ਫੇਸਬੁੱਕ ਦਾ ਭਾਰਤੀ ਪਿੰਡਾਂ ਨਾਲ ਮੋਹ
ਏਬੀਪੀ ਸਾਂਝਾ | 08 Nov 2016 02:22 PM (IST)
ਨਵੀਂ ਦਿੱਲੀ: ਫੇਸਬੁੱਕ ਕੰਪਨੀ ਨੇ ਦੂਰ-ਦਰਾਜ ਦੇ ਪਿੰਡਾਂ ਵਿੱਚ ਇੰਟਰਨੈੱਟ ਸਹੂਲਤ ਮੁਹੱਈਆ ਕਰਵਾਉਣ ਦੇ ਆਪਣੇ ਅਹਿਮ ਪ੍ਰਾਜੈਕਟ ਤਹਿਤ ਭਾਰਤ ਵੱਲ ਰੁਖ਼ ਕੀਤਾ ਹੈ। ਖਬਰਾਂ ਮੁਤਾਬਕ ਫੇਸਬੁੱਕ ਨੇ ਭਾਰਤ ਦੇ ਟੈਲੀਕਾਮ ਕੰਪਨੀਆਂ ਨਾਲ ਇੰਟਰਨੈੱਟ ਮੁਹੱਈਆ ਕਰਵਾਉਣ ਨੂੰ ਲੈ ਕੇ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਫੇਸਬੁੱਕ ਦੇ ਇੱਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਕੰਪਨੀ ਨੇ ਭਾਰਤ ਵਿੱਚ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਹੁਣ ਵੇਖਣਾ ਹੋਏਗਾ ਕਿ ਲੋਕ ਇਸ ਵਿੱਚ ਰੁਚੀ ਵਿਖਾਉਂਦੇ ਹਨ ਜਾਂ ਨਹੀਂ। ਇਸ ਸਾਲ ਜੂਨ ਦੇ ਮਹੀਨੇ ਵਿੱਚ ਫੇਸਬੁਕ ਨੇ ਆਪਣੇ ਓਪਨ ਸੈਲੂਲਰ ਲਾਂਚ ਕੀਤੀ ਸੀ। ਇਸ ਵਿੱਚ ਅਕਵੀਲਾ ਨਾਂ ਦੇ ਡ੍ਰੋਨ ਜ਼ਰੀਏ ਦੂਰ-ਦਰਾਜ ਦੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਤੱਕ ਇੰਟਰਨੈੱਟ ਪਹੁੰਚਾਉਣ ਦੀ ਯੋਜਨਾ ਹੈ। ਕਾਬਲੇਗੌਰ ਹੈ ਕਿ ਫੇਸਬੁੱਕ ਦੇ ਸੀ.ਈ.ਓ. ਮਾਰਕ ਜੁਕਰਬਰਗ ਨੇ ਇਸ ਲਈ ਹੁਣ 'ਓਪਨ ਸੈਲੂਲਰ' ਲਾਂਚ ਕੀਤਾ ਸੀ। ਇਸ ਦੀ ਜਾਣਕਾਰੀ ਜੁਕਰਬਰਗ ਨੇ ਆਪਣੇ ਅਧਿਕਾਰਤ ਫੇਸਬੁੱਕ ਪੇਜ਼ 'ਤੇ ਦਿੱਤੀ ਹੈ। ਉਨ੍ਹਾਂ ਲਿਖਿਆ ਸੀ ਕਿ ਅਜਿਹੇ ਇਲਾਕੇ ਜਿੱਥੇ ਇੰਟਰਨੈੱਟ ਨਹੀਂ, ਉਸ ਨੂੰ ਪੂਰੀ ਦੁਨੀਆ ਨਾਲ ਜੋੜਨ ਦੇ ਆਪਣੇ ਟੀਚੇ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਓਪਨ ਸੈਲੂਲਰ ਲਾਂਚ ਕੀਤਾ ਹੈ। ਇੱਥੇ ਚਾਰ ਸੌ ਕਰੋੜ ਤੋਂ ਜ਼ਿਆਦਾ ਲੋਕਾਂ ਕੋਲ ਅੱਜ ਵੀ ਬੇਸਿਕ ਇੰਟਰਨੈੱਟ ਨਹੀਂ ਹੈ। ਉਨ੍ਹਾਂ ਥਾਵਾਂ ਤੱਕ ਪਹੁੰਚਣਾ ਸਭ ਤੋਂ ਵੱਡੀ ਚੁਣੌਤੀ ਹੈ।