ਨਵੀਂ ਦਿੱਲੀ: ਲੇਨੋਵੋ ਔਂਡ ਕੰਪਨੀ ਮੋਟੋਰੋਲਾ 8 ਨਵੰਬਰ ਨੂੰ ਮੋਟੋ M ਲਾਂਚ ਕਰ ਸਕਦੀ ਹੈ। ਇਸ ਸਮਾਰਟਫੋਨ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਲੀਕ ਰਿਪੋਰਟਾਂ ਸਾਹਮਣੇ ਆਈਆਂ ਹਨ। ਮੋਟੋ M ਨੂੰ ਮਸ਼ਹੂਰ ਬੈਚਮਾਰਕ Antutu 'ਤੇ ਵੀ ਲਿਸਟ ਕੀਤਾ ਗਿਆ ਹੈ।
Antutu ਲਿਸਟਿੰਗ ਮੁਤਾਬਕ ਮੋਟੋ M ਵਿੱਚ 5.5 ਇੰਚ ਦੀ ਫੁੱਲ ਐਚ.ਡੀ. ਸਕਰੀਨ ਹੋਏਗੀ ਜਿਸ ਦੀ ਰੈਜਿਊਲੂਸ਼ਨ 1080×1920 ਪਿਕਸਲ ਹੋ ਸਕਦੀ ਹੈ। ਮੋਟੋ M ਵਿੱਚ 4GB ਰੈਮ ਨਾਲ 2.2GHz ਔਕਟਾਕੋਰ ਹੈਲੀਓ P10 ਪ੍ਰੋਸੈਸਰ ਹੋ ਸਕਦਾ ਹੈ।
ਇਸ ਸਮਾਰਟਫੋਨ ਵਿੱਚ 16 ਮੈਗਾਪਿਕਸਲ ਦੀ ਰੀਅਰ ਕੈਮਰਾ ਤੇ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੋਏ ਦੀ ਜਾਣਕਾਰੀ ਸਾਹਮਣੇ ਆਈ ਹੈ। ਸਮਾਰਟਫੋਨ ਵਿੱਚ 3000mAh ਦੀ ਬੈਟਰੀ ਹੋ ਸਕਦੀ ਹੈ। ਮੋਟੋ M ਟਰਬੋ ਚਾਰਜਿੰਗ ਨਾਲ ਲੈਸ ਹੈ। ਸਮਾਰਟਫੋਨ ਐਂਡਰਾਈਡ ਮਾਰਸ਼ਮੈਲੋ 6.0 ਚੱਲੇਗਾ।
ਲੀਕ ਰਿਪੋਰਟਾਂ ਮੁਤਾਬਕ ਮੋਟੋ M ਦੀ ਕੀਮਤ 1,999 ਯੁਆਨ (ਤਕਰੀਬਨ 20,000 ਰੁਪਏ) ਹੋਸਕਦੀ ਹੈ। ਮੋਟੋਰੋਲਾ ਨੇ ਆਪਣੇ ਮੋਸਟ ਅਵੇਟਿਡ ਸਮਾਰਟਫੋਨ ਮੋਟੋ z ਤੇ ਮੋਟੋ z ਪਲੇਅ ਪਿਛਲੇ ਮਹੀਨੇ ਭਾਰਤ ਵਿੱਚ ਲਾਂਚ ਕੀਤੇ ਸਨ। ਮੋਟੋ z ਦੀ ਕੀਮਤ 39,999 ਤੇ ਮੋਟੋ z ਪਲੇਅ ਦੀ ਕੀਮਤ ਭਾਰਤ ਵਿੱਚ 24,999 ਰੁਪਏ ਹੈ।