ਨਵੀਂ ਦਿੱਲੀ: ਮੋਬਾਇਲ ਡੇਟਿੰਗ ਐਪਸ ਟਿੰਡਰ ਤੇ ਹੈਪਨ ਨੂੰ ਟੱਕਰ ਦੇਣ ਲਈ ਫੇਸਬੁੱਕ ਨੇ ਆਪਣੇ ਡੇਟਿੰਗ ਪ੍ਰਾਜੈਕਟ ਨੂੰ ਆਪਣੇ ਹੀ ਕਰਮਚਾਰੀਆਂ ਨਾਲ ਟੈਸਟ ਕਰਨਾ ਸ਼ੁਰੂ ਕਰ ਦਿੱਤਾ ਹੈ। ਵਰਜ ਰਾਹੀਂ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਇੰਡੈਂਪੇਂਡੈਂਟ ਐਪ ਰਿਸਰਚਰ ਜੇਨ ਮੈਨਚੂ ਵੋਂਗ ਨੂੰ ਇਸ ਡੇਟਿੰਗ ਫੀਚਰ ਦਾ ਸਬੂਤ ਮਿਲਿਆ ਜਿਸਨੂੰ ਉਨ੍ਹਾਂ ਟਵਿੱਟਰ 'ਤੇ ਪੋਸਟ ਕੀਤਾ ਹੈ।
ਫਿਲਹਾਲ ਇਹ ਪ੍ਰੋਡਕਟ ਅਮਰੀਕਾ 'ਚ ਕੰਮ ਕਰ ਰਹੇ ਫੇਸਬੁਕ ਕਰਮਚਾਰੀਆਂ ਲਈ ਹੈ ਜਿਨ੍ਹਾਂ ਇਸ ਡੇਟਿੰਗ ਪ੍ਰਾਜੈਕਟ 'ਚ ਆਪਣਾ ਨਾਂਅ ਦਿੱਤਾ ਹੈ ਤੇ ਇਸਦੀ ਵਰਤੋਂ ਕਰ ਰਹੇ ਹਨ। ਇਸ ਪ੍ਰੋਡਕਟ ਨੂੰ ਆਪਣੇ ਹੀ ਕਰਮਚਾਰੀਆਂ ਨਾਲ ਲਾਂਚ ਕਰਨ ਦਾ ਮਕਸਦ ਪ੍ਰੋਡਕਟ ਨੂੰ ਸਹੀ ਤਰੀਕੇ ਟੈਸਟ ਕਰਨਾ ਹੈ ਜਿੱਥੇ ਪਤਾ ਲਾਇਆ ਜਾ ਸਕੇ ਕਿ ਇਸ 'ਚ ਕੋਈ ਖਰਾਬੀ ਨਾ ਹੋਵੇ।
ਪ੍ਰੋਡਕਟ ਦੇ ਨਾਲ ਇਕ ਸਕ੍ਰੀਨਸ਼ਾਟ ਵੀ ਜੋੜਿਆ ਗਿਆ ਹੈ ਜਿਸ 'ਚ ਲਿਖਿਆ ਹੈ ਕਿ ਪ੍ਰੋਡਕਟ ਦੇ ਨਾਲ ਜੁੜਨ ਦਾ ਮਤਲਬ ਇਹ ਨਹੀਂ ਕਿ ਤੁਸੀਂ ਆਪਣੇ ਹੀ ਕਰਮਚਾਰੀਆਂ ਨੂੰ ਡੇਟ ਕਰਨ ਲੱਗੋ।
ਫੇਸਬੁਕ ਨੇ ਆਪਣੇ ਕਰਮਚਾਰੀਆਂ ਨੂੰ ਫੇਕ ਡਾਟਾ ਵਰਤਣ ਲਈ ਕਿਹਾ ਹੈ ਤਾਂ ਜੋ ਉਨ੍ਹਾਂ ਦੇ ਡਾਟਾ ਦਾ ਕੋਈ ਗਲਤ ਇਸਤੇਮਾਲ ਨਾ ਕਰ ਸਕੇ ਤੇ ਜਨਤਕ ਲਾਂਚ ਤੋਂ ਪਹਿਲਾਂ ਹੀ ਉਨਾਂ ਨੂੰ ਆਪਣੇ ਸਾਰੇ ਡਾਟਾ ਨੂੰ ਡਿਲੀਟ ਕਰ ਦੇਣ ਲਈ ਵੀ ਕਿਹਾ। ਦੱਸ ਦੇਈਏ ਕਿ F8 ਡਵੈਲਪਰ ਕਾਨਫਰੰਸ ਦੌਰਾਨ ਫੇਸਬੁਕ ਨੇ ਇਸ ਡੇਟਿੰਗ ਐਪ ਬਾਰੇ ਖੁਲਾਸਾ ਕੀਤਾ ਸੀ।
ਫੇਸਬੁਕ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਕਿਹਾ ਕਿ ਇਹ ਐਪ ਫਲਰਟ ਕਰਨ ਲਈ ਨਹੀਂ ਬਲਕਿ ਲੰਮੇ ਰਿਸ਼ਤੇ ਲਈ ਹੈ। ਇਸ ਐਪ 'ਚ ਤਹਾਡੇ ਦੋਸਤ ਤੁਹਾਡੀ ਪ੍ਰੋਫਾਇਲ ਨਹੀਂ ਦੇਖ ਸਕਣਗੇ ਤੇ ਤੁਸੀਂ ਉਨ੍ਹਾਂ ਲੋਕਾਂ ਬਾਰੇ ਹੀ ਸੁਝਾਅ ਦੇ ਸਕੋਗੇ ਜੋ ਤੁਹਾਡੇ ਫੇਸਬੁੱਕ 'ਤੇ ਦੋਸਤ ਨਹੀਂ ਹਨ।