ਐਪ ਨੇ 40 ਲੱਖ ਲੋਕਾਂ ਦਾ ਚੁਰਾਇਆ ਡੇਟਾ, ਫੇਸਬੁੱਕ ਨੇ ਲਾਈ ਪਾਬੰਦੀ
ਏਬੀਪੀ ਸਾਂਝਾ | 26 Aug 2018 01:52 PM (IST)
ਚੰਡੀਗੜ੍ਹ: ਫੇਸਬੁੱਕ ਨੇ ਵੀਰਵਾਰ ਨੂੰ ਖ਼ੁਲਾਸਾ ਕੀਤਾ ਕਿ ‘ਮਾਈ ਪਰਸਨੈਲਿਟੀ’ ਨਾਂ ਦੀ ਐਪ ਨੇ ਕਰੀਬ 40 ਲੱਖ ਯੂਜ਼ਰਸ ਦੀ ਨਿੱਜੀ ਜਾਣਕਾਰੀ ਦਾ ਦੁਰਉਪਯੋਗ ਕੀਤਾ ਹੈ। ਫੇਸਬੁੱਕ ਦੇ ਵਾਈਸ ਪ੍ਰੈਜ਼ੀਡੈਂਟ ਇਮ ਆਰਚੀਬੋਂਗ ਨੇ ਬਲਾਗ ਪੋਸਟ ਵਿੱਚ ਕਿਹਾ ਕਿ ਕੰਪਨੀ ਨੇ ਇਸ ਐਪ ’ਤੇ ਪਾਬੰਧੀ ਲਾ ਦਿੱਤੀ ਹੈ। ਇਹ ਐਪ 2012 ਤੋਂ ਹੀ ਸਰਗਰਮ ਸੀ। ਆਰਚੀਬੋਂਗ ਨੇ ਕਿਹਾ ਕਿ ਉਨ੍ਹਾਂ ਵੱਲੋਂ ਆਡਿਟ ਕਰਨ ਦੀ ਗੱਲ ’ਤੇ ਐਪ ਵੱਲੋਂ ਇਨਕਾਰ ਕਰਨ ਬਾਅਦ ਕੰਪਨੀ ਨੇ ਐਪ ’ਤੇ ਰੋਕ ਲਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਹੈ ਕਿ ਉਨ੍ਹਾਂ ਖੋਜਕਾਰਾਂ ਦੇ ਨਾਲ ਕੰਪਨੀਆਂ ਨਾਲ ਡੇਟਾ ਸਾਂਝਾ ਕੀਤਾ ਤੇ ਉਸ ਦੀ ਸੁਰੱਖਿਆ ਵੀ ਕਾਫੀ ਹੱਦ ਤਕ ਸੀਮਤ ਸੀ। ਉਨ੍ਹਾਂ ਦੱਸਿਆ ਕਿ ਮੌਜੂਦਾ ਉਨ੍ਹਾਂ ਕੋਲ ਕੋਈ ਸਬੂਤ ਨਹੀਂ ਹੈ ਕਿ ‘ਮਾਈਪਰਸਨੈਲਿਟੀ’ ਨੇ ਕਿਸੇ ਵੀ ਦੋਸਤ ਦੀ ਜਾਣਕਾਰੀ ਤਕ ਪਹੁੰਚ ਬਣਾਈ ਹੈ। ਇਸ ਲਈ ਉਹ ਇਸ ਸਬੰਧੀ ਲੋਕਾਂ ਦੇ ਫੇਸਬੁੱਕ ਦੋਸਤਾਂ ਨੂੰ ਸੂਚਿਤ ਨਹੀਂ ਕਰਨਗੇ। ਇਸ ਸਬੰਧੀ ਜਾਣਕਾਰੀ ਜਾਂ ਸਬੂਤ ਮਿਲਦਿਆਂ ਹੀ ਉਹ ਲੋਕਾਂ ਨੂੰ ਇਸ ਬਾਰੇ ਸੂਚਿਤ ਕਰ ਦੇਣਗੇ। ਕੈਂਬਰਿਜ਼ ਐਨਾਲਿਟੀਕਾ ਘਪਲੇ ਤੋਂ ਬਾਅਦ ਫੇਸਬੁੱਕ ਨੇ ਹਜ਼ਾਰਾਂ ਤੀਜੀ ਧਿਰ ਦੀਆਂ ਐਪਸ ਦੀ ਜਾਂਚ ਸ਼ੁਰੂ ਕੀਤੀ। ਹੁਣ ਤਕ ਲਗਪਗ 400 ਤੋਂ ਵੱਧ ਐਪਸ ਨੂੰ ਆਪਣੇ ਪਲੇਟਫਾਰਮ ਤੋਂ ਹਟਾ ਦਿੱਤਾ ਹੈ।