ਨਵੀਂ ਦਿੱਲੀ: ਤਕਨੀਕੀ ਕੰਪਨੀ ਗੂਗਲ ਨੇ ਐਂਡਰਾਇਡ ਯੂਜ਼ਰਸ ਲਈ ਇੱਕ ਨਵਾਂ ਫੀਚਰ 'ਵੈਰੀਫਾਈਡ ਕਾਲਸ' ਲਾਂਚ ਕੀਤਾ ਹੈ। ਇਸ ਦੀ ਮਦਦ ਨਾਲ ਯੂਜ਼ਰਸ ਇਹ ਜਾਣ ਸਕਣਗੇ ਕਿ ਉਨ੍ਹਾਂ ਨੂੰ ਕੌਣ ਕਾਲ ਰਿਹਾ ਹੈ, ਕਾਲ ਕਰਨ ਦਾ ਕੀ ਕਾਰਨ ਹੈ। ਇਸ ਦੇ ਨਾਲ ਹੀ ਇਹ ਕਾਲਰ ਲੋਗੋ ਵੀ ਸ਼ੋਅ ਕਰੇਗਾ। ਇਸ ਸਮੇਂ ਇਹ ਖਾਸ ਫੀਚਰ ਭਾਰਤ ਸਮੇਤ ਪੰਜ ਦੇਸ਼ਾਂ ਵਿੱਚ ਲਾਂਚ ਕੀਤਾ ਗਿਆ ਹੈ। ਇਹ ਫੀਚਰ ਉਪਭੋਗਤਾਵਾਂ ਨੂੰ ਸਪੈਮ ਕਾਲਸ ਬਾਰੇ ਜਾਣਕਾਰੀ ਦੇਵੇਗਾ।


ਕੰਪਨੀ ਮੁਤਾਬਕ ਇਸ ਫੀਚਰ ਨੂੰ ਸ਼ੁਰੂ ਕਰਨ ਦਾ ਉਦੇਸ਼ ਫਰਜ਼ੀ ਫੋਨ ਕਾਲਸ 'ਤੇ ਰੋਕ ਲਾਉਣਾ ਹੈ। ਗੂਗਲ ਦਾ ਇਹ ਫੀਚਰ ਭਾਰਤ, ਬ੍ਰਾਜ਼ੀਲ, ਸਪੇਨ, ਬ੍ਰਾਜ਼ੀਲ, ਮੈਕਸੀਕੋ ਤੇ ਅਮਰੀਕਾ ਵਿੱਚ ਰੋਲਆਊਟ ਕੀਤਾ ਗਿਆ ਹੈ। ਸਿਰਫ ਇਹ ਹੀ ਨਹੀਂ ਕਾਰੋਬਾਰ ਦਾ ਪ੍ਰਮਾਣਿਤ ਬੈਚ ਵੀ ਗੂਗਲ ਵੱਲੋਂ ਵੈਰੀਫਾਈਡ ਨੰਬਰ 'ਤੇ ਦਿਖਾਈ ਦੇਵੇਗਾ।


ਗੂਗਲ ਦਾ ਇਹ ਨਵਾਂ ਫੀਚਰ ਯੂਜ਼ਰਸ ਨੂੰ ਇਹ ਵੀ ਦੱਸੇਗਾ ਕਿ ਉਨ੍ਹਾਂ ਨੂੰ ਕਾਰੋਬਾਰੀ ਕਾਲ ਕਰਨ ਦਾ ਕਾਰਨ ਕੀ ਹੈ। ਅਜੇ ਤੱਕ ਇਹ ਫੀਚਰ ਟਰੂਕਾਲਰ ਐਪ ਵਿੱਚ ਵੀ ਮੌਜੂਦ ਨਹੀਂ ਹੈ। ਗੂਗਲ ਨੇ ਇੱਕ ਬਲਾਗ ਪੋਸਟ ਦੇ ਜ਼ਰੀਏ ਦੱਸਿਆ ਹੈ ਕਿ ਇਸ ਦੇ ਸ਼ੁਰੂਆਤੀ ਨਤੀਜੇ ਬਹੁਤ ਸ਼ਾਨਦਾਰ ਰਹੇ ਹਨ ਤੇ ਉਪਭੋਗਤਾ ਨਿਸ਼ਚਤ ਰੂਪ ਤੋਂ ਇਸ ਦਾ ਲਾਭ ਲੈਣਗੇ।

ਇੰਝ ਕਰੋ ਇਸ ਖਾਸ ਫੀਚਰ ਦੀ ਵਰਤੋਂ:

ਗੂਗਲ ਦੀ ਪਿਕਸਲ ਸੀਰੀਜ਼ ਦੇ ਡਿਵਾਈਸਾਂ ਤੋਂ ਇਲਾਵਾ, ਗੂਗਲ ਫੋਨ ਐਪ ਕਈ ਐਂਡਰਾਇਡ ਫੋਨਾਂ ਵਿੱਚ ਬਾਏ ਡਿਫੌਲਟ ਡਾਇਲਰ ਵੱਲੋਂ ਕੰਮ ਕਰਦੀ ਹੈ। ਨਵੇਂ ਫੀਟਰ ਇਨ੍ਹਾਂ ਸਾਰੇ ਫੋਨਾਂ ਵਿੱਚ ਅਗਲੇ ਅਪਡੇਟਾਂ ਦੇ ਨਾਲ ਆਵੇਗੀ। ਜੇ ਤੁਹਾਡੇ ਫੋਨ ਵਿਚ ਗੂਗਲ ਫੋਨ ਐਪ ਇੰਸਟਾਲ ਨਹੀਂ, ਤਾਂ ਇਸ ਨੂੰ ਗੂਗਲ ਪਲੇਅ ਤੋਂ ਅਸਾਨੀ ਨਾਲ ਡਾਊਨਲੋਡ ਕਰ ਸਕਦੇ ਹੋ।

ਹੁਣ ਵਿਦੇਸ਼ਾਂ 'ਚ ਪੈਸਾ ਭੇਜਣਾ ਹੋਇਆ ਮਹਿੰਗਾ, ਦੇਣਾ ਪਏਗਾ 5% ਟੈਕਸ, ਜਾਣੋ ਨਿਯਮ ਬਾਰੇ ਪੂਰੀ ਜਾਣਕਾਰੀ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904