ਰੀਅਲਮੀ ਵੀ ਆਪਣੇ ਸਮਾਰਟਫੋਨ 'ਤੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਛੋਟ ਦੇ ਰਹੀ ਹੈ। ਕੰਪਨੀ ਨੇ 'ਕਨੈਕਟ ਫਾਰ ਰੀਅਲ ਦੀਵਾਲੀ' ਟੈਗਲਾਈਨ ਨਾਲ ਵਿਕਰੀ ਦੀ ਸ਼ੁਰੂਆਤ ਕੀਤੀ ਹੈ। ਇਸ ਵਿਕਰੀ 'ਚ ਰੀਅਲਮੀ ਸੀ 15 'ਤੇ ਕਾਫ਼ੀ ਛੂਟ ਦਿੱਤੀ ਜਾ ਰਹੀ ਹੈ। ਇਹ ਫੋਨ ਸੇਲ 'ਚ ਤੁਹਾਨੂੰ 1500 ਰੁਪਏ ਸਸਤਾ ਮਿਲੇਗਾ। ਇਸ ਦੇ 3 ਜੀਬੀ ਰੈਮ ਅਤੇ 32 ਜੀਬੀ ਇੰਟਰਨਲ ਸਟੋਰੇਜ ਵੇਰੀਐਂਟ ਦੀ ਕੀਮਤ 9,999 ਰੁਪਏ ਸੀ, ਜੋ ਇਸ ਸੇਲ 'ਚ 8,499 ਰੁਪਏ 'ਚ ਉਪਲੱਬਧ ਹੈ। ਇਸ ਤੋਂ ਇਲਾਵਾ ਇਸ ਦਾ 4 ਜੀਬੀ ਰੈਮ ਵੇਰੀਐਂਟ 10,999 ਰੁਪਏ ਦੀ ਬਜਾਏ 9,499 ਰੁਪਏ 'ਚ ਉਪਲੱਬਧ ਹੈ।
ਚੀਨੀ ਸਮਾਰਟਫੋਨ ਨਿਰਮਾਤਾ ਰੀਅਲਮੀ ਨੇ ਹਾਲ ਹੀ ਵਿੱਚ ਆਪਣਾ ਸੀ ਸੀਰੀਜ਼ ਦਾ ਸੀ 15 ਸਮਾਰਟਫੋਨ ਲਾਂਚ ਕੀਤਾ ਹੈ। ਸੀ 15 ਸਮਾਰਟਫੋਨ ਅੱਜ ਰਾਤ 8 ਵਜੇ ਫਲਿੱਪਕਾਰਟ, ਆਨਲਾਈਨ ਖਰੀਦਦਾਰੀ ਵੈਬਸਾਈਟ 'ਤੇ ਖਰੀਦ ਲਈ ਉਪਲਬਧ ਹੋਵੇਗਾ। ਸੀ 15 ਸਮਾਰਟਫੋਨ ਨੂੰ ਫਲੈਸ਼ ਸੇਲ 'ਚ Realme.com 'ਤੇ ਵੀ ਖਰੀਦਿਆ ਜਾ ਸਕਦਾ ਹੈ। ਮਿਡ-ਰੇਂਜ ਦੇ ਹਿੱਸੇ 'ਚ ਰੀਅਲਮੀ ਸੀ 15, ਰੈਡਮੀ 9 ਪ੍ਰਾਈਮ ਨਾਲ ਮੁਕਾਬਲਾ ਕਰ ਰਿਹਾ ਹੈ।
ਰੀਅਲਮੀ ਸੀ 15 ਸਮਾਰਟਫੋਨ 'ਚ 6.5 ਇੰਚ ਦੀ ਐਚਡੀ ਪਲੱਸ ਡਿਸਪਲੇਅ ਦਿੱਤੀ ਗਈ ਹੈ। ਸਮਾਰਟਫੋਨ 'ਚ ਮੀਡੀਆਟੇਕ ਹੀਲੀਓ ਜੀ 35 ਚਿਪਸੈੱਟ ਦੀ ਵਰਤੋਂ ਕੀਤੀ ਗਈ ਹੈ। ਸੀ 15 ਸਮਾਰਟਫੋਨ ਦੀ ਸਟੋਰੇਜ ਨੂੰ ਐਸ ਡੀ ਕਾਰਡ ਦੇ ਜ਼ਰੀਏ 128 ਜੀਬੀ ਤੱਕ ਵਧਾਇਆ ਜਾ ਸਕਦਾ ਹੈ। ਸਮਾਰਟਫੋਨ ਦੇ ਪਿਛਲੇ ਪੈਨਲ 'ਤੇ 13 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਕਵਾਡ ਸੈਟਅਪ ਦੇ ਨਾਲ ਆਉਂਦਾ ਹੈ। ਸੈਲਫੀ ਲੈਣ ਲਈ ਸਮਾਰਟਫੋਨ 'ਚ 8 ਮੈਗਾਪਿਕਸਲ ਦਾ ਕੈਮਰਾ ਵਰਤਿਆ ਗਿਆ ਹੈ। ਸਮਾਰਟਫੋਨ 'ਚ 6000mAh ਦੀ ਬੈਟਰੀ ਹੈ।
ਰੀਅਲਮੀ ਸੀ 15 ਸਮਾਰਟਫੋਨ ਦਾ ਸਿੱਧਾ ਮੁਕਾਬਲਾ ਰੈੱਡਮੀ 9 ਪ੍ਰਾਈਮ ਸਮਾਰਟਫੋਨ ਨਾਲ ਹੈ। ਰੈੱਡਮੀ 9 ਪ੍ਰਾਈਮ ਦੇ 4 ਜੀਬੀ ਰੈਮ ਅਤੇ 64 ਜੀਬੀ ਸਟੋਰੇਜ ਵੇਰੀਐਂਟ 9,999 ਰੁਪਏ 'ਚ ਉਪਲੱਬਧ ਹੈ, ਜਦਕਿ 4 ਜੀਬੀ ਰੈਮ ਅਤੇ 128 ਜੀਬੀ ਸਟੋਰੇਜ ਵੇਰੀਐਂਟ 11,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ।