ਚੰਡੀਗੜ੍ਹ: WhatsApp ਨੇ ਇੱਕ ਨਵੇਂ ਫੀਚਰ ਨੂੰ ਅਪਡੇਟ ਕੀਤਾ ਹੈ ਜਿਸ ਅਨੁਸਾਰ ਉਪਭੋਗਤਾ ਹੁਣ ਜਾਅਲੀ ਖ਼ਬਰਾਂ (Fake News) ਬਾਰੇ ਜਾਣ ਸਕਣਗੇ। ਇਸ ਤੋਂ ਇਲਾਵਾ, ਉਪਭੋਗਤਾ ਹੁਣ 70 ਤੋਂ ਵੱਧ ਦੇਸ਼ਾਂ ਦੇ ਫੇਕ ਚੈਕਰਾਂ ਨਾਲ ਜੁੜ ਸਕਦੇ ਹਨ। ਅੰਤਰਰਾਸ਼ਟਰੀ ਤੱਥ-ਚੈਕਿੰਗ ਨੈਟਵਰਕ (IFCN) ਨਾਲ WhatsApp ਨੇ ਭਾਈਵਾਲੀ ਕੀਤੀ ਹੈ।IFCN ਨੇ Whatsapp ਤੇ ਆਪਣਾ ਚੈਟਬੋਟ ਲੌਂਚ ਕੀਤਾ ਹੈ।
ਇਸ ਚੈਟਬੋਟ ਦਾ ਨੰਬਰ +1(727) 2912606 ਹੈ। ਇਸ ਨੰਬਰ ਨੂੰ ਆਪਣੇ ਫੋਨ 'ਚ ਸੇਵ ਕਰਨਾ ਹੋਵੇਗਾ। ਇਸ ਤੋਂ ਬਾਅਦ ਇਸ WhatsApp ਨੰਬਰ ਤੇ 'Hi'ਲਿੱਖ ਕੇ ਭੇਜੋ। ਹਾਲੇ ਤੱਕ ਦੀ ਇਹ ਚੈਟਬੋਟ ਸਿਰਫ ਅੰਗਰੇਜ਼ੀ ਭਾਸ਼ਾ ਵਿੱਚ ਉਪਲਬਧ ਹੈ, ਹਾਲਾਂਕਿ ਕੰਪਨੀ ਛੇਤੀ ਹੀ ਇਸ ਨੂੰ ਹਿੰਦੀ, ਸਪੈਨਿਸ਼ ਤੇ ਪੁਰਤਗਾਲੀ ਸਮੇਤ ਹੋਰ ਭਾਸ਼ਾਵਾਂ ਵਿੱਚ ਅਪਡੇਟ ਕਰ ਸਕਦੀ ਹੈ।
ਚੈਟਬੋਟ ਦੀ ਮਦਦ ਨਾਲ ਉਪਭੋਗਤਾ ਤੱਥਾਂ ਦੀ ਜਾਂਚ ਕਰ ਸਕਦੇ ਹਨ। ਨਾਲ ਹੀ ਕੋਰੋਨਾਵਾਇਰਸ ਨਾਲ ਜੁੜੀਆਂ ਖ਼ਬਰਾਂ ਬਾਰੇ ਵੀ ਜਾਣ ਸਕਦੇ ਹਨ। ਇਹ ਸਿਸਟਮ ਦੇਸ਼ ਦੇ ਕੋਡ ਦੇ ਅਧਾਰ ਤੇ ਉਪਭੋਗਤਾਵਾਂ ਦੀ ਪਛਾਣ ਕਰਦਾ ਹੈ।ਇਸ ਬਾਰ੍ਹੇ ਵਧੇਰੇ ਜਾਣਕਾਰੀ ਲਈ ਤੁਸੀਂ WhatsApp ਦੀ ਅਧਿਕਾਰਤ ਵੈਬਸਾਇਟ ਤੇ ਜਾ ਸਕਦੇ ਹੋ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ABP News ਦਾ ਐਪ ਡਾਊਨਲੋਡ ਕਰੋ- Click here