ਨਵੀਂ ਦਿੱਲੀ: Facebook ਮੁਤਾਬਕ ਨਵਾਂ ਫੀਚਰ ‘Avtar’ ਬਹੁਤ ਸਾਰੇ ਚਿਹਰਿਆਂ, ਹੇਅਰ ਸਟਾਈਲ ਤੇ ਆਉਟਫਿੱਟ ਨੂੰ ਸਪੋਰਟ ਕਰਦਾ ਹੈ ਜੋ ਖਾਸ ਤੌਰ ‘ਤੇ ਭਾਰਤੀ ਯੂਜ਼ਰਸ ਲਈ ਬਣਾਏ ਗਏ ਹਨ। ਇੱਕ ਵਾਰ ਜਦੋਂ ਤੁਸੀਂ ਰੂਪ ਬਣਾ ਲਓਗੇ, ਉਪਯੋਗਕਰਤਾ ਇਸ ਦੀ ਮਦਦ ਨਾਲ ਆਪਣੇ ਚਿਹਰੇ ਦੇ ਸਟਿੱਕਰਾਂ ਨੂੰ ਮੈਸੇਂਜਰ 'ਤੇ ਭੇਜ ਸਕਣਗੇ ਤੇ ਕੁਮੈਂਟ ਵਿੱਚ ਵੀ ਇਸ ਦੀ ਵਰਤੋਂ ਕਰ ਸਕਣਗੇ।

ਆਪਣਾ ਖੁਦ ਦਾ ਰੂਪ ਬਣਾਓ: ਫੇਸਬੁੱਕ ਲੰਬੇ ਸਮੇਂ ਤੋਂ ਇਸ ਫੀਚਰ ‘ਤੇ ਕੰਮ ਕਰ ਰਿਹਾ ਸੀ। ਇਸ ਫੀਚਰ ਜ਼ਰੀਏ ਯੂਜ਼ਰ ਆਪਣਾ ਐਨੀਮੇਟਡ ਕਿਰਦਾਰ ਬਣਾਉਣ ਦੇ ਨਾਲ-ਨਾਲ ਐਪ 'ਚ ਇਸ ਦੀ ਵਰਤੋਂ ਕਰਨ ਦੇ ਯੋਗ ਹੋਣਗੇ।

ਇਹ ਇਸ ਤਰ੍ਹਾਂ ਕੰਮ ਕਰੇਗਾ: ਅਵਤਾਰ ਫੀਚਰ ਲਈ ਯੂਜ਼ਰ ਦੇ ਫੋਨ ‘ਚ ਲੇਟੇਸਟ ਵਰਜਨ ਫੇਸਬੁੱਕ ਤੇ ਮੈਸੇਂਜਰ ਐਪ ਹੋਣਾ ਜ਼ਰੂਰੀ ਹੈ। ਇਸ ਲੇਟੇਸਟ ਵਰਜਨ ਵਿੱਚ ਯੂਜ਼ਰਸ ਨੂੰ ਬਹੁਤ ਸਾਰੀਆਂ ਥਾਂਵਾਂ ‘ਤੇ ਰੂਪ ਕ੍ਰਿਏਟ ਕਰਨ ਦਾ ਆਪਸ਼ਨ ਮਿਲੇਗਾ। ਜੇ ਤੁਸੀਂ ਕੁਮੈਂਟ ਸੈਕਸ਼ਨ ‘ਤੇ ਜਾਂਦੇ ਹੋ ਤੇ ਸਟਿੱਕਰਾਂ ਨਾਲ 'ਸਮਾਈਲੀ' ਆਈਕਨ 'ਤੇ ਟੈਪ ਕਰੋ, ਤਾਂ 'Make your Avatar' ਨਜ਼ਰ ਆਵੇਗਾ। ਉਧਰ, ਫੇਸਬੁੱਕ ਐਪ ਖੋਲ੍ਹਣ ਤੋਂ ਬਾਅਦ ਤੁਸੀਂ ਕੰਢੇ 'ਤੇ ਤਿੰਨ ਲਾਈਨ ਵਾਲੇ 'ਹੈਮਬਰਗਰ ਆਈਕਨ' 'ਤੇ ਟੈਪ ਕਰ ਸਕਦੇ ਹੋ।

ਟੈਪ ਕਰਨ ‘ਤੇ ਇੱਕ ਛੋਟਾ ਪਰਪਲ ਕਲਰ ਦਾ ਆਈਕਨ 'Avatars' ਦੇ ਨਾਲ ਦਿਖਾਈ ਦੇਵੇਗਾ। ਜੇ ਇਹ ਆਪਸ਼ਨ ਦਿਖਾਈ ਨਹੀਂ ਦੇ ਰਿਹਾ, ਤਾਂ ਹੇਠਾਂ ਸਕ੍ਰੌਲ ਕਰ See More ‘ਤੇ ਟੈਪ ਕਰੋ। ਇਸ ਦੇ ਨਾਲ ਹੀ ਜੇ ਤੁਹਾਡੇ ਕਿਸੇ ਦੋਸਤ ਨੇ ਆਪਣਾ ਅਵਤਾਰ ਟਾਈਮਲਾਈਨ 'ਤੇ ਸਾਂਝਾ ਕੀਤਾ ਹੈ, ਤਾਂ ਉਹ 'ਟ੍ਰਾਈ ਇਟ' ਦਾ ਵਿਕਲਪ ਵੀ ਮਿਲ ਜਾਏਗਾ, ਜਿਸ 'ਤੇ ਕਲਿੱਕ ਕਰਕੇ ਤੁਸੀਂ ਆਪਣਾ ਰੂਪ ਤਿਆਰ ਕਰ ਸਕਦੇ ਹੋ।

ਸਭ ਕੁਝ ਸੈਟ ਹੋਣ ਤੋਂ ਬਾਅਦ 'Done' ‘ਤੇ ਕਲਿੱਕ ਕਰੋ। ਹੁਣ ਤੁਸੀਂ ਰੂਪ ਨੂੰ ਸਾਂਝਾ ਕਰ ਸਕਦੇ ਹੋ। ਰੂਪ ਬਣਾਉਣ ਤੋਂ ਬਾਅਦ ਉਸੇ ਰੂਪ ਦੇ ਕਸਟਮਾਈਜ਼ਡ ਸਟਿੱਕਰ ਵੀ ਐਪ 'ਤੇ ਉਪਲਬਧ ਹੋਣਗੇ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904