ਕਾਰਾਂ 'ਤੇ ਮਿਲ ਰਹੀ ਬੰਪਰ ਛੋਟ, 90 ਹਜ਼ਾਰ ਤਕ ਦੀ ਬਚਤ ਦਾ ਮੌਕਾ
Volkswagen Polo- Volkswagen Polo 'ਤੇ ਤੁਹਾਨੂੰ 40,000 ਰੁਪਏ ਤਕ ਦੀ ਛੋਟ ਤੇ 10,000 ਰੁਪਏ ਦਾ ਐਕਸਚੇਂਜ ਬੋਨਸ ਮਿਲੇਗਾ। ਇਸ ਦੇ ਇਲਾਵਾ Polo ਦੀ ਖ਼ਰੀਦ 'ਤੇ 2000 ਰੁਪਏ ਦਾ ਵਾਧੂ ਕਾਰਪਿਟ ਡਿਸਕਾਊਂਟ ਵੀ ਮਿਲੇਗਾ।
Download ABP Live App and Watch All Latest Videos
View In AppMaruti Swift- ਭਾਰਤ ਵਿੱਚ ਸਭ ਤੋਂ ਵੱਧ ਵਿਕਣ ਵਾਲੀਆਂ ਕਾਰਾਂ ਵਿੱਚੋਂ ਇੱਕ Swift 'ਤੇ 15 ਹਜ਼ਾਰ ਰੁਪਏ ਦਾ ਕੈਸ਼ ਡਿਸਕਾਊਂਟ ਤੇ 20 ਹਜ਼ਾਰ ਰੁਪਏ ਤਕ ਦਾ ਐਕਸਚੇਂਜ ਬੋਨਸ ਮਿਲ ਰਿਹਾ ਹੈ। ਚਾਹੇ ਕਾਰ ਕਿੰਨੀ ਵੀ ਪੁਰਾਣੀ ਹੋਏ, ਐਕਸਚੇਂਜ ਬੋਨਸ ਵਿੱਚ ਕੋਈ ਬਦਲਾਅ ਨਹੀਂ ਆਏਗਾ।
Maruti Baleno- Maruti Suzuki ਦੀ Baleno ਪ੍ਰੀਮੀਅਮ ਹੈਚਬੈਕ ਹੈ। ਇਸ ਦੀ ਵਿਕਰੀ NEXA Dealerships ਜ਼ਰੀਏ ਹੁੰਦੀ ਹੈ। ਇਸ 'ਤੇ 10 ਹਜ਼ਾਰ ਰੁਪਏ ਦਾ ਕੈਸ਼ ਡਿਸਕਾਊਂਟ ਤੇ 15 ਹਜ਼ਾਰ ਰੁਪਏ ਦਾ ਐਕਸਚੇਂਜ ਬੋਨਸ ਮਿਲੇਗਾ। ਇਸ ਦੇ ਇਲਾਵਾ Baleno ਦੀ ਖ਼ਰੀਦ 'ਤੇ 5 ਹਜ਼ਾਰ ਰੁਪਏ ਦੀ ਕਾਰਪਿਟ ਡਿਸਕਾਊਂਟ ਵੀ ਲਿਆ ਜਾ ਸਕਦਾ ਹੈ।
Hyundai Grand i10- Hyundai Grand i10 'ਤੇ 60,000 ਰੁਪਏ ਦਾ ਕੈਸ਼ ਡਿਸਕਾਊਂਟ ਮਿਲ ਰਿਹਾ ਹੈ। ਇਸ ਤੋਂ ਇਲਾਵਾ ਪੁਰਾਣੀ ਗੱਡੀ ਨੂੰ ਬਦਲਾਉਣ 'ਤੇ 30 ਹਜ਼ਾਰ ਰੁਪਏ ਤਕ ਦਾ ਵਾਧੂ ਫਾਇਦਾ ਲਿਆ ਜਾ ਸਕਦਾ ਹੈ।
Hyundai Elite i20- B2- ਸੈਗਮੈਂਟ ਵਿੱਚ ਦੂਜੀ ਸਭ ਤੋਂ ਵੱਧ ਵਿਕਣ ਵਾਲੀ ਹੈਚਬੈਕ ਨੂੰ ਭਾਰਤੀ ਗਾਹਕਾਂ ਦਾ ਕਾਫੀ ਚੰਗਾ ਸਾਥ ਮਿਲ ਰਿਹਾ ਹੈ। ਹਾਲਾਂਕਿ ਇਸ 'ਤੇ ਕੋਈ ਕੈਸ਼ ਛੋਟ ਨਹੀਂ ਮਿਲੇਗੀ ਪਰ ਪੁਰਾਣੀ ਕਾਰ ਨੂੰ ਬਦਲਵਾਉਣ 'ਤੇ 20 ਹਜ਼ਾਰ ਰੁਪਏ ਤਕ ਦਾ ਫਾਇਦਾ ਲਿਆ ਜਾ ਸਕਦਾ ਹੈ।
Honda Jazz- Honda Jazz 'ਤੇ 25,000 ਰੁਪਏ ਦੀ ਕੈਸ਼ ਛੋਟ ਮਿਲ ਰਹੀ ਹੈ। ਪੁਰਾਣੀ ਗੱਡੀ ਬਦਲਵਾਉਣ 'ਤੇ 25 ਹਜ਼ਾਰ ਰੁਪਏ ਤਕ ਦਾ ਵਾਧੂ ਫਾਇਦਾ ਲਿਆ ਜਾ ਸਕਦਾ ਹੈ।
ਜੇ ਤੁਸੀਂ ਕਾਰ ਖਰੀਦਣ ਦੀ ਸੋਚ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਕੰਮ ਆ ਸਕਦੀ ਹੈ। ਕਈ ਕਾਰ ਕੰਪਨੀਆਂ ਤੇ ਡੀਲਰਸ਼ਿਪ ਵੱਲੋਂ ਕਾਰਾਂ 'ਤੇ ਭਾਰੀ ਛੋਟ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਕਾਰਾਂ 'ਤੇ ਐਕਸਚੇਂਜ ਬੋਨਸ ਤੇ ਕਾਰਪੋਰੇਟ ਬੋਨਸ ਵੀ ਮਿਲ ਰਿਹਾ ਹੈ। ਇਨ੍ਹਾਂ ਕਾਰਾਂ ਵਿੱਚ Maruti Swift, Hyundai Grand i10, Hyundai Elite i20 ਤੋਂ ਲੈ ਕੇ Volkswagen Polo, Maruti Baleno ਤੇ Honda Jazz ਸ਼ਾਮਲ ਹਨ।
- - - - - - - - - Advertisement - - - - - - - - -