ਨਵੀਂ ਦਿੱਲੀ: ਚੀਨੀ ਮੋਬਾਈਲ ਮੇਕਰ ਲੇਨੋਵੋ ਨੇ ਨਵਾਂ ਸਮਾਰਟਫੋਨ ਫੈੱਬ 2 ਪਲੱਸ ਭਾਰਤ ਵਿੱਚ ਲਾਂਚ ਕੀਤਾ ਹੈ। ਜੇਕਰ ਤੁਸੀਂ ਫੈਬਲੇਟ ਖਰੀਦਣਾ ਚਾਹੁੰਦੇ ਹੋ ਤਾਂ ਸ਼ਾਨਦਾਰ ਮੌਕਾ ਹੈ। ਸਮਾਰਟਫੋਨ ਦੀ ਕੀਮਤ 14,999 ਰੁਪਏ ਹੈ। ਕੰਪਨੀ ਨੇ ਫੈਬ 2 ਪਲੱਸ ਸਮਾਰਟਫੋਨ ਵੱਡੀ ਸਕਰੀਨ ਦੀ ਚਾਹਤ ਰੱਖਣ ਵਾਲਿਆਂ ਲਈ ਬਣਾਇਆ ਹੈ। ਸਮਾਰਟਫੋਨ ਵਿੱਚ 6.4 ਇੰਚ ਦਾ ਫੁੱਲ ਐੱਚ.ਡੀ. ਡਿਸਪਲੇ ਦਿੱਤਾ ਗਿਆ ਹੈ। ਸਮਾਰਟਫੋਨ ਵਿੱਚ 3GB ਰੈਮ ਤੇ ਮੀਡੀਆਟੈਕ ਐਮ.ਟੀ. 8783 ਪ੍ਰੋਸੈਸਰ ਦਿੱਤਾ ਗਿਆ ਹੈ। ਫੈਬ 2 ਪਲੱਸ ਵਿੱਚ 13 ਮੈਗਾਪਿਕਸਲ ਦੀ ਰੀਅਰ ਤੇ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਸਮਾਰਟਫੋਨ ਵਿੱਚ 4050mAh ਦੀ ਦਮਦਾਰ ਬੈਟਰੀ ਦਿੱਤੀ ਗਈ ਹੈ। ਲੇਨੋਵੋ ਫੈਬ 2 ਪਲੱਸ ਸਮਾਰਟਫੋਨ ਐਂਡਰਾਈਡ 6.0 ਮਾਰਸ਼ਮੈਲੋ 'ਤੇ ਚੱਲਦੇ ਹੈ।