ਕੰਪਨੀ ਵਲੋਂ ਇਕ ਵਿਸ਼ੇਸ਼ ਫ਼ੀਚਰ ਨੂੰ ਨਵੇਂ 'ਐਕਸਪਾਇਰਿੰਗ ਮੀਡੀਆ' 'ਚ ਸ਼ਾਮਲ ਕੀਤਾ ਜਾ ਰਿਹਾ ਹੈ।  ਫਿਲਹਾਲ ਇਸ ਫ਼ੀਚਰ ਦੀ ਟੈਸਟਿੰਗ ਕੀਤੀ ਜਾ ਰਹੀ ਹੈ। ਇਸ ਫ਼ੀਚਰ ਦੀ ਵਿਸ਼ੇਸ਼ਤਾ ਇਹ ਹੈ ਕਿ ਜਿਵੇਂ ਹੀ ਤੁਸੀਂ ਕਿਸੇ ਮੀਡੀਆ ਫਾਈਲ ਜਿਵੇਂ ਫੋਟੋ, ਵੀਡਿਓ, ਜਿਫ ਫਾਈਲ ਕਿਸੇ ਨੂੰ ਭੇਜਦੇ ਹੋ, ਉਹ ਫਾਈਲ ਫੋਨ ਦੇਖਣ ਤੋਂ ਬਾਅਦ ਜਾਂ ਉਸ ਵਿਅਕਤੀ ਦੇ ਚੈਟ ਤੋਂ ਹਟਣ ਤੋਂ ਬਾਅਦ ਫਾਈਲ ਫੋਨ ਤੋਂ ਗਾਇਬ ਹੋ ਜਾਵੇਗੀ। ਇਹ ਫ਼ੀਚਰ ਕਿਵੇਂ ਕੰਮ ਕਰੇਗਾ? -ਜੇ ਤੁਸੀਂ ਚੈਟ ਕਰ ਰਹੇ ਵਿਅਕਤੀ ਨੂੰ ਕੋਈ ਫੋਟੋ ਜਾਂ ਕੋਈ ਹੋਰ ਫਾਈਲ ਭੇਜਣਾ ਚਾਹੁੰਦੇ ਹੋ ਅਤੇ ਇਕ ਵਾਰ ਦੇਖਣ ਤੋਂ ਬਾਅਦ ਫਾਈਲ ਨੂੰ ਮਿਟਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਨਵੇਂ ਫ਼ੀਚਰ ਤਹਿਤ  View Once ਬਟਨ ਨੂੰ ਦਬਾਉਣਾ ਪਏਗਾ। ਇਸ ਫ਼ੀਚਰ ਨਾਲ ਭੇਜੀਆਂ ਮੀਡੀਆ ਫਾਈਲਾਂ ਨੂੰ ਡੇਡੀਕੇਟਿਡ ਟਾਈਮਰ ਬਟਨ ਨਾਲ ਐਕਸੈਸ ਕੀਤਾ ਜਾ ਸਕਦਾ ਹੈ। -ਮੀਡੀਆ ਫਾਈਲ ਨੂੰ ਚੈਟ ਵਿੱਚ ਸ਼ਾਮਲ ਕਰਨ ਲਈ ਤੁਹਾਨੂੰ ਉਸ ਬਟਨ 'ਤੇ ਕਲਿਕ ਕਰਨਾ ਪਏਗਾ। ਇਸ ਤੋਂ ਬਾਅਦ ਤੁਹਾਡੀਆਂ ਚੁਣੀਆਂ ਗਈਆਂ ਫਾਈਲਾਂ ਦੀ ਮਿਆਦ ਖਤਮ ਹੋ ਜਾਵੇਗੀ। -ਵਟਸਐਪ ਅਜਿਹੀਆਂ ਮੀਡੀਆ ਫਾਈਲਸ ਨੂੰ ਟਾਈਮਰ ਆਈਕਨ ਨਾਲ ਹਾਈਲਾਈਟ ਕਰੇਗਾ, ਤਾਂ ਜੋ ਯੂਜ਼ਰ ਨੂੰ ਪਤਾ ਹੋਵੇ ਕਿ ਸ਼ੇਅਰ ਕੀਤੀ ਫਾਈਲ ਚੈਟ ਛੱਡਣ ਤੋਂ ਬਾਅਦ ਗਾਇਬ ਹੋ ਜਾਵੇਗੀ। -WABetaInfo ਅਨੁਸਾਰ ਇਸ ਸਮੇਂ ਇਸ ਫ਼ੀਚਰ ਦੀ ਟੈਸਟਿੰਗ ਚੱਲ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਸ਼ੁਰੂਆਤ ਵਿੱਚ ਇਹ ਐਂਡਰਾਇਡ ਯੂਜ਼ਰ ਲਈ ਜਾਰੀ ਕੀਤਾ ਜਾਵੇਗਾ। ਬਾਅਦ 'ਚ ਇਹ ਹਰ ਇਕ ਲਈ ਸ਼ੁਰੂ ਕੀਤਾ ਜਾਵੇਗਾ।