ਨਵੀਂ ਦਿੱਲੀ: ਜੇ ਤੁਸੀਂ ਪੁਰਾਣਾ ਐਂਡ੍ਰਾਇਡ ਫ਼ੋਨ ਜਾਂ ਆਈਫ਼ੋਨ ਵਰਤ ਰਹੇ ਹੋ, ਤਾਂ ਵ੍ਹਟਸਐਪ ਅੱਜ ਤੋਂ ਤੁਹਾਡੇ ਫ਼ੋਨ ’ਚ ਚੱਲਣਾ ਬੰਦ ਕਰ ਸਕਦਾ ਹੈ। ਜਿਹੜੇ ਫ਼ੋਨ ਐਂਡ੍ਰਾਇਡ ਓਐਸ 4.03 ਉੱਤੇ ਨਹੀਂ ਚੱਲ ਰਹੇ, ਉਨ੍ਹਾਂ ਉੱਤੇ ਵ੍ਹਟਸਐਪ ਬੰਦ ਹੋ ਜਾਵੇਗਾ। ਜੇ ਤੁਸੀਂ ਅਜਿਹਾ ਸਮਾਰਟਫ਼ੋਨ ਵਰਤ ਰਹੇ ਹੋ, ਜੋ ਘੱਟੋ-ਘੱਟ 2011 ’ਚ ਰਿਲੀਜ਼ ਐਂਡ੍ਰਾਇਡ 4.0 ਜੈਲੀ ਬੀਨ ਉੱਤੇ ਨਹੀਂ ਚੱਲਦਾ, ਤਾਂ ਉਸ ਨੂੰ ਅਪਗ੍ਰੇਡ ਕਰਨਾ ਚਾਹੀਦਾ ਹੈ। ਇਸ ਲਈ ਸੈਟਿੰਗਜ਼ ਮੈਨਿਊ ਉੱਤੇ ਜਾਓ ਤੇ ਵੇਖੋ ਕਿ ਤੁਹਾਡਾ ਫ਼ੋਨ ਕਿਹੜੇ ਐਂਡ੍ਰਾਇਡ ਵਰਜ਼ਨ ਉੱਤੇ ਚੱਲ ਰਿਹਾ ਹੈ। ਇਹ ਵੀ ਧਿਆਨ ਰੱਖੋ ਕਿ ਵ੍ਹਟਸਐਪ ਐਕਟਿਵ ਸਿਮ ਕਾਰਡ ਨਾਲ ਐਂਡ੍ਰਾਇਡ ਟੈਬਲੇਟ ਲਿਮਿਟੇਡ ਸਪੋਰਟ ਦਿੰਦਾ ਹੈ ਤੇ ਟੈਬਲੇਟ ਮਾੱਡਲ ਉੱਤੇ ਵਾਇਫ਼ਾਇ ਸਪੋਰਟ ਨਹੀਂ ਕਰਦਾ। ਇਸ ਦੇ ਨਾਲ ਹੀ ਆਈਫ਼ੋਨ ਲਈ ਵ੍ਹਟਸਐਪ ਕੇਵਲ iOS 9 ਅਤੇ ਇਸ ਤੋਂ ਬਾਅਦ ਦੇ ਵਰਜ਼ਨ ਉੱਤੇ ਕੰਮ ਕਰੇਗਾ। ਜੇ ਤੁਹਾਡਾ ਫ਼ੋਨ ਅਪਡੇਟ ਨਹੀਂ, ਤਾਂ ਤੁਹਾਨੂੰ ਛੇਤੀ ਅਜਿਹਾ ਕਰਨਾ ਪਵੇਗਾ। ਜੇ ਤੁਸੀਂ iPHONE 4 ਜਾਂ ਉਸ ਤੋਂ ਹੇਠਲਾ ਕੋਈ ਵਰਜ਼ਨ ਵਰਤ ਰਹੇ ਹੋ, ਤਾਂ ਵ੍ਹਟਸਐਪ ਸਪੋਰਟ ਨਹੀਂ ਕਰੇਗਾ। ਭਾਰਤ ਵਿੱਚ ਜੀਓਫ਼ੋਨ ਦੇ ਵਰਤੋਂਕਾਰਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। KaiOS 2.5.1 ਉੱਤੇ ਚਲਾਉਣ ਵਾਲੇ ਚੋਣ ਫ਼ੋਨ, ਜਿਨ੍ਹਾਂ ਵਿੱਚ ਜੀਓਫ਼ੋਨ ਤੇ ਜੀਓਫ਼ੋਨ 2 ਸ਼ਾਮਲ ਹਨ, ਵ੍ਹਟਸਐਪ ਸਪੋਰਟ ਕਰਦਾ ਰਹੇਗਾ। ਇਸ ਦੇ ਨਾਲ ਹੀ ਵ੍ਹਟਸਐਪ 2021 ’ਚ ਆਪਣੀ ਸੇਵਾ ਦੀਆਂ ਸ਼ਰਤਾਂ ਨੂੰ ਅਪਡੇਟ ਕਰੇਗਾ। ਨਵੀਂ ਟਰਮ ਆਫ਼ ਸਰਵਿਸ 8 ਫ਼ਰਵਰੀ ਤੋਂ ਲਾਗੂ ਹੋਵੇਗੀ। ਵ੍ਹਟਸਐਪ ਵਰਤਣ ਲਈ ਵਰਤੋਂਕਾਰ ਨੂੰ ਟਰਮ ਆੱਫ਼ ਸਰਵਿਸ ਪ੍ਰਵਾਨ ਕਰਨੀ ਹੋਵੇਗੀ।