ਨਵੀਂ ਦਿੱਲੀ: ਕੁਝ ਦਿਨ ਪਹਿਲਾਂ ਰਿਪੋਰਟ 'ਚ ਇਸ ਗੱਲ ਦਾ ਖੁਲਾਸਾ ਹੋਇਆ ਸੀ ਕਿ ਐਪਲ ਆਪਣੇ ਅਗਲੇ ਆਈਫੋਨ ਮਾਡਲ 'ਚ ਡਿਊਲ ਸਿਮ ਫੀਚਰ ਲੈ ਕੇ ਆਉਣ ਵਾਲਾ ਹੈ ਪਰ ਇਸ ਖ਼ਬਰ ਤੇ ਵਿਰਾਮ ਲੱਗਦਾ ਦਿਖਾਈ ਦੇ ਰਿਹਾ ਹੈ। ਸਾਲ 2018 'ਚ ਐਪਲ ਤਿੰਨ ਨਵੇਂ ਮਾਡਲ ਲਾਂਚ ਕਰਨ ਵਾਲਾ ਹੈ ਜਿਸ ਚ 6.1 ਇੰਚ ਐਲਸੀਡੀ ਵੈਰੀਐਂਟ, 5.8 ਇੰਚ ਤੇ 6.5 ਇੰਚ ਵਾਲੇ OLED ਮਾਡਲ ਸ਼ਾਮਲ ਹਨ ਪਰ ਹੁਣ ਇੱਕ ਰਿਪੋਰਟ 'ਚ ਇਸ ਗੱਲ ਦਾ ਖ਼ੁਲਾਸਾ ਹੋਇਆ ਕਿ ਦੋ ਸਿਮ ਕਾਰਡ ਵਾਲਾ ਫੀਚਰ ਸਿਰਫ ਆਈਫੋਨ ਦੇ ਇਕ ਹੀ ਮਾਡਲ 'ਚ ਆਏਗਾ।

ਡਿਊਲ ਸਿਮ ਵਾਲੇ ਨਵੇਂ ਫੀਚਰ ਦਾ ਖੁਲਾਸਾ iOS 12 ਡਿਵੈਲਪਰ ਬੀਟਾ 5 ਜ਼ਰੀਏ ਕੀਤਾ ਗਿਆ ਸੀ। ਇਸ ਫੀਚਰ ਨੂੰ 6.5 ਇੰਚ ਵਾਲੇ ਡਿਸਪਲੇਅ ਨਾਲ ਲਿਆਉਣ ਦੀ ਯੋਜਨਾ ਬਣਾਈ ਜਾ ਰਹੀ ਸੀ ਪਰ ਹੁਣ ਕਿਹਾ ਜਾ ਰਿਹਾ ਹੈ ਕਿ ਡਿਊਲ ਸਿਮ ਨੂੰ ਸਿਰਫ 6.1 ਇੰਚ ਵਾਲੇ ਐਲਸੀਡੀ ਆਈਫੋਨ ਤੱਕ ਹੀ ਸੀਮਿਤ ਕਰ ਦਿੱਤਾ ਗਿਆ ਹੈ ਜੋ ਹੁਣ ਤੱਕ ਦਾ ਸਭ ਤੋਂ ਸਸਤਾ ਮਾਡਲ ਹੋਵੇਗਾ।

ਰਿਪੋਰਟ 'ਚ ਇਸ ਗੱਲ ਦਾ ਵੀ ਖੁਲਾਸਾ ਕੀਤਾ ਗਿਆ ਕਿ ਡਿਊਲ ਸਿਮ ਵਾਲਾ ਮਾਡਲ ਸਿਰਫ ਚੀਨ 'ਚ ਹੀ ਲਾਂਚ ਕੀਤਾ ਜਾਵੇਗਾ। ਭਾਰਤ 'ਚ ਇਸ ਦੇ ਲਾਂਚ ਨੂੰ ਲੈ ਕੇ ਫਿਲਹਾਲ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।