Amazon Great Indian Festival: ਸੇਲ 'ਚ ਸੈਮਸੰਗ ਨੇ ਆਪਣੇ ਫਲੈਗਸ਼ਿਪ ਅਤੇ ਮੱਧਮ ਕੀਮਤ ਵਾਲੇ ਸਮਾਰਟਫੋਨ ਨਾਲ ਕਈ ਪ੍ਰੋਡਕਟਸ 'ਤੇ ਆਫਰਸ ਦਾ ਐਲਾਨ ਕਰ ਦਿੱਤਾ ਹੈ। ਐਮੇਜਨ ਦੀ ਇਸ ਸੇਲ 'ਚ ਤਹਾਨੂੰ ਕੰਪਨੀ ਦੇ ਕਈ ਗੈਜੇਟਸ 'ਤੇ ਸ਼ਾਨਦਾਰ ਡੀਲ ਮਿਲੇਗੀ। ਸੇਲ 'ਚ HDFC ਬੈਂਕ ਦੇ ਕ੍ਰੈਡਿਟ ਜਾਂ ਡੈਬਿਟ ਕਾਰਡ ਤੋਂ ਖਰੀਦਦਾਰੀ ਕਰਨ 'ਤੇ 10 ਫੀਸਦ ਤੁਰੰਤ ਕੈਸ਼ਬੈਕ ਮਿਲੇਗਾ।
ਐਮੇਜਨ ਸੇਲ ਦੌਰਾਨ ਸੈਮਸੰਗ ਗੈਲੇਕਸੀ M ਸੀਰੀਜ਼ ਦੇ ਪਾਪੂਲਰ ਫੋਨ Galaxy M51 'ਤੇ ਦੋ ਹਜ਼ਾਰ ਰੁਪਏ ਦਾ ਡਿਸਕਾਊਂਟ ਦਿੱਤਾ ਜਾਵੇਗਾ। ਇਸ ਆਫਰ ਤੋਂ ਬਾਅਦ ਫੋਨ ਦੇ 6GB+128GB ਵੇਰੀਐਂਟ ਨੂੰ 22,499 ਰੁਪਏ 'ਚ ਖਰੀਦ ਸਕਦੇ ਹਨ। ਇਸ ਤਰ੍ਹਾਂ ਐਮੇਜ਼ਨ ਸੇਲ 'ਚ ਗੈਲੇਕਸੀ M31s ਅਤੇ M21 ਨੂੰ ਨੋ ਕੋਸਟ ਈਐਮਆਈ ਆਪਸ਼ਨ ਦੇ ਨਾਲ ਹੀ ਇਕ ਹਜ਼ਾਰ ਰੁਪਏ ਦੇ ਡਿਸਕਾਊਂਟ ਦੇ ਨਾਲ ਖਰੀਦ ਪਾਉਣਗੇ।
ਕੋਰੋਨਾ ਵਾਇਰਸ: ਦੇਸ਼ 'ਚ ਘਟ ਰਿਹਾ ਕੋਰੋਨਾ ਦਾ ਕਹਿਰ, ਐਕਟਿਵ ਕੇਸਾਂ ਦੀ ਗਿਣਤੀ 'ਚ ਵੱਡੀ ਗਿਰਾਵਟ
ਸਮਾਰਟਫੋਨ ਤੋਂ ਇਲਾਵਾ ਇਸ ਸੇਲ 'ਚ ਗੈਲੇਕਸੀ ਟੈਬਲੇਟਸ 'ਤੇ ਵੀ ਇਕ ਹਜ਼ਾਰ ਰੁਪਏ ਦਾ ਡਿਸਕਾਊਂਟ ਮਿਲੇਗਾ। ਡਿਸਕਾਊਂਟ ਦੇ ਨਾਲ-ਨਾਲ ਤੁਸੀਂ ਗੈਲੇਕਸੀ ਟੈਬ A7 ਵਾਈ-ਫਾਈ ਨੂੰ 16,999 ਰੁਪਏ, ਗੈਲੇਕਸੀ ਟੈਬ A 10.1 ਨੂੰ 13,999 ਰੁਪਏ ਅਤੇ ਗੈਲੇਕਸੀ ਟੈਬ S6 ਨੂੰ 26,999 ਰੁਪਏ 'ਚ ਖਰੀਦ ਪਾਉਣਗੇ। ਸੇਲ ਦੌਰਾਨ ਗੈਲੇਕਸੀ ਵੌਚ 4G LTE ਨੂੰ 17,990 ਰੁਪਏ ਦੇ ਸਪੈਸ਼ਲ ਪ੍ਰਾਈਸ 'ਤੇ ਖਰੀਦਣ ਦਾ ਮੌਕਾ ਮਿਲ ਸਕਦਾ ਹੈ। ਇਸ ਦੇ ਨਾਲ ਹੀ ਇਸ ਵਾਚ ਨੂੰ ਛੇ ਮਹੀਨੇ ਦੀ ਨੋ ਕਾਸਟ ਈਐਮਆਈ 'ਤੇ ਵੀ ਖਰੀਦ ਸਕਦੇ ਹਨ।
LAC 'ਤੇ ਹਥਿਆਰਾਂ ਨਾਲ ਚੀਨੀ ਫੌਜ ਦੀ ਮੌਜੂਦਗੀ ਗੰਭੀਰ ਚੁਣੌਤੀ- ਜੈਸ਼ੰਕਰ
ਕਰਤਾਰਪੁਰ ਕੌਰੀਡੋਰ ਖੋਲ੍ਹਣ 'ਤੇ ਪਕਿਸਤਾਨ ਦੀ ਅਦਾਲਤ ਨੇ ਇਮਰਾਨ ਸਰਕਾਰ 'ਤੇ ਚੁੱਕੇ ਸਵਾਲ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