ਨਵੀਂ ਦਿੱਲੀ: ਦੁਨੀਆ ਦੀ ਸਭ ਤੋਂ ਵੱਡੀ ਇਲੈਕਟ੍ਰਿਕ ਕਾਰ ਨਿਰਮਾਤਾ ਕੰਪਨੀ Tesla Inc. ਅਤੇ Space X ਦੇ ਸੀਈਓ ਐਲਨ ਮਸਕ (elon musk) ਨੇ ਕਾਰਬਨ ਡਾਈਆਕਸਾਈਡ ਦੇ ਨਿਕਾਸ ਨੂੰ ਘਟਾਉਣ ਵਾਲੀ ਕਾਰਬਨ ਕੈਪਚਰ ਟੈਕਨਾਲੌਜੀ (carbon capture tech) ਬਾਰੇ ਜਾਣਕਾਰੀ ਦੇਣ ਵਾਲੇ ਨੂੰ 10 ਕਰੋੜ ਡਾਲਰ ਯਾਨੀ ਭਾਰਤੀ ਮੁਦਰਾ ਮੁਤਾਬਕ 730 ਕਰੋੜ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਦੁਨੀਆ ਦੀ ਸਭ ਤੋਂ ਵੱਡੀ ਇਲੈਕਟ੍ਰਿਕ ਕਾਰ ਨਿਰਮਾਤਾ ਐਲਨ Tesla Inc. ਅਤੇ Space X ਸੀਈਓ ਹੈ।


ਟਵਿੱਟਰ 'ਤੇ ਇਨਾਮ ਦਾ ਐਲਾਨ

ਐਲਨ ਮਸਕ ਨੇ ਆਪਣੇ ਅਧਿਕਾਰਤ ਟਵੀਟ ਹੈਂਡਲ 'ਤੇ ਲਿਖਿਆ, "ਬੇਸਟ ਕਾਰਬਨ ਕੈਪਚਰ ਟੈਕਨਾਲੋਜੀ ਲਈ ਮੈਂ 100 ਮਿਲੀਅਨ ਡਾਲਰ ਦਾ ਇਨਾਮ ਐਲਾਨ ਕਰਦਾ ਹਾਂ," ਆਪਣੇ ਦੂਜੇ ਟਵੀਟ ਵਿੱਚ ਐਲਨ ਨੇ ਲਿਖਿਆ, "ਡਿਟੇਲਸ ਅਗਲੇ ਹਫਤੇ।"


ਦੱਸ ਦਈਏ ਕਿ ਐਲਨ ਮਸਕ ਦੁਆਰਾ ਇੰਨੀ ਵੱਡੀ ਰਕਮ ਦਾ ਐਲਾਨ ਕਰਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਹੜਕੰਪ ਮਚਿਆ ਹੋਇਆ ਹੈ। ਉਸ ਦੇ ਟਵੀਟ ਨੂੰ ਹੁਣ ਤੱਕ 3 ਲੱਖ ਤੋਂ ਵੱਧ ਪਸੰਦ ਅਤੇ ਟਿੱਪਣੀਆਂ ਮਿਲੀਆਂ ਹਨ।


ਜਾਣੋ ਐਲਨ ਨੇ ਇਨਾਮ ਦਾ ਐਲਾਨ ਕਿਉਂ ਕੀਤਾ

ਹੁਣ ਸਵਾਲ ਇਹ ਉੱਠਦਾ ਹੈ ਕਿ ਐਲਨ ਨੇ ਕਾਰਬਨ ਕੈਪਚਰ ਟੈਕਨੋਲੋਜੀ ਲਈ ਇੰਨੀ ਵੱਡੀ ਇਨਾਮੀ ਰਾਸ਼ੀ ਦਾ ਐਲਾਨ ਕਿਉਂ ਕੀਤਾ ਹੈ? ਤਾਂ ਦੱਸ ਦੇਈਏ ਕਿ ਐਲਨ ਮਸਕ ਵਲੋਂ ਕੀਤਾ ਇਹ ਐਲਾਨ ਉਸਦੇ ਕਈ ਕਿਸਮਾਂ ਦੇ ਕਾਰੋਬਾਰ ਨਾਲ ਸਬੰਧਿਤ ਹੈ। ਦਰਅਸਲ ਐਲਨ ਦੀ ਰੁਚੀ ਵਾਤਾਵਰਣ ਦੀਆਂ ਸਮੱਸਿਆਵਾਂ ਦੇ ਤਕਨੀਕੀ ਹੱਲਾਂ ਵਿੱਚ ਹੈ। ਉਧਰ ਕਾਰਬਨ ਕੈਪਚਰ ਅਤੇ ਸਟੋਰੇਜ ਬਹੁਤ ਸਾਰੀਆਂ ਟੈਕਨਾਲੋਜੀਆਂ ਨਾਲ ਬਣੀ ਹੈ ਜਿਸਦਾ ਇਕੋ ਉਦੇਸ਼ ਗ੍ਰੀਨਹਾਉਸ ਗੈਸ ਕਾਰਬਨ ਡਾਈਆਕਸਾਈਡ ਨੂੰ ਟੈਪ ਕਰਨਾ ਅਤੇ ਇਸਨੂੰ ਵਾਤਾਵਰਣ ਵਿਚ ਦਾਖਲ ਹੋਣ ਤੋਂ ਰੋਕਣਾ ਹੈ।


ਇਹ ਵੀ ਪੜ੍ਹੋਦਿੱਲੀ ਮੋਰਚੇ ਤੇ ਜਾਂਦੇ ਹੋਏ ਕਿਸਾਨ ਦੀ ਸੜਕ ਹਾਦਸੇ 'ਚ ਮੌਤ, 6 ਹੋਰ ਜ਼ਖਮੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904