗਾ। ਦਰਅਸਲ ਅਸੀਂ ਸੋਲਰ ਫੈਨ ਦੀ ਗੱਲ ਕਰ ਰਹੇ ਹਾਂ। ਸੋਲਰ ਫੈਨ ਦੇ ਇਸਤੇਮਾਲ ਨਾਲ ਸ਼ਾਮ ਵੇਲੇ ਕਾਰ ਵਿੱਚ AC ਚਲਾਉਣ ਦੀ ਜ਼ਰੂਰਤ ਨਹੀਂ ਪਏਗੀ। ਸਭ ਤੋਂ ਵਧੀਆ ਗੱਲ ਇਹ ਹੈ ਕਿ ਜਿਸ ਗਰਮੀ ਤੋਂ ਤੁਸੀਂ ਪ੍ਰੇਸ਼ਾਨ ਹੋ, ਉਹੀ ਗਰਮੀ ਇਸ ਸੋਲਰ ਫੈਨ ਦੀ ਵਜ੍ਹਾ ਕਰਕੇ ਤੁਹਾਡੇ ਕੰਮ ਆ ਰਹੀ ਹੈ। ਤੁਸੀਂ ਤੇਜ਼ ਧੁੱਪ ਵਿੱਚ ਆਪਣੀ ਗੱਡੀ ਪਾਰਕ ਕਰ ਸਕਦੇ ਹੋ। ਸੋਲਰ ਫੈਨ ਦੇ ਇਸਤੇਮਾਲ ਨਾਲ ਕਾਰ ਦੀ ਗਰਮੀ ਬਾਹਰ ਨਿਕਲੇਗੀ। ਇਸ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਕੁਝ ਮਿੰਟਾਂ ਵਿੱਚ ਹੀ ਕਾਰ ਨੂੰ ਠੰਢਾ ਕਰ ਦਿੰਦਾ ਹੈ ਤੇ ਤੇਲ ਵੀ ਨਹੀਂ ਬਲਦਾ। AC ਚਲਾਉਂਦੇ ਵੇਲੇ ਜੇ ਸੋਲਰ ਫੈਨ ਦਾ ਇਸਤੇਮਾਲ ਕੀਤਾ ਤਾਂ ਇਹ ਕਾਰ ਦੀ ਠੰਢਕ ਦੁੱਗਣੀ ਕਰ ਦਏਗਾ। ਇਹ ਫੈਨ ਸੋਲਰ ਪੈਨਲ ਨਾਲ ਚੱਲਦਾ ਹੈ ਜਾਂ ਆਪਣੇ-ਆਪ ਚੱਲਦਾ ਹੈ ਜਾਂ ਫਿਰ ਇਹ ਸੋਲਰ ਪਾਵਰ ਨਾਲ ਚੱਲਦਾ ਹੈ। ਜ਼ਿਆਦਾਤਰ ਇਸ ਫੈਨ ਨੂੰ ਦਿਨ ਵੇਲੇ ਠੰਢਕ ਦੇਣ ਲਈ ਵਰਤਿਆ ਜਾਂਦਾ ਹੈ। ਇਹ ਤੇਜ਼ ਉਦੋਂ ਚੱਲੇਗਾ ਜਦੋਂ ਬਾਹਰ ਦੀ ਗਰਮੀ ਤੇਜ਼ ਹੋਏਗੀ। ਇਸ ਦੀ ਸ਼ੁਰੂਆਤੀ ਕੀਮਤ ਸਿਰਫ 350 ਰੁਪਏ ਹੈ। ਇਸ ਤੋਂ ਬਾਅਦ ਇਸ ਦੀ ਕੀਮਤ 700 ਤੋਂ 800 ਰੁਪਏ ਤਕ ਜਾਂਦੀ ਹੈ।