ਕੀ ਤੁਸੀਂ ਜਾਣਦੇ ਹੋ ਵਟਸਐਪ ਦਾ ਜਾਦੂ ?
ਏਬੀਪੀ ਸਾਂਝਾ | 14 Nov 2016 04:02 PM (IST)
ਚੰਡੀਗੜ੍ਹ: ਵੱਟਸਐਪ ਦੀ ਜਿਆਦਾ ਵਰਤੋਂ ਕਰਨ ਵਾਲੇ ਲੋਕਾਂ ਨੂੰ ਹਰ ਵਾਰ ਇੱਕ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਇੱਕ ਸਮੇਂ ਜਿਆਦਾ ਲੋਕਾਂ ਨਾਲ ਚੈਟ ਕਰਦਿਆਂ ਅਸੀਂ ਗਲਤ ਮੈਸੇਜ ਵੀ ਭੇਜ ਦਿੰਦੇ ਹਾਂ। ਅਜਿਹਾ ਵੀ ਹੁੰਦਾ ਹੈ ਕਿ ਮੈਸੇਜ ਭੇਜਣ ਤੋਂ ਬਾਅਦ ਸਾਨੂੰ ਪਤਾ ਲੱਗਦਾ ਹੈ ਕਿ ਮੈਸੇਜ ਕਿਸੇ ਹੋਰ ਨੂੰ ਭੇਜਿਆ ਗਿਆ। ਪਰ ਇੱਕ ਵਾਰ ਸੈਂਡ ਹੋਣ ਤੋਂ ਬਾਅਦ ਅਸੀਂ ਕੁੱਝ ਨਹੀਂ ਕਰ ਸਕਦੇ। ਵੱਟਸਐਪ ਲਗਾਤਾਰ ਨਵੇਂ ਫੀਚਰ ਅਪਡੇਟ ਕਰਦਾ ਰਹਿੰਦਾ ਹੈ। ਪਰ ਇਸ ਐਪ ਨੇ ਅਜੇ ਤੱਕ ਅਜਿਹਾ ਕੋਈ ਫੀਚਰ ਨਹੀਂ ਦਿੱਤਾ ਜਿਸ ਨਾਲ ਭੇਜਿਆ ਮੈਸੇਜ਼ ਅਨਸੈਂਡ ਕੀਤਾ ਜਾ ਸਕੇ। ਅਸੀਂ ਤੁਹਾਨੂੰ ਅਜਿਹੀ ਇੱਕ ਖਾਸ ਟਰਿੱਕ ਦੱਸਣ ਜਾ ਰਹੇ ਹਾਂ ਜਿਸ ਦੀ ਮਦਦ ਨਾਲ ਤੁਸੀਂ ਸੈਂਡ ਕੀਤੇ ਮੈਸੇਜ ਨੂੰ ਅਨਸੈਂਡ ਕਰ ਸਕਦੇ ਹੋ। ਜੇਕਰ ਤੁਸੀਂ ਕਿਸੇ ਨੂੰ ਮੈਸੇਜ ਭੇਜ ਰਹੇ ਹੋ ਜਿਹੜਾ ਨਹੀਂ ਭੇਜਣਾ ਚਾਹੁੰਦੇ ਤਾਂ ਅਜਿਹੇ 'ਚ ਮੈਸੇਜ ਸੈਂਡ ਹੁੰਦੇ ਹੀ ਤੁਰੰਤ ਆਪਣਾ ਵਾਈ-ਫਾਈ ਜਾਂ ਡਾਟਾ ਕਨੈਕਸ਼ਨ ਬੰਦ ਕਰ ਦਿਉ। ਪਰ ਇਸ ਗੱਲ ਦਾ ਖਾਸ ਖਿਆਲ ਰੱਖੋ ਕਿ ਇਸ ਕੰਮ ਨੂੰ ਪੂਰੀ ਤੇਜੀ ਨਾਲ ਕਰੋ। ਜਦ ਤੱਕ ਮੈਸੇਜ ਸੈਂਡ ਹੋਣ 'ਤੇ ਸਿੰਗਲ ਟਿਕ ਨਾ ਆ ਗਈ ਹੋਵੇ ਉਦੋਂ ਤੱਕ ਉਸ ਨੂੰ ਡਾਟਾ ਆਫ ਕਰਕੇ ਤੁਸੀਂ ਗਲਤ ਮੈਸੇਜ ਭੇਜਣ ਤੋਂ ਬਚ ਸਕਦੇ ਹੋ।