ਨਵੀਂ ਦਿੱਲੀ: ਫੇਸਬੁੱਕ ਆਪਣੇ ਖੁਦ ਦੇ ਐਪ ਲਈ ਡਾਰਕ ਥੀਮ 'ਤੇ ਕੰਮ ਕਰ ਰਹੀ ਹੈ। ਹਾਲਾਂਕਿ, ਇਹ ਫੀਚਰ ਹਾਲੇ ਸਿਰਫ ਕੁਝ ਚੁਣੇ ਹੋਏ ਲੋਕਾਂ ਲਈ ਹੀ ਉਪਲਬਧ ਹੈ। ਪਰ ਹੁਣ ਹੋਰ ਯੂਜ਼ਰਸ ਇਹ ਦੱਸ ਰਹੇ ਹਨ ਕਿ ਉਹ ਆਪਣੇ ਮੋਬਾਈਲ ਐਪਸ, ਖ਼ਾਸਕਰ ਐਂਡ੍ਰਾਇਡ ਲਈ ਫੇਸਬੁੱਕ 'ਤੇ ਸਮੇਂ-ਸਮੇਂ 'ਤੇ ਡਾਰਕ ਮੋਡ ਨੂੰ ਵੇਖ ਰਹੇ ਹਨ।
ਹੁਣ ਤੱਕ ਫੇਸਬੁੱਕ ਨੇ ਆਪਣੇ ਮੈਸੇਜਿੰਗ ਐਪ, ਮੈਸੇਂਜਰ, ਅਤੇ ਫੋਟੋ ਸ਼ੇਅਰਿੰਗ ਪਲੇਟਫਾਰਮ, ਇੰਸਟਾਗ੍ਰਾਮ 'ਤੇ ਡਾਰਕ ਥੀਮ ਨੂੰ ਰੋਲ ਆਊਟ ਕੀਤਾ ਹੈ। ਵ੍ਹੱਟਸਐਪ ਵੀ ਇਹ ਮੋਡ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਵ੍ਹੱਟਸਐਪ, ਇੰਸਟਾਗ੍ਰਾਮ ਅਤੇ ਮੈਸੇਂਜਰ ਤੋਂ ਬਾਅਦ ਡਾਰਕ ਮੋਡ ਫੀਚਰ ਦੀ ਪੇਸ਼ਕਸ਼ ਕਰਨ ਵਾਲੀ ਫੇਸਬੁੱਕ ਦੀ ਤੀਜੀ ਵੱਡੀ ਐਪ ਹੈ। ਇੰਸਟਾਗ੍ਰਾਮ ਯੂਜ਼ਰਸ ਲਈ ਡਾਰਕ ਮੋਡ ਮੂਲ ਰੂਪ 'ਚ ਸਮਰੱਥ ਨਹੀਂ ਹੁੰਦਾ ਹੈ, ਅਤੇ ਯੂਜ਼ਰਸ ਨੂੰ ਇਸ ਨੂੰ ਸੈਟਿੰਗਾਂ ਤੋਂ ਅਨੇਬਲ ਕਰਨ ਦੀ ਜ਼ਰੂਰਤ ਹੁੰਦੀ ਹੈ।
ਇਸ ਫੀਚਰ ਦੀ ਵਰਤੋਂ ਕਰਨ ਲਈ ਇੰਸਟਾਗ੍ਰਾਮ ਯੂਜ਼ਰਸ ਨੂੰ ਡਿਵਾਈਸ ਦੇ ਓਪਰੇਟਿੰਗ ਸਿਸਟਮ ਨੂੰ ਆਈਓਐਸ 13 ਜਾਂ ਐਂਡ੍ਰਾਇਡ 10, ਅਤੇ ਐਪ ਨੂੰ ਵੀ ਅਪਡੇਟ ਕਰਨਾ ਹੋਵੇਗਾ। ਡਾਰਕ ਥੀਮ ਦੀ ਵਰਤੋਂ ਕਰਨ ਨਾਲ ਤੁਸੀਂ ਆਪਣੇ ਇੰਸਟਾਗ੍ਰਾਮ ਐਪ ਤੇ ਫੀਚਰ ਵੇਖ ਸਕੋਗੇ।
