ਨਵੀਂ ਦਿੱਲੀ: ਗੇਮਿੰਗ ਸਮਾਰਟਫੋਨ ਬਨਾਉਣ ਵਾਲੀ ਚੀਨੀ ਕੰਪਨੀ ਬਲੈਕ ਸ਼ਾਰਕ ਨੇ 2019 'ਚ ਆਪਣਾ ਪਹਿਲਾ ਸਮਾਰਟਫੋਨ ਬਲੈਕ ਸ਼ਾਰਕ 2 ਭਾਰਤ 'ਚ ਲਾਂਚ ਕੀਤਾ ਸੀ। ਹੁਣ ਕੰਪਨੀ ਆਪਣੇ ਇੱਕ ਹੋਰ ਗੈਮਿੰਗ ਸਮਾਰਟ ਫੋਨ ਬਲੈਕ ਸ਼ਾਰਕ 3 ਨੂੰ ਜਲਦ ਲਾਂਚ ਕਰਨ ਵਾਲੀ ਹੈ। ਇਹ ਸਮਾਰਟ ਫੋਨ ਨੂੰ 5ਜੀ ਨੈਟਵਰਕ ਸਪੋਰਟ ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ।

ਹਾਲ ਹੀ 'ਚ ਇਸ ਫਲੈਗਸ਼ਿਪ ਸਮਾਰਟ ਫੋਨ ਨੂੰ ਸਪੋਟ ਕੀਤਾ ਗਿਆ ਹੈ। ਕੰਪਨੀ ਦੇ ਬ੍ਰੈਂਡ ਮੈਨੇਜਰ ਨੇ ਆਪਣੇ ਅਕਾਉਂਟ 'ਤੇ ਇਸ ਸਮਾਰਟ ਫੋਨ ਦੀ ਬੈਟਰੀ ਚਾਰਜਿੰਗ, ਕੈਪੇਸਿਟੀ ਤੇ ਸਾਇਕਲ ਦੇ ਬਾਰੇ ਪੋਲ ਕ੍ਰਿਏਟ ਕੀਤਾ ਹੈ।

ਜੀਐਸਐਮ ਅਰੀਨਾ ਦੀ ਰਿਪੋਰਟ ਮੁਤਾਬਕ ਬਲੈਕ ਸ਼ਾਰਕ 'ਚ ਕਵਾਲਕਾਮ ਸਨੈਪਡਰੇਗਨ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ 'ਚ 5,000ਐਮਏਐਚ ਦੀ ਬੈਟਰੀ ਦਿੱਤੀ ਜਾ ਸਕਦੀ ਹੈ। ਇਸ ਨੂੰ ਫੁਲ ਚਾਰਜ ਹੋਣ 'ਚ ਮਹਿਜ਼ 38 ਮਿੰਟ ਦਾ ਸਮਾਂ ਲੱਗੇਗਾ।