Top-Selling SUV In December 2021, Tata Nexon: ਕੰਪੈਕਟ ਐੱਸਯੂਵੀ ਸੈਗਮੈਂਟ 'ਚ ਮਾਰੂਤੀ ਸੁਜ਼ੂਕੀ ਬ੍ਰੀਜ਼ਾ, ਹੁੰਡਈ ਕ੍ਰੇਟਾ ਅਤੇ ਟਾਟਾ ਨੈਕਸਨ ਨੇ ਵੀ ਆਪਣੀ ਲਾਂਚਿੰਗ ਦੇ ਸਮੇਂ ਤੋਂ ਹੀ ਲੋਕਾਂ ਵਿਚਕਾਰ ਕਾਫੀ ਚਰਚਾਵਾਂ ਬਟੋਰੀਆਂ ਹਨ। ਇਹ ਤਿੰਨ ਗੱਡੀਆਂ ਆਪਣੀਆਂ-ਆਪਣੀਆਂ ਕੰਪਨੀਆਂ ਲਈ ਸਭ ਤੋਂ ਜ਼ਿਆਦਾ ਵਿਕਣ ਵਾਲੀਆਂ ਗੱਡੀਆਂ 'ਚ ਸ਼ਾਮਲ ਵੀ ਹੋਈਆਂ ਹਨ।



ਬੀਤੇ ਮਹੀਨੇ ਯਾਨੀ ਦਿਸੰਬਰ 2021 ‘ਚ ਟਾਟਾ ਨੈਕਸਨ ਨੇ ਵਿਕਰੀ ਦੇ ਮਾਮਲੇ 'ਚ ਮਾਰੂਤੀ ਸੁਜ਼ੂਕੀ ਤੇ ਹੁੰਡਈ, ਕ੍ਰੇਟਾ ਨੂੰ ਪਿੱਛੇ ਛੱਡ ਦਿੱਤਾ ਹੈ। ਇਸਦੇ ਨਾਲ ਹੀ ਆਪਣੇ ਸੈਗਮੈਂਟ 'ਚ ਦਸੰਬਰ ਦੇ ਦੌਰਾਨ ਸਭ ਤੋਂ ਜ਼ਿਆਦਾ ਵਿਕਣ ਵਾਲੀ ਐਸਯੂਵੀ ਬਣ ਗਈ ਹੈ। ਟਾਟਾ ਨੈਕਸਨ ਦਸੰਬਰ 2021 ‘ਚ ਟਾਪ ਸੇਲਿੰਗ ਐੱਸਯੂਵੀ (SUV)ਰਹੀ।

ਲੋਕਾਂ ਨੇ ਟਾਟਾ ਨੈਕਸਨ 'ਤੇ ਜਤਾਇਆ ਭਰੋਸਾ
ਲੋਕਾਂ ਨੇ ਟਾਟਾ ਨੈਕਸਨ 'ਤੇ ਦਸੰਬਰ 'ਚ ਬਹੁਤ ਭਰੋਸਾ ਜਤਾਇਆ ਅਤੇ ਉਸ ਭਰੋਸੇ ਦਾ ਨਤੀਜਾ ਇਹ ਹੋਇਆ ਕਿ ਦਸੰਬਰ ਟਾਟਾ ਨੈਕਸਨ ਦੀ ਜਬਰਦਸਤ ਵਿਕਰੀ ਹੋਈ। ਟਾਟਾ ਨੇ ਦਸੰਬਰ 'ਚ ਇਸ ਦੀ ਕੁੱਲ 12,889 ਯੂਨਿਟਸ ਵੇਚੀਆਂ ਹਨ ਜੋ ਸਾਲ 2020 ‘ਚ ਇਸੇ ਮਹੀਨੇ 6835 ਯੂਨਿਟਸ ਦਾ ਬਹੁਤ ਜ਼ਿਆਦਾ ਹੈ। ਸਾਲਾਨਾ ਆਧਾਰ 'ਤੇ ਇਸ ਦੀ ਵਿਕਰੀ 'ਚ 88.7 ਪ੍ਰਤੀਸ਼ਤ ਦਾ ਭਾਰੀ ਵਾਧਾ ਹੋਇਆ।

ਉੱਥੇ ਹੀ ਦਸੰਬਰ 'ਚ ਮਾਰੂਤੀ ਸੁਜ਼ੂਕੀ ਬ੍ਰੀਜ਼ਾ ਦੀ ਕੁੱਲ 9531 ਯੂਨਿਟਸ ਵਿਕੀਆਂ ਹਨ, ਜੋ 2020 ਦਾ ਇਸੇ ਮਹੀਨੇ  ਦੀ 12,251 ਯੂਨਿਟਸ ਤੋਂ ਘੱਟ ਹੈ। ਇਸਦੇ ਇਲਾਵਾ ਬੀਤੇ ਸਾਲ ਦਸੰਬਰ 'ਚ ਹੁੰਡਈ, ਕ੍ਰੇਟਾ ਦੀ ਕੁੱਲ 7609 ਯੂਨਿਟਸ ਵਿਕੀਆਂ ਹਨ। ਸਾਲਾਨਾ ਆਧਾਰ 'ਤੇ ਦਸੰਬਰ 'ਚ ਇਸ ਦੀ ਵਿਕਰੀ ਵੀ ਘਟੀ ਹੈ।

ਨੈਕਸਨ ਦੀ ਕੀਮਤ ਤੇ ਸਪੈਸੀਫਿਕੇਸ਼ਨ
ਟਾਟਾ ਮੋਟਰਜ਼ ਦੀ ਨੈਕਸਨ SUV ਸਭ ਤੋਂ ਸੁਰੱਖਿਅਤ ਕਾਰਾਂ 'ਚੋਂ ਇੱਕ ਹੈ। ਇਸ 'ਚ ਸ਼ਾਨਦਾਰ ਸੇਫਟੀ ਫੀਚਰਜ਼ ਹਨ। ਇਹ ਐੱਸਯੂਵੀ ਪੈਟਰੋਲ ਅਤੇ ਡੀਜ਼ਲ, ਦੋਨਾਂ ਇੰਜਣ ਆਪਸ਼ਨ 'ਚ ਆਉਂਦੀ ਹੈ। ਇਸ 'ਚ 1.2 ਲੀਟਰ ਟਰਬੋ-ਪੈਟਰੋਲ ਤੇ 1.5 ਲੀਟਰ ਦਾ ਡੀਜ਼ਲ ਇੰਜਣ ਆਉਂਦਾ ਹੈ। ਪੈਟਰੋਲ ਇੰਜਣ 110 ਐੱਚ ਪੀ ਅਤੇ 170 ਏਐੱਨਐੱਮ ਦਾ ਪੀਕ ਟਾਰਕ ਜਦਕਿ ਡੀਜ਼ਲ ਇੰਜਣ 110 ਐੱਚ ਪੀ ਤੇ 260  ਏਐੱਨਐੱਮ ਦਾ ਪੀਕ ਟਾਰਕ ਜਨਰੇਟ ਕਰਨ ਦੇ ਸਮਰੱਥ ਹੈ। ਕਾਰ ਦੀ ਸ਼ੁਰੂਆਤੀ ਕੀਮਤ 7.28 ਲੱਖ ਰੁਪਏ ਐਕਸ ਸ਼ੋਅ-ਰੂਮ ਹੈ।


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904