ਵੱਖੋ ਵੱਖਰੇ ਐਪਸ ਇਸ ਫੀਚਰ ਦੀ ਪੇਸ਼ਕਸ਼ ਕਰ ਰਹੇ ਹਨ ਕਿਉਂਕਿ ਕੁਝ ਯੂਜ਼ਰਸ ਦਾ ਮੰਨਣਾ ਹੈ ਕਿ ਬ੍ਰਾਇੱਟ ਸਕਰੀਨ ਅਸਲ 'ਚ ਨੀਂਦ ਦੇ ਪੈਟਰਨ 'ਤੇ ਨਕਾਰਾਤਮਕ ਪ੍ਰਭਾਵ ਪਾਉਂਦੇ ਹਨ। ਇਸ ਤੋਂ ਇਲਾਵਾ, ਮੰਨਿਆ ਜਾਂਦਾ ਹੈ ਕਿ ਬ੍ਰਾਇੱਟ ਸਕ੍ਰੀਨ ਰਾਤ ਨੂੰ ਅੱਖਾਂ 'ਤੇ ਦਬਾਅ ਪਾਉਂਦੀ ਹੈ।
ਡਾਰਕ ਥੀਮ ਨੂੰ ਲਿਆਉਣ ਪਿੱਛੇ ਦੂਜਾ ਕਾਰਨ ਪਿਕਸਲਜ਼ ਦੇ ਰੰਗ ਵੀ ਹੈ, ਜਿਸਦਾ ਫ਼ੋਨ ਦੀ ਬੈਟਰੀ 'ਤੇ ਸਿੱਧਾ ਅਸਰ ਹੋਣ ਬਾਰੇ ਕਿਹਾ ਜਾਂਦਾ ਹੈ। ਡਾਰਕ ਥੀਮ ਦੇ ਨਾਲ ਇੱਕ ਡਿਵਾਈਸ ਦੀ ਬੈਟਰੀ ਜ਼ਿਆਦਾ ਸਮੇਂ ਤੱਕ ਰਹਿ ਸਕਦੀ ਹੈ ਕਿਉਂਕਿ ਇਹ ਮੰਨਿਆ ਕੀਤਾ ਜਾਂਦਾ ਹੈ ਕਿ ਡਾਰਕ ਪਿਕਸਲ, ਬ੍ਰਾਇੱਟ ਰੰਗ ਨਾਲੋਂ ਘੱਟ ਅਨਰਜੀ ਦੀ ਵਰਤੋਂ ਕਰਦੇ ਹਨ।
ਹੁਣ ਫੇਸਬੁੱਕ ਚਲਾਉਂਦੇ ਸਮੇਂ ਨਹੀਂ ਪਾਵੇਗਾ ਅੱਖਾਂ 'ਤੇ ਜ਼ੋਰ, ਜਾਣੋ ਕਿਵੇਂ
ਏਬੀਪੀ ਸਾਂਝਾ
Updated at:
25 Jan 2020 03:38 PM (IST)
ਫੇਸਬੁੱਕ ਆਪਣੇ ਖੁਦ ਦੇ ਐਪ ਲਈ ਡਾਰਕ ਥੀਮ 'ਤੇ ਕੰਮ ਕਰ ਰਹੀ ਹੈ। ਹਾਲਾਂਕਿ, ਇਹ ਫੀਚਰ ਹਾਲੇ ਸਿਰਫ ਕੁਝ ਚੁਣੇ ਹੋਏ ਲੋਕਾਂ ਲਈ ਹੀ ਉਪਲਬਧ ਹੈ। ਪਰ ਹੁਣ ਹੋਰ ਯੂਜ਼ਰਸ ਇਹ ਦੱਸ ਰਹੇ ਹਨ ਕਿ ਉਹ ਆਪਣੇ ਮੋਬਾਈਲ ਐਪਸ, ਖ਼ਾਸਕਰ ਐਂਡ੍ਰਾਇਡ ਲਈ ਫੇਸਬੁੱਕ 'ਤੇ ਸਮੇਂ-ਸਮੇਂ 'ਤੇ ਡਾਰਕ ਮੋਡ ਨੂੰ ਵੇਖ ਰਹੇ ਹਨ।
- - - - - - - - - Advertisement - - - - - - - - -