ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਏਅਰਟੈੱਲ ਨੇ ਆਪਣੇ ਗ੍ਰਾਹਕਾਂ ਲਈ ਵੱਡੇ ਆਫਰ ਦਾ ਐਲਾਨ ਕੀਤਾ ਹੈ। ਕੰਪਨੀ ਨੇ ਗੁਜਰਾਤ 'ਚ ਆਪਣੀ 4G ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਆਫਰ ਤਹਿਤ ਗੁਜਰਾਤ 'ਚ 1GB ਦਾ ਡਾਟਾ ਪੈਕ ਲੈਣ 'ਤੇ 9GB ਵਾਧੂ ਡਾਟਾ ਮਿਲੇਗਾ। ਇੱਥੇ 1GB ਡਾਟਾ ਪੈਕ ਦੀ ਕੀਮਤ 249 ਰੁਪਏ ਹੈ। 1GB ਦਾ ਡਾਟਾ ਪੈਕ ਲੈਣ ਮਗਰੋਂ ਗ੍ਰਾਹਕ ਨੇ 4G Offer ਲਿਖ ਕੇ 52141 ਤੇ ਮੈਸੇਜ ਕਰਨਾ ਹੋਵੇਗਾ। ਅਜਿਹੇ 'ਚ ਤੁਸੀਂ 10GB ਡਾਟਾ ਪਾ ਸਕਦੇ ਹੋ।


ਪਿਛਲੇ ਮਹੀਨੇ ਏਅਰਟੈੱਲ ਨੇ ਆਪਣੇ ਪੋਸਟ-ਪੇਡ ਤੇ ਪ੍ਰੀ-ਪੇਡ ਉਪਭੋਗਤਾਵਾਂ ਦੇ ਲਈ 1495 ਰੁਪਏ ਦਾ ਖਾਸ ਆਫਰ ਉਪਲੱਬਧ ਕਰਵਾਇਆ ਸੀ। ਇਸ ਆਫਰ ਦੇ ਤਹਿਤ ਉਪਭੋਗਤਾ ਨੂੰ 6GB ਡਾਟਾ ਮਿਲ ਰਿਹਾ ਹੈ ਤੇ ਇਸ 6GB ਡਾਟਾ ਦੇ ਖਤਮ ਹੋਣ ਤੋਂ ਬਾਅਦ 51 ਰੁਪਏ ਦਾ ਰੀ-ਚਾਰਜ ਕਰਵਾਉਣ 'ਤੇ 1GB ਡਾਟਾ ਮਿਲੇਗਾ।

ਰਿਲਾਇੰਸ ਜੀਓ ਦੇ ਪਿਛਲੇ ਮਹੀਨੇ ਮੁਫਤ 4G ਸੇਲਾ ਦਿੱਤੇ ਜਾਣ ਦੇ ਐਲਾਨ ਨਾਲ ਹੀ ਦੂਸਰੀਆਂ ਟੈਲੀਕਾਮ ਕੰਪਨੀਆਂ ਲਈ ਵੱਡੀ ਮੁਸ਼ਕਲ ਪੈਦਾ ਹੋ ਗਈ ਹੈ। ਅਜਿਹੇ 'ਚ ਏਅਰਟੈੱਲ ਦੇ ਇਸ ਆਫਰ ਨੂੰ ਗ੍ਰਾਹਕਾਂ ਦਾ ਮਨ ਲੁਭਾਉਣ ਲਈ ਸ਼ੁਰੂ ਕੀਤੀ ਮੁਹਿੰਮ ਦਾ ਹਿੱਸਾ ਮੰਨਿਆ ਜਾ ਸਕਦਾ ਹੈ। ਜੀਓ ਨੇ 31 ਦਸੰਬਰ 2016 ਤੱਕ ਮੁਫਤ ਡਾਟਾ ਤੇ ਕਾਲਿੰਗ ਸੇਵਾ ਦੇਣ ਦਾ ਐਲਾਨ ਕੀਤਾ ਹੈ।