ਨਵੀਂ ਦਿੱਲੀ: ਆਈਫੋਨ X ਸੀਰੀਜ਼ 2018 ਦੇ ਲਾਂਚ ਦਾ ਸਮਾਂ ਨੇੜੇ ਆਉਣ ਦੇ ਨਾਲ ਹੀ ਇਹ ਕਿਹਾ ਜਾ ਰਿਹਾ ਹੈ ਕਿ ਕੰਪਨੀ ਇਸ 'ਚ ਨੈਨੋ ਡਿਊਲ ਸਿਮ ਦੀ ਆਪਸ਼ਨ ਲਿਆ ਸਕਦੀ ਹੈ।
9to5Mac ਰਿਪੋਰਟ ਮੁਤਾਬਕ iOS12.5 ਡਵੈਲਪਰ ਬੀਟਾ ਸੈਕਿੰਡ ਸਿਮ ਸਟੇਟਸ ਤੇ ਸੈਕਿੰਡ ਸਿਮ ਟ੍ਰੇਅ ਸਟੇਟਸ ਨਾਲ ਆਉਂਦਾ ਹੈ। ਇਸ ਦੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਤਿੰਨ ਆਈਫੋਨਸ 'ਚੋਂ ਇੱਕ ਡਿਵਾਈਸ ਡਿਊਲ ਸਿਮ ਸਪੋਰਟ ਨਾਲ ਆਵੇਗਾ।
ਇਸ ਤੋਂ ਪਹਿਲਾਂ ਬਲੂਮਬਰਗ ਨੇ ਆਪਣੀ ਰਿਪੋਰਟ 'ਚ ਖੁਲਾਸਾ ਕੀਤਾ ਸੀ ਕਿ ਆਈਫੋਨ X ਪਲੱਸ ਐਲਸੀਡੀ ਡਿਸਪਲੇਅ ਵਾਲਾ ਬਜ਼ਟ ਸਮਾਰਟਫੋਨ ਡਿਊਲ ਸਿਮ ਸਪੋਰਟ ਦੇ ਨਾਲ ਆਵੇਗਾ। ਇਹ ਮੁਮਕਿਨ ਹੈ ਕਿ ਭਾਰਤ ਤੇ ਚੀਨ 'ਚ ਵੀ ਡਿਊਲ ਸਿਮ ਵਾਲਾ ਆਈਫੋਨ ਲਾਂਚ ਕੀਤਾ ਜਾ ਸਕਦਾ ਹੈ।
ਰਿਪੋਰਟ ਮੁਤਾਬਕ ਐਪਲ ਇੱਕੋ ਵੇਲੇ ਤਿੰਨ ਆਈਫੋਨ ਲਾਂਚ ਕਰਨ ਦੀ ਤਿਆਰੀ 'ਚ ਹੈ ਜਿਨ੍ਹਾਂ ਚੋਂ ਇੱਕ ਆਈਫੋਨ ਮਾਡਲ ਦੀ ਕੀਮਤ ਕਾਫੀ ਘੱਟ ਹੋਣ ਦੀ ਉਮੀਦ ਹੈ।