Car loan Information:
Calculate Car Loan EMIਸਿਰਫ 2.30 ਲੱਖ 'ਚ ਮਰੂਤੀ ਸਵਿਫਟ ਤੇ 1.75 ਲੱਖ 'ਚ ਵੈਗਨ ਆਰ ਖਰੀਦਣ ਦਾ ਸ਼ਾਨਦਾਰ ਮੌਕਾ
ਏਬੀਪੀ ਸਾਂਝਾ | 17 Feb 2020 04:41 PM (IST)
ਜੇਕਰ ਤੁਸੀਂ ਵੀ ਘੱਟ ਬਜਟ 'ਚ ਇੱਕ ਕਾਰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਅਸੀਂ ਤੁਹਾਡੇ ਲਈ ਕੁੱਝ ਖਾਸ ਕਾਰਾਂ ਲੈ ਕੇ ਆਏ ਹਾਂ। ਇਨ੍ਹਾਂ ਕਾਰਾਂ ਨੂੰ ਤੁਸੀਂ 1.5- ਲੱਖ ਰੁਪਏ ਦੀ ਸ਼ੁਰੂਆਤੀ ਕੀਮਤ 'ਚ ਖਰੀਦ ਸਕਦੇ ਹੋ।
ਨਵੀਂ ਦਿੱਲੀ: ਜੇਕਰ ਤੁਸੀਂ ਵੀ ਘੱਟ ਬਜਟ 'ਚ ਇੱਕ ਕਾਰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਅਸੀਂ ਤੁਹਾਡੇ ਲਈ ਕੁੱਝ ਖਾਸ ਕਾਰਾਂ ਲੈ ਕੇ ਆਏ ਹਾਂ। ਇਨ੍ਹਾਂ ਕਾਰਾਂ ਨੂੰ ਤੁਸੀਂ 1.5- ਲੱਖ ਰੁਪਏ ਦੀ ਸ਼ੁਰੂਆਤੀ ਕੀਮਤ 'ਚ ਖਰੀਦ ਸਕਦੇ ਹੋ। ਮਰੂਤੀ ਟੂ ਵੈਲਿਊ ਮੁਤਾਬਕ ਇਸ ਸਮੇਂ ਕੰਪਨੀ ਦੇ ਕੋਲ ਚੰਗੇ ਸੈਕੰਡ ਹੈਂਡ ਮਾਡਲ ਹਨ। ਕੰਪਨੀ ਕੋਲ ਸੈਕੰਡ ਹੈਂਡ ਆਲਟੋ ਦੀ 126 ਯੂਨਿਟਸ ਹਨ, ਜਿਨ੍ਹਾਂ ਦੀ ਕੀਮਤ 1.50 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਸ ਤੋਂ ਇਲਾਵਾ 2.30 ਲੱਖ ਰੁਪਏ 'ਚ ਤੁਸੀਂ ਕੰਪਨੀ ਦੀ ਸਵਿਫਟ ਖਰੀਦ ਸਕਦੇ ਹੋ, ਕੰਪਨੀ ਕੋਲ ਸਵਿਫਟ ਦੀਆਂ ਇਸ ਸਮੇਂ 83 ਯੂਨਿਟਸ ਹੀ ਬਚੀਆਂ ਹਨ। ਇਸ ਤੋਂ ਇਲਾਵਾ ਸੈਕੰਡ ਹੈਂਡ ਵੈਗਨ-ਆਰ ਨੂੰ ਤੁਸੀਂ 1.75 ਲੱਖ ਰੁਪਏ 'ਚ ਖਰੀਦ ਸਕਦੇ ਹੋ, ਵੈਗਨ-ਆਰ ਦੀਆਂ ਸਿਰਫ 142 ਯੂਨਿਟਸ ਹੀ ਬਚੀਆਂ ਹਨ। ਜਦਕਿ ਕੰਪਨੀ ਦੀ ਕੌਮਪੈਕਟ ਸੇਡਾਨ ਕਾਰ ਡਿਜ਼ਾਇਰ ਨੂੰ ਤੁਸੀਂ 2.80 ਲੱਖ ਰੁਪਏ ਦੀ ਸ਼ੁਰਆਤੀ ਕੀਮਤ 'ਚ ਖਰੀਦ ਸਕਦੇ ਹੋ, ਡਿਜ਼ਾਇਰ ਦੀ ਇਸ ਸਮੇਂ 79 ਯੂਨਿਟਸ ਹੀ ਬਚੀਆਂ ਹਨ। ਮਰੂਤੀ ਟੂ-ਵੈਲਿਊ ਤੋਂ ਇਲਾਵਾ ਤੁਸੀਂ ਮਹਿੰਦਰਾ ਫਰਸਟ ਚੁਆਇਸ ਤੇ ਡਰੂਮ ਤੋਂ ਵੀ ਇੱਕ ਚੰਗੀ ਸੈਕੰਡਹੈਂਡ ਕਾਰ ਖਰੀਦ ਸਕਦੇ ਹੋ।