ਹੈਰਾਨੀਜਨਕ..! ਡਾਕਟਰਾਂ ਨੇ ਭਰੂਣ ਨੂੰ ਗਰਭ 'ਚੋਂ ਬਾਹਰ ਕੱਢ ਕੀਤਾ ਆਪ੍ਰੇਸ਼ਨ ਫਿਰ ਮੁੜ ਵਾਪਸ ਰੱਖਿਆ
ਸਿੰਪਸਨ ਦਾ ਕਹਿਣਾ ਹੈ ਕਿ ਉਸ ਦੀ ਇਸ ਸਰਜਰੀ ਦੌਰਾਨ ਦੁਨੀਆ ਦੇ ਸਰਬੋਤਮ ਡਾਕਟਰਾਂ ਨੇ ਇਸ ਸਰਜਰੀ ਨੂੰ ਅੰਜਾਮ ਦਿੱਤਾ। ਯੂਕੇ ਦੀ ਇਹ ਪਹਿਲੀ ਸਰਜਰੀ ਸੀ ਜਿਸ ਨੂੰ ਸਫ਼ਲਤਾ ਪੂਰਬਕ ਸਿਰੇ ਚੜ੍ਹਾ ਦਿੱਤਾ ਗਿਆ।
ਡਾਕਟਰਾਂ ਨੇ ਸ਼ੁਰੂ ਵਿੱਚ ਸਿੰਪਸਨ ਨੂੰ ਆਪਣਾ ਬੱਚਾ ਡੇਗਣ ਯਾਨੀ ਅਬਾਰਸ਼ਨ ਦੀ ਸਲਾਹ ਦਿੱਤੀ, ਪਰ ਉਸ ਨੇ ਮਨ੍ਹਾ ਕਰ ਦਿੱਤਾ। ਫਿਰ ਡਾਕਟਰਾਂ ਨੇ ਫੇਟਲ ਸਰਜਰੀ ਦਾ ਵਿਕਲਪ ਦਿੱਤਾ ਜਿਸ ਲਈ ਸਿੰਪਸਨ ਤੇ ਉਸ ਦੇ ਪਤੀ ਰਾਜ਼ੀ ਹੋ ਗਏ।
ਦਰਅਸਲ ਭਰੂਣ ਦੀ ਰੀੜ੍ਹ ਦੀ ਹੱਡੀ (ਸਪਾਈਨ ਕੌਰਡ) ਵਿੱਚ ਕੋਈ ਪ੍ਰੇਸ਼ਾਨੀ ਸੀ, ਜਿਸ ਲਈ ਆਪ੍ਰੇਸ਼ਨ ਕਰਨਾ ਜ਼ਰੂਰੀ ਸੀ।
ਸਿੰਪਸਨ ਨੇ ਆਪਣੀ ਪੂਰੀ ਕਹਾਣੀ ਫੇਸਬੁੱਕ 'ਤੇ ਬਿਆਨ ਕੀਤੀ। ਉਸ ਨੇ ਦੱਸਿਆ ਕਿ ਜਦ ਉਹ 24 ਹਫ਼ਤਿਆਂ ਦੀ ਗਰਭਵਤੀ ਸੀ ਤਾਂ ਇਹ ਸਰਜਰੀ ਕੀਤੀ ਗਈ।
26 ਸਾਲਾ ਗਰਭਵਤੀ ਮੁਟਿਆਰ ਸਿੰਪਸਨ ਦੇ ਗਰਭ ਵਿੱਚ ਪਲ ਬੱਚੇ ਨੂੰ ਗੰਭੀਰ ਬਿਮਾਰੀ ਹੋ ਗਈ ਤੇ ਆਪ੍ਰੇਸ਼ਨ ਕਰਨਾ ਲਾਜ਼ਮੀ ਸੀ। ਮੈਡੀਕਲ ਸਾਇੰਸ ਖੇਤਰ ਵਿੱਚ ਡਾਕਟਰ ਇਸ ਸਰਜਰੀ ਨੂੰ ਫੇਟਲ ਸਰਜਰੀ ਦੇ ਨਾਂ ਤੋਂ ਬੁਲਾਉਂਦੇ ਹਨ।
ਇਹ ਮਾਮਲਾ ਲੰਡਨ ਦਾ ਹੈ। ਯੂਨੀਵਰਸਿਟੀ ਕਾਲਜ ਆਫ਼ ਲੰਡਨ ਤੇ ਗ੍ਰੇਟ ਆਰਮੰਡ ਸਟ੍ਰੀਟ ਹਸਪਤਾਲ ਦੇ ਡਾਕਟਰਾਂ ਨੇ ਇਸ ਹੈਰਤਅੰਗੇਜ਼ ਆਪ੍ਰੇਸ਼ਨ ਨੂੰ ਅੰਜਾਮ ਦਿੱਤਾ ਹੈ।
ਕਈ ਵਾਰ ਗਰਭ ਅਵਸਥਾ ਦੌਰਾਨ ਬੱਚੇ ਨੂੰ ਅਜਿਹੀ ਬਿਮਾਰੀ ਹੁੰਦੀ ਹੈ, ਜਿਸ ਨੂੰ ਆਪ੍ਰੇਸ਼ਨ ਤੋਂ ਬਗ਼ੈਰ ਕਿਸੇ ਵੀ ਢੰਗ ਨਾਲ ਹੱਲ ਨਹੀਂ ਕੀਤਾ ਜਾ ਸਕਦਾ। ਅਜਿਹਾ ਹੀ ਮਾਮਲਾ ਇੰਗਲੈਂਡ ਤੋਂ ਸਾਹਮਣੇ ਆਇਆ ਹੈ, ਜਿੱਥੇ ਡਾਕਟਰਾਂ ਨੇ ਗਰਭ ਵਿੱਚ ਪਲ ਰਹੇ ਭਰੂਣ ਨੂੰ ਬਾਹਰ ਕੱਢਿਆ ਤੇ ਆਪ੍ਰੇਸ਼ਨ ਕਰਕੇ ਵਾਪਸ ਗਰਭ ਵਿੱਚ ਰੱਖ ਦਿੱਤਾ।