ਨਵੀਂ ਦਿੱਲੀ: ਦੁਨੀਆ ਦੇ ਸਭ ਤੋਂ ਵੱਡਸ ਸੋਸ਼ਲ ਨੇਟਵਰਕ ‘ਚ ਖਰਾਬੀ ਆ ਗਈ ਹੈ। ਜੀ ਹਾਂ, ਅਸਲ ‘ਚ ਫੇਸਬੁਕ ਅਤੇ ਇੰਸਟਾਗ੍ਰਾਮ ਕਲ੍ਹ ਰਾਤ ਤੋਂ ਡਾਉਨ ਚਲ ਰਹੇ ਹਨ। ਦੋਵੇਂ ਪਲੇਟਫਾਰਮ ਦੁਨੀੳਾ ਦੇ ਟੌਪ ਸੋਸ਼ਲ ਮੀਡੀਆ ਪਲੇਟਫਾਰਮ ਹਨ। ਜੇਕਰ ਤੁਸੀਂ ਫੇਸਬੁਕ ਲੌਗਇੰਨ ਕਰਦੇ ਹੋੲ ਤਾਂ ਮੈਸੇਜ ਆਉਂਦਾ ਹੈ ‘Facebook will be back soon’। ਫਿਲਹਾਲ ਕੰਪਨੀਆਂ ਇਸ ਨੂੰ ਠੀਕ ਕਰਨ ‘ਚ ਲੱਗੀਆਂ ਹੋਇਆਂ ਹਨ। ਅਜਿਹਾ ਸਿਰਫ ਫੇਸਬੁਕ ਦੇ ਨਾਲ ਹੀ ਨਹੀਂ ਸਗੋਂ ਇੰਸਟਾਗ੍ਰਾਮ ਦੇ ਨਾਲ ਵੀ ਹੋਇਆ ਹੈ। ਰਾਤ ਨੂੰ ਕਈ ਯੂਜ਼ਰਸ ਨੇ ਆਪਣੀ ਸਟੋਰੀ ਅਤੇ ਪਿਕ ਅਪਲੋਡ ਕਰਨ ਦੀ ਕੋਸ਼ਿਸ਼ ਕੀਤੀ ਜਿਸ ‘ਚ ਉਨ੍ਹਾਂ ਨੂੰ ਕਾਫੀ ਸਮਾਂ ਲੱਗ ਰਿਹਾ ਸੀ। ਯੂਜ਼ਰਸ ਨੇ ਇਸ ਦੀ ਸ਼ਿਕਾਇਤ ਕੀਤੀ ਅਤੇ ਕਈ ਤਾਂ ਇਸ ਦੇ ਸਕਰੀਨ ਸ਼ੋਰਟ ਵੀ ਸ਼ੇਅਰ ਕਰ ਰਹੇ ਹਨ। ਫੇਸਬੁਕ ਨੇ ਇਨ੍ਹਾਂ ਦਾ ਜਵਾਬ ਦਿੰਦੇ ਹੋਏ ਕਿਹੲ ਕਿ ਅਸੀਂ ਜਲਦੀ ਵਾਪਸ ਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਨਾਲ ਹੀ ਕੰਪਨੀ ਨੇ ਇਹ ਵੀ ਕਿਹਾ ਕਿ ਇਹ ਕੋਈ ਹੈਕਰਸ ਦਾ ਹਮਲਾ ਨਹੀਂ ਹੈ। ਪਿਛਲੇ 24 ਘੰਟਿਆਂ ‘ਚ ਇਹ ਦੂਜਾ ਸਭ ਤੋਂ ਵੱਡਾ ਤਕਨੋਲਜੀ ਰੁੱਕਣ ਦਾ ਮਾਮਲਾ ਹੈ। ਬੀਤੇ ਦਿਨੀਂ ਗੂਗਲ ਦੀ ਕਈ ਸਰਵੀਸੀਜ਼ ਡਾਊਨ ਸੀ।