ਸ਼ੀਲਾ ਦੀਕਸ਼ਤ ਦੇ ਜਵਾਈ ਦੀ ਪੁਲਿਸ ਨੇ ਨੱਪੀ ਪੈੜ
ਏਬੀਪੀ ਸਾਂਝਾ | 13 Nov 2016 03:31 PM (IST)
ਨਵੀਂ ਦਿੱਲੀ: ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਦੇ ਜਵਾਈ ਨੂੰ ਘਰੇਲੂ ਹਿੰਸਾ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸ਼ੀਲਾ ਦੀਕਸ਼ਤ ਦੀ ਬੇਟੀ ਲਤਿਕਾ ਸਈਅਦ ਨੇ ਕੁਝ ਦਿਨ ਪਹਿਲਾਂ ਆਪਣੇ ਪਤੀ ਸਈਅਦ ਮੁਹੰਮਦ ਇਮਰਾਨ ਦੇ ਖ਼ਿਲਾਫ਼ ਘਰੇਲੂ ਹਿੰਸਾ ਦੇ ਮਾਮਲੇ ਵਿੱਚ ਦਿੱਲੀ ਦੇ ਬਾਰਾਂਖੰਭਾ ਪੁਲਿਸ ਥਾਣੇ ਵਿੱਚ ਕੇਸ ਦਰਜ ਕਰਵਾਇਆ ਸੀ। ਲਤਿਕਾ ਪਿਛਲੇ 10 ਮਹੀਨੇ ਤੋਂ ਆਪਣੇ ਪਤੀ ਤੋਂ ਵੱਖਰੇ ਤੌਰ ਉੱਤੇ ਰਹਿ ਸੀ। ਇਮਰਾਨ ਨੂੰ ਗ੍ਰਿਫ਼ਤਾਰ ਕਰਨ ਲਈ ਦਿੱਲੀ ਪੁਲਿਸ ਬੰਗਲੌਰ ਗਈ ਸੀ, ਜਿੱਥੇ ਉਹ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ। ਪਿਛਲੇ ਕਈ ਦਿਨਾਂ ਤੋਂ ਦਿੱਲੀ ਪੁਲਿਸ ਇਮਰਾਨ ਦੀ ਗ੍ਰਿਫ਼ਤਾਰ ਲਈ ਛਾਪੇ ਮਾਰ ਰਹੀ ਸੀ। ਸ਼ੀਲਾ ਦੀਕਸ਼ਤ ਦੇ ਬੱਚੇ ਲਤਿਕਾ ਤੇ ਸੰਦੀਪ ਦੀਕਸ਼ਤ ਹਨ। ਇਨ੍ਹਾਂ ਵਿੱਚੋਂ ਸੰਦੀਪ ਸਾਂਸਦ ਹਨ ਤੇ ਲਤਿਕਾ ਸੋਸ਼ਲ ਵਰਕਰ ਦੇ ਤੌਰ ਉਤੇ ਕੰਮ ਕਰਦੀ ਹੈ।