ਬੀਜਿੰਗ: ਚੀਨ ਦੇ ਤਕਰੀਬਨ 100 ਸ਼ਹਿਰਾਂ ਵਿੱਚ 5G ਕਮਿਊਨੀਕੇਸ਼ਨਜ਼ ਇਕਵਿਪਮੈਂਟ ਦਾ ਟ੍ਰਾਇਲ ਸ਼ੁਰੂ ਹੋ ਗਿਆ ਹੈ। ਹਾਈ ਸਪੀਡ 5G ਨੈਟਵਰਕ 4G ਤੋਂ 20 ਗੁਣਾ ਸਪੀਡ ਨਾਲ ਡਾਟਾ ਟਰਾਂਸਮਿਟ ਕਰ ਸਕੇਗਾ। ਇਸ ਦਿਸ਼ਾ ਵਿੱਚ ਜਲਦ ਹੀ ਕਦਮ ਚੁੱਕਣ ਤੋਂ ਬਾਅਦ ਹੁਣ ਚੀਨ ਨੈਕਸਟ ਜੈਨਰੇਸ਼ਨ ਦੇ ਸੈਲੂਲਰ ਫੋਨ ਸਿਸਟਮ ਦੇ ਮਾਮਲੇ ਵਿੱਚ ਬਾਕੀ ਦੇਸ਼ਾਂ ਤੋਂ ਅੱਗੇ ਨਿਕਲ ਸਕਦਾ ਹੈ। ਦੱਸਣਯੋਗ ਹੈ ਕਿ ਭਾਰਤ ਵਿੱਚ ਹਾਲੇ 4G ਪੂਰੀ ਤਰ੍ਹਾਂ ਨਹੀਂ ਆਇਆ। ਹਾਲ ਹੀ ਵਿੱਚ ਰਿਲਾਇੰਸ ਨੇ ਭਾਰਤ 4G ਵਿੱਚ (Jio) ਲਾਂਚ ਕੀਤਾ ਹੈ।
ਨਿਊਜ਼ ਏਜੰਸੀ ਮੁਤਾਬਕ, ਹਾਂਗਕਾਂਗ ਦੇ ਸਾਊਥ ਚਾਇਨਾ ਮਾਰਨਿੰਗ ਪੋਸਟ ਨਿਊਜ਼ ਪੇਪਰ ਨੇ ਬੇਰਨਸਟੇਨ ਰਿਸਰਚ ਰਿਪੋਰਟ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਚੀਨ ਵਿੱਚ ਵੱਡੇ ਪੈਮਾਨੇ 'ਤੇ ਮਲਟੀਪਲ-ਐਂਟੀਨਾ ਸਿਸਟਮ ਸਮੇਤ 5G ਤਕਨੀਕ ਨੂੰ ਜ਼ਿਆਦਾ ਯੂਜਰਜ਼ ਹੈਂਡਲਿੰਗ ਬਣਾਉਣ ਲਈ ਟੈਸਟ ਚੱਲ ਰਹੇ ਹਨ।
ਇਸ ਤਹਿਤ ਜ਼ਿਆਦਾ ਮੋਬਾਈਲ ਡਾਟਾ ਯੂਜ਼ ਕਰਨ ਦੀ ਸ਼ਕਤੀ ਵਧਾਉਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਟੈਲੀਕਾਮ ਸਕੱਤਰ ਜੇ. ਐਸ. ਦੀਪਕ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਦੁਨੀਆ ਵਿੱਚ ਜਦੋਂ 5G ਆਏਗਾ, ਉਸ ਵੇਲੇ ਹੀ ਭਾਰਤ ਵਿੱਚ ਤਕਨੀਕ ਆ ਜਾਏਗੀ। ਇਸ ਵਿੱਚ 3G ਜਾਂ 4G ਵਾਂਗ ਦੇਰ ਨਹੀਂ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਭਾਰਤ ਵਿੱਚ 2G ਦੁਨੀਆ ਤੋਂ 25 ਸਾਲ ਬਾਅਦ, 3G, 10 ਸਾਲ ਬਾਅਦ 4G ਤੇ 5 ਸਾਲ ਬਾਅਦ ਆਇਆ ਹੈ।