ਨਵੀਂ ਦਿੱਲੀ: ਸੰਸਦ ਦੀ ਇੱਕ ਕਮੇਟੀ ਨੇ ਕਾਲ ਡਰਾਪ ਦੇ ਮੁੱਦੇ 'ਤੇ ਵਿਚਾਰ-ਵਟਾਂਦਰੇ ਲਈ 10 ਨਵੰਬਰ ਨੂੰ ਟੈਲੀਕਾਮ ਆਪ੍ਰੇਟਰਾਂ ਨਾਲ ਟੈਲੀਕਾਮ ਮਹਿਕਮੇ ਤੇ ਭਾਰਤੀ ਦੂਰਸੰਚਾਰ ਰੈਗੂਲੇਟਰੀ (ਟਰਾਈ) ਦੀ ਮੀਟਿੰਗ ਬੁਲਾਈ ਗਈ ਹੈ।
ਬੀਜੇਪੀ ਸਾਂਸਦ ਅਨੁਰਾਗ ਠਾਕੁਰ ਦੀ ਅਗਵਾਈ ਵਾਲੀ ਆਈ.ਟੀ. 'ਤੇ ਸੰਸਦ ਦੀ ਸਥਾਈ ਕਮੇਟੀ ਨੇ ਉਦਯੋਗ ਸੰਗਠਨ ਸੀ.ਓ.ਏ.ਆਈ. ਦੇ ਮੈਂਬਰਾਂ ਤੇ ਰਿਲਾਇੰਸ ਜੀਓ ਨੂੰ ਵੱਖ-ਵੱਖ ਬੁਲਾਇਆ ਹੈ।
ਰਿਲਾਇੰਸ ਜੀਓ ਵੀ ਸੈਕੂਲਰ ਆਪ੍ਰੇਟਰਜ਼ ਐਸੋਸੀਏਸ਼ਨ ਆਫ ਇੰਡੀਆ (ਸੀ.ਓ.ਏ.ਆਈ.) ਦੀ ਮੈਂਬਰ ਹੈ। ਜੀਓ ਨੇ ਸੀ.ਓ.ਏ.ਆਈ. 'ਤੇ ਮੌਜ਼ੂਦਾ ਆਪ੍ਰੇਟਰਾਂ ਏਅਰਟੈੱਲ, ਵੋਡਾਫੋਨ ਤੇ ਆਈਡੀਆ ਸੈਲੂਲਰ 'ਤੇ ਲੋੜੀਂਦੇ ਇੰਟਕਨੈਕਟ ਪੁਆਇੰਟ ਮੁਹੱਈਆ ਨਾ ਕਰਾਉਣ ਦਾ ਇਲਜ਼ਾਮ ਲਾਇਆ ਹੈ।
ਲੋਕ ਸਭਾ ਦੇ ਨੋਟਿਸ ਮੁਤਾਬਕ ਇਸ ਮੀਟਿੰਗ ਦਾ ਮੁੱਦਾ 'ਸੇਵਾਵਾਂ ਦੀ ਗੁਣਵੱਤਾ ਨਾਲ ਸਬੰਧਤ ਮੁੱਦੇ ਤੇ ਕਾਲ ਡਰਾਪ' ਹੈ। ਕਮੇਟੀ ਸੀ.ਓ.ਏ.ਆਈ. ਤੇ ਰਿਲਾਇੰਸ ਜੀਓ ਦੀ ਗੱਲ ਸੁਣੇਗਾ। ਉਸ ਤੋਂ ਬਾਅਦ ਟੈਲੀਕਾਮ ਮਹਿਕਮੇ ਤੇ ਟਰਾਈ ਦੀ ਮੀਟਿੰਗ ਹੋਏਗੀ।